Tuesday, April 22, 2025
 
BREAKING NEWS
ਈਡੀ ਨੇ ਬਿਹਾਰ-ਝਾਰਖੰਡ ਵਿੱਚ 16 ਥਾਵਾਂ 'ਤੇ ਛਾਪੇਮਾਰੀ ਕੀਤੀਯੂਪੀ ਦੇ ਲੋਕਾਂ ਨੂੰ ਵੱਡਾ ਝਟਕਾ , ਮਹਿੰਗੀ ਹੋਈ ਬਿਜਲੀਨੋਇਡਾ ਵਿੱਚ ਜ਼ਮੀਨੀ ਵਿਵਾਦ ਵਿੱਚ ਲੜਾਈ, 12 ਮੁਲਜ਼ਮ ਗ੍ਰਿਫ਼ਤਾਰविख्यात ऑस्ट्रेलियाई प्राकृतिक चिकित्सक और अंतर्राष्ट्रीय लेखिका बारबरा ओ'नील मई में पहली बार भारत आएंगीਪ੍ਰਧਾਨ ਮੰਤਰੀ ਮੋਦੀ ਕੱਲ੍ਹ ਸਾਊਦੀ ਅਰਬ ਜਾਣਗੇਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਜੈਪੁਰ ਪਹੁੰਚੇਝਾਰਖੰਡ ਦੇ ਬੋਕਾਰੋ ਵਿੱਚ ਇੱਕ ਮੁਕਾਬਲੇ ਵਿੱਚ 8 ਨਕਸਲੀ ਮਾਰੇ ਗਏਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (22 ਅਪ੍ਰੈਲ 2025)ਤਿੰਨ ਸਾਲ ਦੇ ਬੱਚੇ ਨੂੰ ਕਾਰ ਨੇ ਕੁਚਲਿਆ 20000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮਨੋਰੰਜਨ

