Tuesday, November 04, 2025
 
BREAKING NEWS
ਪਾਕਿਸਤਾਨ ਸੁਪਰੀਮ ਕੋਰਟ ਵਿੱਚ Blast (Video)ਛੱਤੀਸਗੜ੍ਹ ਰੇਲ ਹਾਦਸਾ: ਬਿਲਾਸਪੁਰ ਨੇੜੇ ਯਾਤਰੀ ਅਤੇ ਮਾਲ ਗੱਡੀ ਦੀ ਟੱਕਰ, 6 ਮੌਤਾਂ ਦਾ ਖਦਸ਼ਾਉੱਤਰੀ ਕੋਰੀਆ ਨੇ ਅਮਰੀਕੀ ਰੱਖਿਆ ਸਕੱਤਰ ਦੇ ਦੌਰੇ ਤੋਂ ਪਹਿਲਾਂ ਦਾਗੇ ਰਾਕੇਟ; ਕੋਰੀਆਈ ਸਰਹੱਦ 'ਤੇ ਵਧਿਆ ਤਣਾਅIND vs AUS: ਚੌਥੇ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਟੀਮ ਵਿੱਚ ਬਦਲਾਅ ਕੀਤਾ, 2 ਸਟਾਰ ਖਿਡਾਰੀਆਂ ਨੂੰ ਬਾਹਰ ਕੀਤਾ ਗਿਆਅੱਜ ਤੋਂ ਪੰਜਾਬ-ਚੰਡੀਗੜ੍ਹ ਵਿੱਚ ਬਦਲੇਗਾ ਮੌਸਮ: ਹਲਕੀ ਬਾਰਿਸ਼ ਦੀ ਸੰਭਾਵਨਾਪਾਕਿਸਤਾਨ ਵਿੱਚ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ, ਫੌਜ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈਕਿਸਾਨ ਦੀ ਪੂਰੀ ਫ਼ਸਲ ਤਬਾਹ ਹੋ ਗਈ, ਪਰ ਉਸਨੂੰ ਸਰਕਾਰ ਤੋਂ ਸਿਰਫ਼ 2 ਰੁਪਏ ਮਿਲੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਨਵੰਬਰ 2025)🚨 ਸੂਡਾਨ ਵਿੱਚ RSF ਦਾ 'ਖੂਨੀ ਤਾਂਡਵ': ਊਠਾਂ 'ਤੇ ਸਵਾਰ ਲੜਾਕਿਆਂ ਨੇ 200 ਨਿਹੱਥੇ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ, ਨਸਲੀ ਕਤਲੇਆਮ ਦਾ ਖਦਸ਼ਾਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫੈਸਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ 'ਤਾਨਾਸ਼ਾਹੀ ਤੋਹਫ਼ੇ' ਦਾ ਕੀਤਾ ਜ਼ੋਰਦਾਰ ਵਿਰੋਧ

ਹਿਮਾਚਲ

ਹਿਮਾਚਲ ਪ੍ਰਦੇਸ਼ 'ਚ ਬਲੈਕ ਫੰਗਸ ਨਾਲ ਦੋ ਮਰੀਜ਼ਾਂ ਦੀ ਮੌਤ

June 01, 2021 07:02 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ੍ਹ 'ਚ ਪਿਛਲੇ 48 ਘੰਟਿਆਂ ਵਿਚ ਬਲੈਕ ਫੰਗਸ ਬੀਮਾਰੀ ਨਾਲ ਦੋ ਮਰੀਜ਼ਾਂ ਦੀ ਟਾਂਡਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਪਹਿਲਾਂ ਦੋ ਮਰੀਜ਼ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ. ਜੀ. ਐੱਮ. ਸੀ.) ਸ਼ਿਮਲਾ 'ਚ ਦਮ ਤੋੜ ਚੁੱਕੇ ਹਨ। ਜ਼ਿਲ੍ਹਾ ਕਾਂਗੜਾ ਵਿਚ ਬਲੈਕ ਫੰਗਸ ਦੇ ਕੁੱਲ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ 'ਚੋਂ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 4 ਦਾ ਟਾਂਡਾ ਮੈਡੀਕਲ ਕਾਲਜ ਦੇ ਕੋਵਿਡ ਵਾਰਡ ਵਿਚ ਇਲਾਜ ਚੱਲ ਰਿਹਾ ਹੈ। ਸੀ. ਐੱਮ. ਓ. ਕਾਂਗੜਾ ਡਾ. ਗੁਰਦਰਸ਼ਨ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚਾਰੋਂ ਮਰੀਜ਼ਾਂ ਦੀ ਸਰਜਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਸਮੇਂ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਜ਼ਿਆਦਾਤਰ ਲੋਕ ਬਲੈਕ ਫੰਗਸ ਦਾ ਸ਼ਿਕਾਰ ਬਣਦੇ ਹਨ ਕਿਉਂਕਿ ਕੋਰੋਨਾ ਵਾਇਰਸ ਕਾਰਨ ਪ੍ਰਤੀਰੋਧਰ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਜਾ ਸਕਦੀ ਹੈ ਜਾਂ ਜਾਨ ਤੱਕ ਜਾ ਸਕਦੀ ਹੈ। ਸਾਵਧਾਨੀ ਵਰਤਣ ਲਈ ਆਲੇ-ਦੁਆਲੇ ਸਫ਼ਾਈ ਰੱਖੋ। ਭੀੜ ਅਤੇ ਬਜ਼ਾਰ ਵਿਚ ਜਾਣ ਤੋਂ ਬਚੋ।

 

Have something to say? Post your comment

Subscribe