Friday, May 02, 2025
 

ਖੇਡਾਂ

ਕਮਲਪ੍ਰੀਤ ਦਾ ਲਾਈਵ ਮੁਕਾਬਲਾ ਦੇਖਦਿਆਂ ਭਾਵੁਕ ਹੋਏ ਰਾਣਾ ਸੋਢੀ

August 02, 2021 10:20 PM

ਸਰਬੋਤਮ ਥਰੋਅ ਤੋਂ ਖੁੰਝਣ ਦੇ ਬਾਵਜੂਦ ਕਮਲਪ੍ਰੀਤ 6ਵਾਂ ਸਥਾਨ ਮੱਲ ਕੇ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਦਿਖਾਉਣ ਵਾਲੀ ਭਾਰਤੀ ਖਿਡਾਰਨ ਬਣੀ: ਰਾਣਾ ਸੋਢੀ

ਭਵਿੱਖੀ ਖੇਡ ਮੁਕਾਬਲਿਆਂ ਲਈ ਦਿੱਤੀਆਂ ਸੁਭਕਾਮਨਾਵਾਂ

 ਪਿੰਡ ਕਬਰਵਾਲਾ ਵਿਖੇ ਰਹਿੰਦੇ ਕਮਲਪ੍ਰੀਤ ਦੇ ਮਾਪਿਆਂ ਨਾਲ ਆਨਲਾਈਨ ਕੀਤੀ ਗੱਲਬਾਤ

 ਭਾਰਤੀ ਮਹਿਲਾ ਹਾਕੀ ਟੀਮ ਨੂੰ ਪਹਿਲੀ ਵਾਰ ਓਲੰਪਿਕ ਸੈਮੀਫਾਈਨਲ ਵਿੱਚ ਪਹੁੰਚਣ ‘ਤੇ ਦਿੱਤੀ ਵਧਾਈ

 
ਚੰਡੀਗੜ੍ਹ (ਸੱਚੀ ਕਲਮ ਬਿਊਰੋ) :ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫਤਰ ਵਿਖੇ ਟੋਕੀਓ ਓਲੰਪਿਕਸ ਵਿੱਚ ਡਿਸਕਸ ਥਰੋਅ ਦੇ ਫਾਈਨਲ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਵੇਖਦਿਆਂ ਕਮਲਪ੍ਰੀਤ ਕੌਰ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਅਤੇ ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ. ਖਰਬੰਦਾ ਅਤੇ ਸੰਯੁਕਤ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਮੌਜੂਦ ਸਨ।
 
ਕਮਲਪ੍ਰੀਤ ਕੌਰ ਦਾ ਮੁਕਾਬਲਾ ਵੇਖਦਿਆਂ ਰਾਣਾ ਸੋਢੀ ਕਈ ਵਾਰ ਭਾਵੁਕ ਹੋਏ ਅਤੇ ਕਿਹਾ, “ਹਾਲਾਂਕਿ ਕਮਲਪ੍ਰੀਤ ਕੌਰ ਫਾਈਨਲ ਵਿੱਚ ਆਪਣਾ ਸਰਬੋਤਮ ਥਰੋਅ ਸੁੱਟਣ ਤੋਂ ਖੁੰਝ ਗਈ ਪਰ ਫਿਰ ਵੀ ਉਸ ਨੇ ਕੁੱਲ 12 ਫਾਈਨਲਿਸਟਾਂ ਵਿੱਚੋਂ 6ਵੇਂ ਰੈਂਕ ਨਾਲ ਭਾਰਤ ਦਾ ਸਰਬੋਤਮ ਸਥਾਨ ਹਾਸਲ ਕੀਤਾ ਹੈ। ਉਸ ਨੇ 6ਵਾਂ ਸਥਾਨ ਹਾਸਲ ਕਰਕੇ ਥਰੋਅ ਦੇ ਤਿੰਨ ਹੋਰ ਮੌਕੇ ਹਾਸਲ ਕੀਤੇ।“
 
