Saturday, December 20, 2025
BREAKING NEWS
ਬੰਗਲਾਦੇਸ਼ ਵਿੱਚ ਅਸ਼ਾਂਤੀ: ਉਸਮਾਨ ਹਾਦੀ ਦੀ ਮੌਤ ਅਤੇ ਭਾਰਤ ਵਿਰੋਧੀ ਪ੍ਰਦਰਸ਼ਨਪੰਜਾਬ ਵਿੱਚ ਦੋ ਦਿਨਾਂ ਲਈ ਸੰਘਣੀ ਧੁੰਦ ਦੀ ਚੇਤਾਵਨੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਦਸੰਬਰ 2025)ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ 9ਵੀਂ ਗ੍ਰਿਫ਼ਤਾਰੀਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾਕਿਹੜੇ ਪੌਦੇ 24/7 ਆਕਸੀਜਨ ਦਿੰਦੇ ਹਨ? ਨਾਸਾ ਦੇ ਵਿਗਿਆਨੀਆਂ ਨੇ ਦੱਸੇ ਕੁਦਰਤੀ ਤੌਰ 'ਤੇ ਹਵਾ ਸ਼ੁੱਧ ਕਰਨ ਵਾਲੇ ਪੌਦੇਬੁਲੰਦਸ਼ਹਿਰ: 'ਆ ਬੈਲ ਮੈਨੂੰ ਮਾਰ' ਦੀ ਕਹਾਵਤ ਹੋਈ ਸੱਚ; ਬਜ਼ੁਰਗ ਨੇ ਸ਼ਾਂਤ ਜਾਂਦੇ ਸਾਨ੍ਹ ਨੂੰ ਮਾਰਿਆ ਪੱਥਰ, ਫਿਰ ਜੋ ਹੋਇਆ ਦੇਖ ਕੇ ਕੰਬ ਜਾਵੇਗੀ ਰੂਹਪੰਜਾਬ ਵਿੱਚ ਕੜਾਕੇ ਦੀ ਠੰਢ ਅਤੇ ਧੁੰਦ ਦਾ ਕਹਿਰ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਬਰਫ਼ੀਲੀਆਂ ਹਵਾਵਾਂ ਦਾ ਕਹਿਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਦਸੰਬਰ 2025)

ਸੰਸਾਰ

ਬ੍ਰਿਟਿਸ਼ ਵਿਗਿਆਨੀਆਂ ਨੇ ਬਣਾਇਆ 'ਨਕਲੀ ਸੂਰਜ', ਤੋੜੇ ਸਾਰੇ ਵਿਸ਼ਵ ਰਿਕਾਰਡ, ਦੇਖੋ ਵੀਡੀਓ

February 10, 2022 09:09 AM

ਬ੍ਰਿਟੇਨ: ਬ੍ਰਿਟਿਸ਼ ਵਿਗਿਆਨੀਆਂ ਨੇ 'ਨਕਲੀ ਸੂਰਜ' ਬਣਾਉਣ ਦੀ ਦਿਸ਼ਾ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬ੍ਰਿਟੇਨ ਦੇ ਵਿਗਿਆਨੀ ਸੂਰਜ ਦੀ ਤਕਨੀਕ 'ਤੇ ਨਿਊਕਲੀਅਰ ਫਿਊਜ਼ਨ ਕਰਨ ਵਾਲਾ ਰਿਐਕਟਰ ਬਣਾਉਣ 'ਚ ਕਾਮਯਾਬ ਹੋਏ ਹਨ, ਜੋ ਅਥਾਹ ਊਰਜਾ ਛੱਡਦਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਨੇੜੇ ਕੀਤੇ ਗਏ ਪ੍ਰਯੋਗ ਦੌਰਾਨ ਇਸ ਰਿਐਕਟਰ ਤੋਂ 59 ਮੈਗਾਜੂਲ ਊਰਜਾ ਨਿਕਲੀ, ਜੋ ਕਿ ਦੁਨੀਆ 'ਚ ਆਪਣੇ ਆਪ 'ਚ ਇਕ ਰਿਕਾਰਡ ਹੈ। ਊਰਜਾ ਦੀ ਇਸ ਮਾਤਰਾ ਨੂੰ ਪੈਦਾ ਕਰਨ ਲਈ, 14 ਕਿਲੋ ਟੀਐਨਟੀ ਦੀ ਵਰਤੋਂ ਕਰਨੀ ਪੈਂਦੀ ਹੈ।


