Thursday, May 01, 2025
 

ਮਨੋਰੰਜਨ

ਜਲਦੀ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ ‘ਹੰਗਾਮਾ 2’

July 07, 2021 07:08 PM

ਮੁੰਬਈ : ਫਿਲਮਕਾਰ ਪ੍ਰਿਯਦਰਸ਼ਨ ਦੇ ਨਿਰਦੇਸ਼ਨ ਵਿੱਚ ਬਣੀ ਹੋਈ ਫਿਲਮ ‘ਹੰਗਾਮਾ 2’ ਨੂੰ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤੇ ਜਾਣ ਦੀਆਂ ਖਬਰਾਂ ਪਹਿਲਾਂ ਆ ਚੁੱਕੀਆਂ ਹਨ। ਬੀਤੇ ਦਿਨੀਂ ਇਸ ਫਿਲਮ ਦੀ ਰਿਲੀਜ਼ ਬਾਰੇ ਅਧਿਕਾਰਕ ਐਲਾਨ ਕੀਤਾ ਗਿਆ। ਦੱਸਣਯੋਗ ਹੈ ਕਿ ਸਾਲ 2003 ਵਿੱਚ ਰਿਲੀਜ਼ ਹੋਈ ਫਿਲਮ ‘ਹੰਗਾਮਾ’ ਦੀ ਸੀਕਵਲ ਫਿਲਮ ‘ਹੰਗਾਮਾ 2’ ਡਿਜੀਟਲ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ 23 ਜੁਲਾਈ ਨੂੰ ਰਿਲੀਜ਼ ਹੋਵੇਗੀ। ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਫਿਲਮ ਦਾ ਪੋਸਟਰ ਦੇ ਨਾਲ ਰਿਲੀਜ਼ ਡੇਟ ਇੰਸਟਾਗ੍ਰਾਮ ਉੱਤੇ ਸਾਂਝੀ ਕਰਦੇ ਹੋਏ ਲਿਖਿਆ, ‘‘ਸ਼ਾਂਤ ਨਹੀਂ ਰਹਿ ਸਕਦੀ, ਕਿਉਂਕਿ ਹੋਵੇਗਾ ਹੰਗਾਮਾ।। ‘ਹੰਗਾਮਾ 2’ ਦਾ ਟ੍ਰੇਲਰ ਛੇਤੀ ਰਿਲੀਜ਼ ਹੋਵੇਗਾ। ਤੁਸੀਂ ਇਸ ਨੂੰ ਛੱਡਣਾ ਨਹੀਂ ਚਾਹੋਗੇ।’ ਇਸ ਦੇ ਨਾਲ ਹੀ ਡਿਜ਼ਨੀ ਪਲੱਸ ਹੌਟਸਟਾਰ ਨੇ ਵੀ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ 'ਆਪਣੇ ਪਸੰਦੀਦਾ ਸਿਤਾਰਿਆਂ ਨੂੰ ਇਕ ਵਾਰ ਫਿਰ ਪਰਦੇ 'ਤੇ ਦੇਖਣ ਲਈ ਇੰਤਜ਼ਾਰ ਨਹੀਂ ਹੋ ਰਿਹਾ, ਇਸ ਵਾਰ ਹੋਵੇਗਾ ਦੋ ਗੁਣਾ ਧਮਾਕਾ। ਕੀ ਤੁਸੀ ਤਿਆਰ ਹੋ?''


ਸਾਲ 2007 ਵਿੱਚ ਰਿਲੀਜ਼ ਹੋਈ ਫਿਲਮ ‘ਅਪਨੇ’ ਦੇ ਕਰੀਬ 14 ਸਾਲ ਬਾਅਦ ਬਤੌਰ ਅਭਿਨੇਤਰੀ ਸ਼ਿਲਪਾ ਦੀ ਇਹ ਪਹਿਲੀ ਫਿਲਮ ਰਿਲੀਜ਼ ਹੋਵੇਗੀ। ਇਸ ਵਿੱਚ ਉਸ ਦੇ ਨਾਲ ਮੀਜਾਨ ਜ਼ਾਫਰੀ, ਪਰੇਸ਼ ਰਾਵਲ, ਪ੍ਰਨਿਤਾ ਸੁਭਾਸ਼ ਅਤੇ ਰਾਜਪਾਲ ਯਾਦਵ ਖਾਸ ਭੂਮਿਕਾਵਾਂ ਵਿੱਚ ਹਨ। ਬੀਤੇ ਮੰਗਲਵਾਰ ਫਿਲਮਕਾਰ ਅਨੁਭਵ ਸਿਨਹਾ ਨੇ ਅਣਟਾਈਟਲਡ ਐਕਸ਼ਨ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਨੂੰ ਅਨੁਭਵ ਨਿਰਮਾਤਾ ਭੂਸ਼ਣ ਕੁਮਾਰ ਨਾਲ ਮਿਲ ਕੇ ਬਣਾ ਰਹੇ ਹਨ, ਜਦ ਕਿ ਨਿਰਦੇਸ਼ਨ ਦੀ ਵਾਗ ‘ਛਲਾਂਗ’ ਅਤੇ ‘ਅਲੀਗੜ੍ਹ’ ਵਰਗੀਆਂ ਫਿਲਮਾਂ ਦੇ ਡਾਇਰੈਕਟਰ ਹੰਸਲ ਮਹਿਤਾ ਦੇ ਹੱਥ ਹੈ। ਇਸ ਫਿਲਮ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਫਿਲਮ ਇੱਕ ਸੱਚੀ ਅੰਤਰਰਾਸ਼ਟਰੀ ਘਟਨਾ ਉੱਤੇ ਆਧਾਰਤ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe