Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹਰਿਆਣਾ

ਫ਼ੌਜੀ ਜਵਾਨ ਵਲੋਂ ਖ਼ੁਦਕੁਸ਼ੀ, ਮਾਪਿਆਂ ਨੂੰ ਲਿਖਿਆ ਭਾਵੁਕ ਪੱਤਰ

June 08, 2019 05:34 PM

ਸਿਰਸਾ : ਸਿਰਸਾ ਦੇ ਏਅਰ ਫ਼ੋਰਸ ਸਟੇਸ਼ਨ ਵਿਚ ਤਾਇਨਾਤ ਇਕ ਫ਼ੌਜੀ ਜਵਾਨ ਨੇ ਖ਼ੁਦਕੁਸ਼ੀ ਕਰ ਲਈ। ਫ਼ੌਜੀ ਜਵਾਨ ਨੇ ਅਪਣੇ ਆਪ ਨੂੰ ਅਪਣੇ ਹੀ ਰਾਈਫ਼ਲ ਨਾਲ ਗੋਲੀ ਮਾਰੀ। ਉਸਨੇ ਅਪਣੀ ਡਿਊਟੀ ਸਮਾਪਤ ਕੀਤੀ ਅਤੇ ਫਿਰ ਆਪ ਨੂੰ ਗੋਲੀ ਮਾਰ ਲਈ । ਕਾਰਪੋਰਲ ਮੋਹਨ ਸਿੰਘ ਕੋਲੋ ਪੁਲਿਸ ਨੂੰ ਸੁਸਾਇਡ (ਆਤਮ ਹਤਿਆ) ਨੋਟ ਵੀ ਮਿਲਿਆ ਹੈ ਜਿਸ ਵਿਚ ਉਸਨੇ ਅਪਣੇ ਮਾਤਾ-ਪਿਤਾ ਲਈ ਭਾਵੁਕ ਸੁਨੇਹਾ ਲਿਖਿਆ ਹੈ।
  ਮੋਹਨ ਨੇ ਲਿਖਿਆ ਹੈ 'ਸੌਰੀ ਮੰਮੀ ਪਾਪਾ ਮੈਨੂੰ ਮਾਫ਼ ਕਰਨਾ ਮੈਂ ਅੱਛਾ ਪੁੱਤਰ ਨਹੀਂ ਬਣ ਸਕਿਆ।' ਇਸ ਘਟਨਾ ਕਾਰਨ ਏਅਰ ਫ਼ੋਰਸ ਸਟੇਸ਼ਨ ਵਿਚ ਸਨਸਨੀ ਫ਼ੈਲ ਗਈ । ਹਵਾਈ ਫ਼ੌਜ ਦੇ ਅਧਿਕਾਰੀ ਅਤੇ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਜਵਾਨ ਕਰਨਾਟਕ ਦਾ ਰਹਿਣ ਵਾਲਾ ਦਸਿਆ ਗਿਆ ਅਤੇ ਜਵਾਨ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮਿਲੀ ਜਾਣਕਾਰੀ ਅਨੁੰਸਾਰ ਮੋਹਨ ਸਿੰਘ ਨੇ ਇਥੇ ਦਿਨੇ ਅਪਣੀ ਡਿਊਟੀ ਖ਼ਤਮ ਕੀਤੀ ਅਤੇ ਬਾਅਦ ਵਿਚ ਉਸਨੇ ਏਅਰ ਫ਼ੋਰਸ ਸਟੇਸ਼ਨ ਦੀ ਐਮ.ਟੀ ਬ੍ਰਾਂਚ ਦੇ ਨੇੜੇ ਜਾ ਕੇ ਰਾਈਫ਼ਲ ਨਾਲ ਅਪਣੇ ਸਿਰ ਵਿਚ ਗੋਲੀ ਮਾਰ ਲਈ।
 ਗੋਲੀ ਦੀ ਆਵਾਜ਼ ਸੁਣ ਕੇ ਹਵਾਈ ਫ਼ੌਜ ਕਰਮਚਾਰੀ ਅਤੇ ਅਧਿਕਾਰੀ ਉਥੇ ਪੁੱਜੇ ਤੇ ਮੋਹਨ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉਸ ਵਕਤ ਤਕ ਉਸਦੀ ਮੌਤ ਹੋ ਚੁੱਕੀ ਸੀ। ਇਸਦੀ ਸੂਚਨਾ ਪੁਲਿਸ ਨੂੰ ਦਿਤੀ ਗਈ ।ਮੋਹਨ ਸਿੰਘ ਦੀ ਜੇਬ ਵਿਚੋਂ ਮਿਲਿਆ ਸੁਸਾਇਡ ਨੋਟ ਕੰਨੜ ਭਾਸ਼ਾ ਵਿਚ ਹੈ। ਜਿਸ ਵਿਚ ਮੋਹਨ ਨੇ ਅਪਣੇ ਮਾਤਾ ਪਿਤਾ ਦੇ ਨਾਮ ਭਾਵੁਕ ਸੁਨੇਹਾ ਲਿਖਿਆ ਹੈ।
  ਮਿਲੀ ਜਾਣਕਾਰੀ ਅਨੁਸਾਰ ਮੋਹਨ ਏਅਰ ਫ਼ੋਰਸ ਸਟੇਸ਼ਨ ਦੇ ਬਾਹਰ ਅਪਣੇ ਪਰਵਾਰ ਨਾਲ ਸਿਰਸਾ ਦੀ ਵਿਸ਼ਨੂਪੁਰੀ ਕਲੋਨੀ ਵਿਚ ਰਹਿ ਰਿਹਾ ਸੀ । ਮੋਹਨ ਸਿੰਘ ਦੀ ਪਤਨੀ ਅਰਪਿਤਾ ਨੇ ਦਸਿਆ ਕਿ ਉਸਦੇ ਪਤੀ ਨੇ ਉਸਨੂੰ ਕਦੇ ਕਿਸੇ ਤਰ੍ਹਾਂ ਦੇ ਤਣਾਉ ਬਾਰੇ ਕਦੇ ਨਹੀਂ ਦਸਿਆ । ਉਨ੍ਹਾਂ ਦੇ ਘਰ  ਵੀ ਅਜਿਹੀ ਕੋਈ ਗੱਲ ਨਹੀਂ ਹੋਈ ਜਿਸਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਣ ਦਾ ਸ਼ੱਕ ਹੁੰਦਾ ਹੋਵੇ।  
 ਮੋਹਨ ਦੇ ਪਿਤਾ ਸੀ.ਆਰ.ਪੀ.ਐਫ਼ ਵਿਚ ਤਾਇਨਾਤ ਹਨ ।ਪੁਲਿਸ ਨੇ ਸੀ.ਸੀ.ਟੀ.ਵੀ ਕੈਮਰੇ ਦੀ ਫ਼ੁਟੇਜ ਵੀ ਵੇਖੀ ਹੈ ਜਿਸ ਵਿਚ ਜਵਾਨ ਉਥੇ ਜਾਂਦਾ ਵਿਖਾਈ ਦੇ ਰਿਹਾ ਹੈ ਜਿਥੇ ਉਸਨੇ ਆਤਮ ਹਤਿਆ ਕੀਤੀ ਹੈ। ਇਸ ਜਵਾਨ ਦੀ ਆਤਮ ਹਤਿਆ ਦੇ ਕਾਰਨਾਂ ਦੀ ਜਾਂਚ ਵਿਚ ਪੁਲਿਸ ਕੰਮ ਕਰ ਰਹੀ ਹੈ ।  

