ਅਹਿਮਦਾਬਾਦ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਵਨ ਡੇ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ ਭਾਰਤ ਨੂੰ 177 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਯੁਜਵੇਂਦਰ ਚਾਹਲ ਨੇ 4 ਵਿਕਟਾਂ,  ਵਾਸ਼ਿੰਗਟਨ ਸੁੰਦਰ ਨੇ 3 ਵਿਕਟਾਂ ਅਤੇ ਪ੍ਰਸਿੱਧ ਕਿਸ਼ਨਾ ਨੇ 2 ਵਿਕਟਾਂ ਹਾਸਲ ਕੀਤੀਆਂ।
ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ ਤੇ 3 ਵਨ ਡੇ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਦੇ ਕਪਤਾਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 51 ਗੇਂਦਾਂ ਵਿਚ 10 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 60 ਦੌੜਾਂ ਬਣਾਈਆਂ। ਹੁਣ ਵਨ ਡੇ ਸੀਰੀਜ਼ ਦਾ ਦੂਜਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ 9 ਫਰਵਰੀ ਨੂੰ ਖੇਡਿਆ ਜਾਵੇਗਾ।
ਪਲੇਇੰਗ ਇਲੈਵਨ-
ਭਾਰਤ- ਰੋਹਿਤ ਸ਼ਰਮਾ (ਕਪਤਾਨ),  ਈਸ਼ਾਨ ਕਿਸ਼ਨ,  ਵਿਰਾਟ ਕੋਹਲੀ,  ਰਿਸ਼ਭ ਪੰਤ (ਵਿਕਟਕੀਪਰ),  ਸੂਰਯਕੁਮਾਰ ਯਾਦਵ,  ਦੀਪਕ ਹੁੱਡਾ,  ਵਾਸ਼ਿੰਗਟਨ ਸੁੰਦਰ,  ਸ਼ਾਰਦੁਲ ਠਾਕੁਰ,  ਯੁਜਵੇਂਦਰ ਚਾਹਲ,  ਪ੍ਰਸਿੱਧ ਕ੍ਰਿਸ਼ਨਾ,  ਮੁਹੰਮਦ ਸਿਰਾਜ।
ਵੈਸਟਇੰਡੀਜ਼- ਬ੍ਰੈਂਡਨ ਕਿੰਗ,  ਸ਼ਾਈ ਹੋਪ,  ਸ਼ਮਰ ਬਰੂਕਸ,  ਡੈਰੇਨ ਬ੍ਰਾਵੋ,  ਨਿਕੋਲਸ ਪੂਰਨ (ਵਿਕਟਕੀਪਰ),  ਕੀਰੋਨ ਪੋਲਾਰਡ (ਕਪਤਾਨ),  ਜੇਸਨ ਹੋਲਡਰ,  ਫੈਬੀਅਨ ਐਲਨ,  ਅਲਜ਼ਾਰੀ ਜੋਸੇਫ,  ਕੇਮਾਰ ਰੋਚ,  ਅਕੀਲ ਹੁਸੈਨ।