Thursday, May 01, 2025
 

TMC

ਸਟਿੰਗ ਆਪ੍ਰੇਸ਼ਨ ਦੀ ਵੀਡੀਓ ਡਿਲੀਟ ਕਰਨ 'ਤੇ ਕਾਂਗਰਸ ਦਾ ਤੰਜ, ‘ਵਾਸ਼ਿੰਗ ਪਾਉਡਰ ਭਾਜਪਾ’

ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਕਥਿਤ ਰਿਸ਼ਵਤ ਲੈਣ ਦੀ ਵੀਡੀਓ ਦੇ ਡਿਲੀਟ ਹੋਣ ਨੂੰ ਲੈ ਕੇ ਕਾਂਗਰਸ ਪਾਰਟੀ ਹਮਲਾਵਰ ਹੈ। ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ‘ਪਾਰਟੀ ਵਿਦ ਡਿਫਰੇਂਸ’ ਦਾ ਨਾਅਰਾ ਲਗਾਉਣ ਵਾਲੀ ਭਾਜਪਾ ਪਹਿਲਾਂ ਲੋਕਾਂ 'ਤੇ ਦੋਸ਼ ਲਾਉਂਦੀ ਹੈ ਅਤੇ ਫਿਰ ਰਾਜਨੀਤਿਕ ਫਾਇਦੇ ਲਈ ਆਪਣੇ ਨਾਲ ਲੈ ਜਾਂਦੀ ਹੈ ਤਾਂ ਉਹ ਉਨ੍ਹਾਂ ਦੇ ਸਾਰੇ ਦਾਗ ਧੋ ਲੈਂਦੀ ਹੈ। 

ਪ੍ਰਵਾਸੀ 'ਗ਼ਰੀਬ ਕਲਿਆਣ ਰੁਜ਼ਗਾਰ ਮੁਹਿੰਮ' ਦਾ ਹਿੱਸਾ ਨਹੀਂ ਬਣ ਸਕਦੇ : ਸੀਤਾਰਮਨ

ਕੇਂਦਰ ਲੋਕ ਭਲਾਈ ਨੀਤੀਆਂ ਦਾ ਕਥਿਤ ਤੌਰ 'ਤੇ ਵਿਰੋਧ ਕਰਦੇ ਹੋਏ ਪਛਮੀ ਬੰਗਲਾ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਕਿਹਾ ਕਿ ਰਾਜ ਨੂੰ 'ਗ਼ਰੀਬ ਕਲਿਆਣ ਰੁਜ਼ਗਾਰ ਮੁਹਿੰਮ' ਦਾ ਲਾਭ ਨਹੀਂ ਮਿਲ ਸਕਦਾ ਕਿਉਂਕਿ  ਇਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਅੰਕੜੇ ਨਹੀਂ ਮੁਹੱਈਆ ਕਰਾਏ ਹਨ।
ਬੰਗਾਲ ਦੇ ਲੋਕਾਂ ਲਈ ਆਯੋਜਿਤ ਡਿਜੀਟਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਮੁੱਖ ਮੰਤਰੀ ਮਮਲਾ ਬਨਰਜੀ ਦੀ ''ਸੂਬੇ 'ਚ ਸ਼ਰਮਿਕ ਵਿਸ਼ੇਸ਼ ਰੇਲ ਸੇਵਾਵਾਂ ਦੀ ਆਗਿਆ ਦੇਣ ਦੇ ਦਿਲਚਸਪੀ ਨਾ ਦਿਖਾਉਣ'' ਲਈ ਵੀ ਆਲੋਚਨਾ ਕੀਤੀ।

Subscribe