ਇਨਕਮ ਟੈਕਸ ਵਿਭਾਗ ਵਲੋਂ ਲਗਾਏ ਇਲਜ਼ਾਮਾਂ ਤੋਂ ਬਾਅਦ ਸੋਨੂ ਸੂਦ ਨੇ ਦਿੱਤਾ ਜਵਾਬ

September 20, 2021 05:52 PM

ਮੁੰਬਈ : ਕੋਰੋਨਾ ਕਾਲ ਦੌਰਾਨ ਪ੍ਰਵਾਸੀ ਮਜਦੂਰਾਂ ਦੀ ਮਦਦ ਕਰ ਸੁਰਖੀਆਂ 'ਚ ਆਏ ਅਦਾਕਾਰ ਸੋਨੂੰ ਸੂਦ (Sonu Sood) ਕੁਝ ਦਿਨਾਂ ਤੋਂ ਦੂਜੇ ਕਾਰਣਾਂ ਦੇ ਚੱਲਦੇ ਸੁਰਖੀਆਂ 'ਚ ਹਨ। ਦਰਅਸਲ ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ’ਤੇ ਇਨਕਮ ਟੈਕਸ ਦੀ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਆਮਦਨ ਕਰ ਵਿਭਾਗ ਨੇ ਸੋਨੂੰ ਦੇ 6 ਠਿਕਾਣਿਆਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਸੋਨੂੰ ’ਤੇ 20 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਇਲਜ਼ਾਮ ਲਗਾਇਆ ਹੈ। ਹੁਣ ਸੋਨੂੰ ਸੂਦ (Sonu Sood) ਨੇ ਇਸ ਮੁੱਦੇ ’ਤੇ ਇੱਕ ਪੋਸਟ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ।
ਸੋਨੂੰ ਸੂਦ ਨੇ ਇੱਕ ਲੰਬਾ ਨੋਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਸਖਤ ਰਾਹਾਂ ਚ ਵੀ ਆਸਾਨ ਸਫਰ ਲਗਦਾ ਹੈ। ਹਰ ਹਿੰਦੂਸਤਾਨੀ ਦੀ ਦੁਆਵਾਂ ਦਾ ਅਸਰ ਲਗਦਾ ਹੈ। ਇਸ ਲੰਬੇ ਪੋਸਟ ਚ ਸੋਨੂੰ ਨੇ ਲਿਖਿਆ, ' ਤੁਹਾਨੂੰ ਹਮੇਸ਼ਾ ਆਪਣਾ ਪੱਖ ਰੱਖਣ ਦੀ ਲੋੜ ਨਹੀਂ ਹੁੰਦੀ ਸਮਾਂ ਖੁਦ ਅਜਿਹਾ ਕਰਦਾ ਹੈ, ਮੇਰੀ ਖੁਸ਼ਨਸੀਬੀ ਹੈ ਕਿ ਮੈ ਆਪਣੀ ਪੂਰੀ ਤਾਕਤ ਅਤੇ ਦਿਲ ਤੋਂ ਭਾਰਤ ਦੇ ਲੋਕਾਂ ਦੀ ਸੇਵਾ ਕਰ ਸਕਾ, ਮੇਰੇ ਫਾਉਡੇਸ਼ਨ 'ਚ ਮੌਜੂਦ ਇੱਕ ਇੱਕ ਰੁਪਇਆ ਕੀਮਤੀ ਜ਼ਿੰਦਗੀ ਬਚਾਉਣ ਅਤੇ ਜ਼ਰੂਰਤਮੰਦਾਂ ਦੇ ਲਈ ਹੈ। ਇਸ ਦੇ ਨਾਲ ਹੀ ਕਈ ਮੌਕਿਆਂ ’ਤੇ ਮੈ ਵਿਗਿਆਪਨ ਦੇਣ ਵਾਲੇ ਬ੍ਰਾਂਡਸ ਨੂੰ ਮੇਰੀ ਫੀਸ ਡੋਨੇਟ ਕਰਨ ਨੂੰ ਵੀ ਉਤਸ਼ਾਹਿਤ ਕੀਤਾ ਹੈ ਤਾਂ ਕਿ ਕਦੇ ਪੈਸੇ ਦੀ ਕਮੀ ਨਾ ਪਵੇ। ਸੋਨੂੰ (Sonu Sood) ਨੇ ਅੱਗੇ ਲਿਖਿਆ, 'ਮੈਂ ਕੁਝ ਮਹਿਮਾਨਾਂ ਦੀ ਮੇਜ਼ਬਾਨੀ ਵਿੱਚ ਰੁੱਝਿਆ ਹੋਇਆ ਸੀ ਅਤੇ ਇਸ ਲਈ ਪਿਛਲੇ 4 ਦਿਨਾਂ ਤੋਂ ਤੁਹਾਡੀ ਸੇਵਾ ਕਰਨ ਲਈ ਉਪਲਬਧ ਨਹੀਂ ਸੀ। ਹੁਣ ਮੈਂ ਇੱਕ ਵਾਰ ਫਿਰ ਸਾਰੀ ਜ਼ਿੰਦਗੀ ਨਿਮਰਤਾ ਸਹਿਤ ਤੁਹਾਡੀ ਸੇਵਾ ਵਿੱਚ ਵਾਪਸ ਆ ਰਿਹਾ ਹਾਂ। ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਮੇਰਾ ਸਫਰ ਜਾਰੀ ਰਹੇਗਾ ਜੈ ਹਿੰਦ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਅਤੇ ਸ਼ਿਵ ਸੈਨਾ ਨੇ ਸੋਨੂੰ ਖਿਲਾਫ IT ਵਿਭਾਗ ਦੀ ਇਸ ਕਾਰਵਾਈ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਸੀ।
ਜ਼ਿਕਰਯੋਗ ਹੈ ਕਿ ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਸ਼ਨੀਵਾਰ ਨੂੰ ਇਲਜ਼ਾਮ ਲਾਇਆ ਕਿ ਸੋਨੂੰ ਸੂਦ (Sonu Sood) ਅਤੇ ਉਸ ਦੇ ਸਾਥੀਆਂ ਨੇ 20 ਕਰੋੜ ਰੁਪਏ ਦੇ ਟੈਕਸ ਦੀ ਚੋਰੀ ਕੀਤੀ ਹੈ। ਬੋਰਡ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਇਨਕਮ ਟੈਕਸ ਵਿਭਾਗ ਨੇ ਉਸ ਦੇ ਅਤੇ ਉਸ ਨਾਲ ਜੁੜੇ ਲਖਨਊ ਸਥਿਤ ਸਮੂਹ ਦੇ ਭਵਨਾਂ 'ਤੇ ਛਾਪੇਮਾਰੀ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਆਪਣੀ ਬੇਹਿਸਾਬੀ ਆਮਦਨ ਨੂੰ ਕਈ ਜਾਅਲੀ ਸੰਸਥਾਵਾਂ ਤੋਂ ਫਰਜ਼ੀ ਅਸੁਰੱਖਿਅਤ ਕਰਜ਼ਿਆਂ ਦੇ ਰੂਪ ਵਿੱਚ ਦਿਖਾਇਆ ਸੀ। ਵਿਭਾਗ ਨੇ ਸੂਦ 'ਤੇ ਵਿਦੇਸ਼ਾਂ ਤੋਂ ਫੰਡ ਜੁਟਾਉਂਦੇ ਹੋਏ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (FCRA) ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਾਇਆ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

विख्यात ऑस्ट्रेलियाई प्राकृतिक चिकित्सक और अंतर्राष्ट्रीय लेखिका बारबरा ओ'नील मई में पहली बार भारत आएंगी

उर्वशी रौतेला एक बड़े पुरस्कार से सम्मानित

अनुराग कश्यप की अपमानजनक टिप्पणी पर भड़की गीतकार अनामिका गौड़

28 किलो के लहंगे में रैंप पर तलवार चलाती अदा शर्मा

ਫਿਲਮ ਕੇਸਰੀ ਚੈਪਟਰ 2 ਆਨਲਾਈਨ ਲੀਕ

कोरगज्जा ने मुझे एक नया संगीत जॉनर बनाने का मौका दिया-संगीतकार गोपी सुंदर

हर भूमिका में खुद को ढाल लेती है अदा शर्मा

26 सितंबर को हॉरर ज़ोन में ले जाने के लिए तैयार है ‘हॉन्टेड 3डी: घोस्ट्स ऑफ द पास्ट'

5 सितंबर पर्दे पर धमाका करेगी AR मुरुगदॉस और शिवकार्तिकेयन की फिल्म 'दिल मधरासी’

रहस्यमयी नंबर पर आधारित है साउथ की एक्शन पैक्ड फैन्टेसी ड्रामा फिल्म '45’

 
 
 
 
Subscribe