ਨਵੀਂ ਦਿੱਲੀ : ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। BCI ਨੇ ਇਹ ਜਾਣਕਾਰੀ ਮੰਗਲਵਾਰ ਸ਼ਾਮ ਨੂੰ ਦਿੱਤੀ।ਡਬਲਯੂਬੀਸੀ ਦਾ ਆਖਰੀ ਮੈਚ 18 ਜੂਨ ਤੋਂ ਸਾਊਥੈਮਪਟਨ,  ਇੰਗਲੈਂਡ ਵਿਚ ਖੇਡਿਆ ਜਾਣਾ ਹੈ। ਇਸ 15 ਮੈਂਬਰੀ ਟੀਮ ਵਿੱਚ ਰੋਹਿਤ ਸ਼ਰਮਾ,  ਸ਼ੁਭਮਨ ਗਿੱਲ,  ਚੇਤੇਸ਼ਵਰ ਪੁਜਾਰਾ,  ਵਿਰਾਟ ਕੋਹਲੀ (ਕਪਤਾਨ),  ਅਜਿੰਕਿਆ ਰਹਾਣੇ (ਉਪ ਕਪਤਾਨ),  ਹਨੁਮਾ ਵਿਹਾਰੀ,  ਰਿਸ਼ਭ ਪੰਤ (WK),  ਰਿਧੀਮਾਨ ਸਾਹਾ (WK),  ਰਵੀਚੰਦਰਨ ਅਸ਼ਵਿਨ,  ਰਵਿੰਦਰ ਜਡੇਜਾ,  ਜਸਪ੍ਰੀਤ ਬੁਮਰਾਹ,  ਇਸ਼ਾਂਤ ਸ਼ਰਮਾ,  ਮੁਹੰਮਦ ਸ਼ਮੀ,  ਉਮੇਸ਼ ਯਾਦਵ ਅਤੇ ਮੁਹੰਮਦ ਸਿਰਾਜ ਸ਼ਾਮਲ ਹਨ।