Friday, May 02, 2025
 

ਖੇਡਾਂ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਹਰਲੀਨ ਦਿਉਲ ਛਾ ਗਈ

July 10, 2021 05:57 PM

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਮੇਂ ਇੰਗਲੈਂਡ ਦੌਰੇ ’ਤੇ ਹੈ। ਇਕ ਰੋਜ਼ਾ ਲੜੀ ’ਚ ਹਾਰ ਤੋਂ ਬਾਅਦ ਟੀਮ ਸ਼ੁੱਕਰਵਾਰ ਰਾਤ ਪਹਿਲਾਂ ਟੀ-20 ਮੁਕਾਬਲੇ ’ਚ ਖੇਡਣ ਉਤਰੀ। ਬਾਰਸ਼ ਕਾਰਨ ਇਹ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਮੇਜ਼ਬਾਨ ਟੀਮ ਨੂੰ ਡਕਵਰਥ ਲੁਈਸ ਨਿਯਮ ਦੇ ਆਧਾਰ ’ਤੇ 18 ਦੌੜਾਂ ਨਾਲ ਜੇਤੂ ਐਲਾਨਿਆ ਗਿਆ। ਇੰਗਲੈਂਡ ਦੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟ ’ਤੇ 177 ਦੌੜਾਂ ਬਣਾਈਆਂ ਸਨ। 8.4 ਓਵਰ ’ਚ ਭਾਰਤ ਨੂੰ 73 ਦੌੜਾਂ ਦਾ ਟੀਚਾ ਮਿਲਿਆ ਸੀ ਪਰ 3 ਵਿਕਟ ’ਤੇ ਟੀਮ 54 ਰਨ ਹੀ ਬਣਾ ਸਕੀ।
ਇਹ ਮੈਚ ਭਾਵੇਂ ਹੀ ਬਾਰਸ਼ ਕਾਰਨ ਖ਼ਰਾਬ ਹੋ ਗਿਆ ਹੋਵੇ ਅਤੇ ਦਰਸ਼ਕਾਂ ਦਾ ਮਜ਼ਾ ਕਿਰਕਿਰਾ ਹੋ ਗਿਆ ਪਰ ਇਕ ਭਾਰਤੀ ਖਿਡਾਰੀ ਮੈਚ ’ਚ ਛਾ ਗਈ। ਭਾਰਤੀ ਟੀਮ ਦੀ ਚੁਸਤ ਫ਼ੀਲਡਰ ਹਰਲੀਨ ਦਿਉਲ ਨੇ ਇਸ ਮੈਚ ’ਚ ਸੀਮਾ ਰੇਖਾ ’ਤੇ ਇਕ ਅਜਿਹਾ ਲਾਜਵਾਬ ਕੈਚ ਫੜਿਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਸੀਮਾ ਰੇਖਾ ਤੋਂ ਬਾਹਰ ਜਾਂਦੀ ਗੇਂਦ ਨੂੰ ਪਹਿਲਾਂ ਇਸ ਖਿਡਾਰੀ ਨੇ ਹਵਾ ’ਚ ਉਛਲ ਕੇ ਸੀਮਾ ਰੇਖਾ ਤੋਂ ਅੰਦਰ ਸੁੱਟਿਆ ਤੇ ਫਿਰ ਹਵਾ ’ਚ ਉੱਡਦੇ ਹੋਏ ਇਸ ਨੂੰ ਕੈਚ ਕੀਤਾ।
ਇਹ ਕੈਚ ਬਹੁਤ ਹੀ ਲਾਜਵਾਬ ਸੀ ਅਤੇ ਸੋਸ਼ਲ ਮੀਡੀਆ ’ਤੇ ਇਸ ਦੀ ਵੀਡੀਉ ਲਗਾਤਾਰ ਸਾਂਝੀ ਕੀਤੀ ਜਾ ਰਹੀ ਹੈ। ਨਾਰਥੈਂਪਟਨ ’ਚ ਖੇਡੇ ਦਾ ਰਹੇ ਪਹਿਲੇ ਟੀ-20 ਮੈਚ ਦੌਰਾਨ ਇੰਗਲੈਂਡ ਦੀ ਪਾਰੀ ਦੇ 18.5 ਓਵਰ ’ਚ ਸ਼ਿਖਾ ਪਾਂਡੇ ਦੀ ਗੇਂਦ ’ਤੇ ਹਰਲੀਨ ਨੇ ਏਮੀ ਜੋਨਸ ਦਾ ਕਮਾਲ ਦਾ ਕੈਚ ਫੜਿਆ। ਭਾਰਤ ਸਮੇਤ ਦੁਨੀਆਂ ਦੇ ਦਿੱਗਜ਼ ਖਿਡਾਰੀ ਇਸ ਕੈਚ ਦੀ ਭਰਪੂਰ ਤਾਰੀਫ਼ ਕਰ ਰਹੇ ਹਨ। ਭਾਰਤ ਦੇ ਦਿੱਗਜ਼ ਬੱਲੇਬਾਜ਼ ਸਚਿਨ ਤੇਦੂਲਕਰ ਨੇ ਇਸ ਨੂੰ ‘ਦਿ ਕੈਚ ਆਫ਼ ਈਅਰ’ ਕਿਹਾ ਹੈ। (ਏਜੰਸੀ)

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

 
 
 
 
Subscribe