Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਇਮਰਾਨ ਦਾ ਵੱਡਾ ਕਬੂਲਨਾਮਾ, ਪਾਕਿ ਫੌਜ ਨੇ ਦਿੱਤੀ ਸੀ ਅਲ-ਕਾਇਦਾ ਨੂੰ ਟ੍ਰੇਨਿੰਗ

September 24, 2019 04:11 PM

ਨਿਊਯਾਰਕ : ਅਮਰੀਕਾ 'ਚ ਇਮਰਾਨ ਖਾਨ ਨੇ ਇਕ ਵਾਰ ਫਿਰ ਪਾਕਿਸਤਾਨੀ ਫੌਜ ਤੇ ਜਾਸੂਸੀ ਏਜੰਸੀ ਆਈ.ਐੱਸ.ਆਈ. ਦੀ ਪੋਲ ਖੋਲ੍ਹੀ ਹੈ। ਇਮਰਾਨ ਨੇ ਕਬੂਲ ਕੀਤਾ ਹੈ ਕਿ ਪਾਕਿਸਤਾਨੀ ਫੌਜ ਤੇ ਉਨ੍ਹਾਂ ਦੇ ਮੁਲਕ ਦੀ ਜਾਸੂਸੀ ਏਜੰਸੀ ਆਈ.ਐੱਸ.ਆਈ. ਦੋਵਾਂ ਨੇ ਅਲਕਾਇਦਾ ਤੇ ਹੋਰ ਅੱਤਵਾਦੀ ਸਮੂਹਾਂ ਨੂੰ ਅਫਗਾਨਿਸਤਾਨ 'ਚ ਲੜਨ ਲਈ ਸਿਖਲਾਈ ਦਿੱਤੀ ਸੀ। ਇਹ ਹੀ ਨਹੀਂ ਪਾਕਿਸਤਾਨੀ ਆਰਮੀ ਤੇ ਆਈ.ਐੱਸ.ਆਈ. ਦੋਵਾਂ ਦੇ ਸਬੰਧ ਅਲਕਾਇਦਾ ਤੇ ਹੋਰ ਅੱਤਵਾਦੀ ਸਮੂਹਾਂ ਨਾਲ ਸਨ।  ਅੱਤਵਾਦ ਦੇ ਮਸਲੇ 'ਤੇ ਇਮਰਾਨ ਦਾ ਬਿਆਨ ਪਾਕਿਸਤਾਨ ਦੇ ਸਭ ਤੋਂ ਵੱਡੇ ਕਬੂਲਨਾਮੇ 'ਚੋਂ ਇਕ ਮੰਨਿਆ ਜਾ ਰਿਹਾ ਹੈ। ਓਸਾਮਾ ਬਿਨ ਲਾਦੇਨ ਦੀ ਅਗਵਾਈ ਵਾਲੇ ਅੱਤਵਾਦੀ ਸੰਗਠਨ ਅਲ ਕਾਇਦਾ ਨੇ ਹੀ 9/11 ਹਮਲੇ ਨੂੰ ਅੰਜਾਮ ਦਿੱਤਾ ਸੀ। ਅਮਰੀਕੀ ਥਿੰਕ ਟੈਂਕ ਕੌਂਸਲ ਆਨ ਫਾਰਨ ਰਿਲੇਸ਼ਨਸ (ਸੀ.ਐੱਫ.ਆਰ.) ਦੇ ਇਕ ਵਰਕਰ ਨੇ ਸੋਮਵਾਰ ਨੂੰ ਇਹ ਪੁੱਛੇ ਜਾਣ 'ਤੇ ਕਿ ਕੀ ਪਾਕਿਸਤਾਨ ਨੇ ਇਸ ਗੱਲ ਦੀ ਜਾਂਚ ਕਰਵਾਈ ਸੀ ਕਿ ਓਸਾਮਾ ਬਿਨ ਲਾਦੇਨ ਪਾਕਿਸਤਾਨ 'ਚ ਕਿਵੇਂ ਰਹਿ ਰਿਹਾ ਸੀ? ਇਮਰਾਨ ਨੇ ਪਾਕਿਸਤਾਨੀ ਫੌਜ ਤੇ ਅਲ ਕਾਇਦਾ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਅਫਗਾਨਿਸਤਾਨ 'ਚ ਲੜ ਰਹੇ ਅਲ ਕਾਇਦਾ ਤੇ ਹੋਰ ਅੱਤਵਾਦੀ ਸੰਗਠਨਾਂ ਦੇ ਸਬੰਧ ਪਾਕਿਸਤਾਨੀ ਫੌਜ ਤੇ ਮੁਲਕ ਦੀ ਜਾਸੂਸੀ ਏਜੰਸੀ ਆਈ.ਐੱਸ.ਆਈ. ਨਾਲ ਰਹੇ ਹਨ ਕਿਉਂਕਿ ਦੋਵਾਂ ਨੇ ਹੀ ਉਨ੍ਹਾਂ ਨੂੰ ਅਫਗਾਨਿਸਤਾਨ 'ਚ ਲੜਨ ਦੀ ਸਿਖਲਾਈ ਦਿੱਤੀ ਸੀ। ਇਮਰਾਨ ਖਾਨ ਨੇ ਕਿਹਾ ਕਿ 9/11 ਹਮਲੇ ਤੋਂ ਬਾਅਦ ਜਦੋਂ ਅਸੀਂ ਇਨ੍ਹਾਂ ਅੱਤਵਾਦੀ ਸੰਗਠਨਾਂ ਤੋਂ ਮੂੰਹ ਮੋੜਨ ਦਾ ਕੰਮ ਸ਼ੁਰੂ ਕੀਤਾ ਤਾਂ ਪਾਕਿਸਤਾਨ 'ਚ ਕੋਈ ਵੀ ਸਾਡੇ ਫੈਸਲੇ ਤੋਂ ਸਹਿਮਤ ਨਹੀ ਸੀ। ਪਾਕਿਸਤਾਨੀ ਆਰਮੀ ਖੁਦ ਨੂੰ ਵੀ ਬਦਲਣਾ ਨਹੀਂ ਚਾਹੁੰਦੀ ਸੀ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਸਾਬਕਾ ਫੌਜ ਮੁਖੀ ਦਾ ਬਚਾਅ ਕੀਤਾ ਤੇ ਬਰਾਕ ਓਬਾਮਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੀ ਫੌਜ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਲਾਦੇਨ ਐਬਟਾਬਾਦ 'ਚ ਰਹਿ ਰਿਹਾ ਹੈ।

 

Have something to say? Post your comment

 
 
 
 
 
Subscribe