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਕਾਂਗਰਸ ਵੱਲੋਂ ਹਰਿਆਣਾ 'ਚ ਹਰੇਕ ਜ਼ਿਲ੍ਹੇ 'ਚ 20 ਬੂਥਾਂ ਲਈ ਇੱਕ ਮੰਡਲ ਬਣਾਉਣ ਦਾ ਨਿਰਦੇਸ਼

ਹਰਿਆਣਾ ਰੋਡਵੇਜ਼ 'ਚ ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਮੁਫ਼ਤ ਬੱਸ ਯਾਤਰਾ ਸਹੂਲਤ

ਰੋਡਵੇਜ਼ ਕਰਮਚਾਰੀਆਂ ਦੀਆਂ ਹਰਿਆਣਾ ਸਰਕਾਰ ਨਾਲ 80-90 ਫੀਸਦੀ ਮੰਗਾਂ 'ਤੇ ਬਣੀ ਸਹਿਮਤੀ

ਗੁਰੂਗ੍ਰਾਮ ਜੇਲ੍ਹ 'ਚ ਬੰਦ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ CM ਭਗਵੰਤ ਮਾਨ

ਹਰਿਆਣਾ ਸਰਕਾਰ ਵੱਲੋਂ 13 ਹੜਤਾਲ 'ਤੇ ਚੱਲ ਰਹੇ ਫਾਇਰਫਾਈਟਰ ਦੀਆਂ ਸੇਵਾਵਾਂ ਖਤਮ

ਹਰਿਆਣਾ ਸਰਕਾਰ ਨੇ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਕੀਤਾ ਐਲਾਨ,

ਹਰਿਆਣਾ ਸਰਕਾਰ 5 ਸਤੰਬਰ ਨੂੰ ਸੂਬੇ ਦੇ 79 ਅਧਿਆਪਕਾਂ ਨੂੰ ਕਰੇਗੀ ਸਨਮਾਨਿਤ

ਯੂਨੀਵਰਸਿਟੀਆਂ ਦੀ ਗੈਸਟ ਫੈਕਲਟੀ ਨੂੰ ਮਿਲੇਗੀ ਸੇਵਾ ਸੁਰੱਖਿਆ, ਹਰਿਆਣਾ ਸਰਕਾਰ ਲਿਆ ਰਹੀ ਹੈ ਨਵਾਂ ਐਕਟ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ 11 ਬਿੱਲ ਪਾਸ

ਹਰਿਆਣਾ ਵਿਧਾਨ ਸਭਾ ਵੱਲੋਂ ਹਰਿਆਣਾ ਰਾਈਟ ਟੂ ਬਿਜ਼ਨਸ ਬਿੱਲ 2026 ਪਾਸ

 
 
 
 
Subscribe