Friday, May 02, 2025
 

ਸੰਸਾਰ

ਅਫਰੀਕੀ ਦੇਸ਼ ਘਾਨਾ 'ਚ ਵਿਸਫੋਟਕ ਨਾਲ ਭਰੇ ਟਰੱਕ 'ਚ ਧਮਾਕਾ, 17 ਦੀ ਮੌਤ, 59 ਜ਼ਖਮੀ

January 21, 2022 08:49 AM

ਅਫ਼ਰੀਕਾ : ਅਫਰੀਕੀ ਦੇਸ਼ ਘਾਨਾ 'ਚ ਵੀਰਵਾਰ ਨੂੰ ਭਿਆਨਕ ਧਮਾਕਾ ਹੋਇਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸੋਨੇ ਦੀ ਖਾਨ ਲਈ ਵਿਸਫੋਟਕ ਲੈ ਜਾ ਰਹੇ ਟਰੱਕ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ 'ਚ 17 ਲੋਕਾਂ ਦੀ ਜਾਨ ਚਲੀ ਗਈ ਜਦਕਿ 59 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਦੇਸ਼ ਦੀ ਰਾਜਧਾਨੀ ਅਕਰਾ ਤੋਂ 300 ਕਿਲੋਮੀਟਰ ਪੱਛਮ ਵਿਚ ਬੋਗੋਸੋ ਸ਼ਹਿਰ ਨੇੜੇ ਵਾਪਰਿਆ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

 

 

Have something to say? Post your comment

Subscribe