Sunday, August 03, 2025
 

ਖੇਡਾਂ

ਨਿਸ਼ਾਦ ਕੁਮਾਰ ਨੇ ਹਾਈ ਜੰਪ ਅਤੇ ਵਿਨੋਦ ਕੁਮਾਰ ਨੇ ਡਿਸਕਸ ਥਰੋਅ ’ਚ ਰਚਿਆ ਇਤਿਹਾਸ

August 29, 2021 08:26 PM

ਟੋਕੀਉ : ਟੋਕੀਉ ਪੈਰਾਲੰਪਿਕਸ ਵਿਚ ਭਾਰਤ ਲਈ ਐਤਵਾਰ ਯਾਨੀ ਅੱਜ ਦਾ ਦਿਨ ਸੱਭ ਤੋਂ ਵਧੀਆ ਦਿਨ ਸਾਬਤ ਹੋਇਆ। ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੇ ਟੀ-47 ਹਾਈ ਜੰਪ ਵਿਚ 2.06 ਮੀਟਰ ਦੀ ਛਾਲ ਦੇ ਨਾਲ ਭਾਰਤ ਦੇ ਨਾਂ ਇਕ ਹੋਰ ਚਾਂਦੀ ਦਾ ਤਮਗ਼ਾ ਜਿੱਤਿਆ। ਇਸੇ ਦੇ ਨਾਲ ਨਿਸ਼ਾਦ ਕੁਮਾਰ ਨੇ ਏਸ਼ੀਅਨ ਰਿਕਾਰਡ ਵੀ ਕਾਇਮ ਕਰ ਦਿਤਾ ਹੈ। ਡਿਸਕਸ ਥ੍ਰੋ ਵਿਚ ਵਿਨੋਦ ਕੁਮਾਰ ਨੇ ਕਾਂਸੀ ਦਾ ਤਮਗ਼ਾ ਜਿੱਤਿਆ।
ਹਾਈ ਜੰਪ ਇਵੇਂਟ ’ਚ ਨਿਸ਼ਾਦ ਕੁਮਾਰ ਨੇ ਪਹਿਲੀ ਕੋਸ਼ਿਸ਼ ’ਚ 2.02 ਮੀਟਰ ਦਾ ਜੰਪ ਪਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੀ ਕੋਸ਼ਿਸ਼ ’ਚ 2.06 ਮੀਟਰ ਦਾ ਹਾਈ ਜੰਪ ਪਾਰ ਕਰ ਕੇ ਏਸ਼ੀਅਨ ਰਿਕਾਰਡ ਦੇ ਨਾਲ ਚਾਂਦੀ ਦਾ ਤਮਗ਼ਾ ਵੀ ਅਪਣੇ ਨਾਂ ਕਰ ਲਿਆ। ਇਸ ਤੋਂ ਬਾਅਦ ਨਿਸ਼ਾਦ ਨੇ 2.09 ਮੀਟਰ ਦੀ ਜੰਪ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਤਿੰਨੇ ਕੋਸ਼ਿਸ਼ਾਂ ’ਚ ਇਹ ਅਸਫ਼ਲ ਰਹੇ। ਵਿਨੋਦ ਪੁਰਸ਼ਾਂ ਦੀ ਅੇਫ਼52 ਡਿਸਕਸ ਥਰੋਅ ਸ਼੍ਰੇਣੀ ਵਿਚ 19.91 ਮੀਟਰ ਦੇ ਸਰਬੋਤਮ ਥ੍ਰੋਅ ਨਾਲ ਤੀਜੇ ਸਥਾਨ ’ਤੇ ਰਿਹਾ। ਹਾਲਾਂਕਿ ਉਸ ਨੇ ਅਪਣੇ ਥ੍ਰੋ ਨਾਲ ਏਸ਼ੀਅਨ ਰਿਕਾਰਡ ਵੀ ਕਾਇਮ ਕੀਤਾ ਹੈ। ਵਿਨੋਦ ਨੇ 17.46 ਮੀਟਰ, 18.32 ਮੀਟਰ, 17.80 ਮੀਟਰ, 19.12 ਮੀਟਰ, 19.91 ਮੀਟਰ ਅਤੇ 19.81 ਮੀਟਰ ਦੀ ਡਿਸਕਸ ਥਰੋਅ ਕੀਤੀ। ਉਸ ਦੀ ਪੰਜਵੀਂ ਕੋਸ਼ਿਸ਼ ਸਰਬੋਤਮ ਸਾਬਤ ਹੋਈ। ਦੱਸ ਦਈਏ ਕਿ ਭਾਰਤ ਨੇ 3 ਤਮਗ਼ੇ ਜਿੱਤੇ ਜਿਸ ਵਿਚ 2 ਚਾਂਦੀ ਅਤੇ 1 ਕਾਂਸੀ ਦਾ ਤਮਗ਼ਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਵਿਨਾਬੇਨ ਪਟੇਲ ਨੇ ਮਹਿਲਾ ਟੇਬਲ ਟੈਨਿਸ ਦੀ ਕਲਾਸ-4 ਸ਼੍ਰੇਣੀ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਡ ਮੰਤਰੀ ਅਨੁਰਾਗ ਠਾਕੁਰ ਤੇ ਪੈਰਾਲੰਪਿਕ ਕਮੇਟੀ ਦੀ ਮੁਖੀ ਦੀਪਾ ਮਲਿਕ ਨੇ ਨਿਸ਼ਾਦ, ਭਾਵਿਨਬੇਨ ਪਟੇਲ ਅਤੇ ਵਿਨੋਦ ਕੁਮਾਰ ਨੂੰ ਇਸ ਬਿਹਤਰੀਨ ਪ੍ਰਦਰਸ਼ਨ ਲਈ ਵਧਾਈ ਦਿਤੀ ਹੈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

ਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜ

इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयार

ਕੀ ਵਿਰਾਟ ਕੋਹਲੀ ਨੇ BCCI ਦੇ ਰਵੱਈਏ ਤੋਂ ਦੁਖੀ ਹੋ ਕੇ ਸੰਨਿਆਸ ਲੈ ਲਿਆ?

ਮੁੰਬਈ ਇੰਡੀਅਨਜ਼ ਦਾ ਸਾਬਕਾ ਖਿਡਾਰੀ ਸ਼ਿਵਾਲਿਕ ਸ਼ਰਮਾ ਜੋਧਪੁਰ ਵਿੱਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

 
 
 
 
Subscribe