ਇਸ ਸ਼ਾਨਦਾਰ ਪ੍ਰੋਜੈਕਟ ਨੂੰ ਕੁਲਹਮ ਵਿੱਚ ਜੁਆਇੰਟ ਯੂਰਪੀਅਨ ਟੋਰਸ ਦੁਆਰਾ ਚਲਾਇਆ ਗਿਆ ਹੈ। ਵਿਗਿਆਨੀਆਂ ਦੀ ਇਸ ਪ੍ਰਾਪਤੀ ਨੂੰ ਮੀਲ ਪੱਥਰ ਦੱਸਿਆ ਜਾ ਰਿਹਾ ਹੈ। ਇਸ ਤਕਨੀਕ ਦੀ ਮਦਦ ਨਾਲ ਤਾਰਿਆਂ ਦੀ ਊਰਜਾ ਦੀ ਵਰਤੋਂ ਕੀਤੀ ਜਾਵੇਗੀ ਅਤੇ ਧਰਤੀ 'ਤੇ ਸਸਤੀ ਅਤੇ ਸਾਫ਼ ਊਰਜਾ ਪ੍ਰਾਪਤ ਕਰਨ ਦਾ ਰਸਤਾ ਸਾਫ਼ ਹੋ ਜਾਵੇਗਾ। ਪ੍ਰਯੋਗਸ਼ਾਲਾ ਨੇ 59 ਮੈਗਾਜੁਲ ਊਰਜਾ ਪੈਦਾ ਕਰ ਕੇ 1997 ਵਿੱਚ ਕਾਇਮ ਕੀਤਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਬ੍ਰਿਟੇਨ ਦੀ ਪਰਮਾਣੂ ਊਰਜਾ ਅਥਾਰਟੀ ਨੇ ਬੁੱਧਵਾਰ ਨੂੰ ਇਸ ਸਫਲ ਪ੍ਰਯੋਗ ਦਾ ਐਲਾਨ ਕੀਤਾ।

ਇਹ ਮੰਨਿਆ ਜਾਂਦਾ ਹੈ ਕਿ ਭਵਿੱਖ ਵਿੱਚ, ਮਨੁੱਖਤਾ ਨੂੰ ਇੱਕ ਭਰਪੂਰ, ਸੁਰੱਖਿਅਤ ਅਤੇ ਸਾਫ਼ ਊਰਜਾ ਸਰੋਤ ਮਿਲੇਗਾ, ਜਿਸ ਨਾਲ ਜਲਵਾਯੂ ਤਬਦੀਲੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਪਰਮਾਣੂ ਫਿਊਜ਼ਨ 'ਤੇ ਕੇਂਦ੍ਰਿਤ ਬ੍ਰਿਟਿਸ਼ ਪ੍ਰਯੋਗਸ਼ਾਲਾ ਵਿੱਚ ਸਾਲਾਂ ਦੇ ਪ੍ਰਯੋਗਾਂ ਤੋਂ ਬਾਅਦ ਸਫਲਤਾ ਮਿਲੀ ਹੈ। ਇਸ ਪ੍ਰਯੋਗਸ਼ਾਲਾ ਵਿੱਚ ਟੋਕਾਮੈਕ ਨਾਮ ਦੀ ਡੋਨਟ ਆਕਾਰ ਦੀ ਮਸ਼ੀਨ ਲਗਾਈ ਗਈ ਹੈ।

 

 

Have something to say? Post your comment

 
 
 
 
 
Subscribe