ਟੋਕੀਓ ਵਿਖੇ ਕਮਲਪ੍ਰੀਤ ਕੌਰ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਪਿੰਡ ਕਬਰਵਾਲਾ (ਮਲੋਟ) ਵਿਖੇ ਰਹਿੰਦੇ ਉਸ ਦੇ ਮਾਪਿਆਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਰਾਣਾ ਸੋਢੀ ਨੇ ਉਨਾਂ ਨੂੰ ਇਸ ਇਤਿਹਾਸਕ ਪਲ ਲਈ ਸੁਭਕਾਮਨਾਵਾਂ ਦਿੱਤੀਆਂ। ਉਨਾਂ ਕਿਹਾ, “ਹਰ ਪੰਜਾਬੀ ਨੂੰ ਮਾਣ ਹੈ ਕਿ ਕਮਲਪ੍ਰੀਤ ਕੌਰ ਨੇ ਪੰਜਾਬ ਅਤੇ ਭਾਰਤ ਦਾ ਨਾਂ ਵਿਸਵ ਭਰ ਵਿੱਚ ਰੌਸ਼ਨ ਕੀਤਾ ਹੈ।“
 
ਹਾਲਾਂਕਿ ਮੀਂਹ ਕਾਰਨ ਮੁਕਾਬਲੇ ਨੂੰ ਰੋਕ ਦਿੱਤਾ ਗਿਆ ਸੀ ਪਰ ਖੇਡ ਮੰਤਰੀ ਅਤੇ ਮੁਕਾਬਲੇ ਨੂੰ ਦੇਖ ਰਹੇ ਹੋਰਨਾਂ ਅਧਿਕਾਰੀਆਂ ਦਾ ਉਤਸਾਹ ਘੱਟ ਨਹੀਂ ਹੋਇਆ ਅਤੇ ਹਰ ਕੋਈ ਲਗਾਤਾਰ ਕਮਲਪ੍ਰੀਤ ਕੌਰ ਦੀ ਜਿੱਤ ਲਈ ਦੁਆਵਾਂ ਕਰਦਾ ਰਿਹਾ।
 
ਜ਼ਿਕਰਯੋਗ ਹੈ ਕਿ ਕੌਮੀ ਰਿਕਾਰਡ ਹਾਸਲ ਕਮਲਪ੍ਰੀਤ ਕੌਰ ਨੇ 64 ਮੀਟਰ ਦੇ ਥਰੋਅ ਨਾਲ ਓਲੰਪਿਕ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਟੋਕੀਓ ਓਲੰਪਿਕ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਵਿੱਚ ਉਸ ਨੇ 65.06 ਮੀਟਰ ਥਰੋਅ ਨਾਲ 2012 ਵਿੱਚ ਰਾਸਟਰਮੰਡਲ ਖੇਡਾਂ ਦੀ ਚੈਂਪੀਅਨ ਕਿ੍ਰਸਨਾ ਪੂਨੀਆ ਵੱਲੋਂ 64.76 ਮੀਟਰ ਦੇ ਥਰੋਅ ਨਾਲ ਕਾਇਮ ਕੀਤੇ 9 ਸਾਲਾਂ ਦੇ ਕੌਮੀ ਰਿਕਾਰਡ ਨੂੰ ਤੋੜਿਆ ਸੀ।
 
ਇਸ ਤੋਂ ਪਹਿਲਾਂ ਸਵੇਰ ਵੇਲੇ ਮਹਿਲਾ ਹਾਕੀ ਟੀਮ ਦੇ ਓਲੰਪਿਕ ਸੈਮੀਫਾਈਨਲ ਲਈ ਕੁਆਲੀਫਾਈ ਕਰਨ ‘ਤੇ ਖੁਸੀ ਜ਼ਾਹਰ ਕਰਦਿਆਂ ਰਾਣਾ ਸੋਢੀ ਨੇ ਟਵੀਟ ਕੀਤਾ, “ਇਹ ਇੱਕ ਸਾਨਦਾਰ ਜਿੱਤ ਹੈ। ਸਾਡੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਇੰਡੀਆ ਨੇ ਤਿੰਨ ਵਾਰ ਓਲੰਪਿਕ ਸੋਨ ਤਮਗਾ ਜੇਤੂ ਆਸਟਰੇਲੀਆ ਨੂੰ 1-0 ਨਾਲ ਦਰੜਿਆ ਹੈ। ਲੜਕੀਆਂ ਦੀ ਟੀਮ ਨੇ ਪਹਿਲੀ ਵਾਰ ਸੈਮੀਫਾਈਨਲ ਵਿੱਚ ਦਾਖਲ ਹੋ ਕੇ ਇਤਿਹਾਸ ਰਚਿਆ ਅਤੇ ਸਾਡਾ ਦਿਲ ਜਿੱਤ ਲਿਆ ਹੈ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਕਹਿਰਾ ਗੋਲ ਪੰਜਾਬ ਦੀ ਗੁਰਜੀਤ ਕੌਰ ਵੱਲੋਂ ਕੀਤਾ ਗਿਆ।
 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

 
 
 
 
Subscribe