ਬਿਜਲੀ ਦੀ ਕਮੀ ਦਾ ਪ੍ਰਭਾਵ ਸੂਬੇ ਦੀ ਪੂਰੀ ਅਰਥ ਵਿਵਸਥਾ ਤੇ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਦਿਨ ਨੂੰ ਤਾਂ ਕੀ ਰਾਤ ਨੂੰ ਵੀ ਬਿਜਲੀ ਨਹੀਂ ਮਿਲ ਰਹੀ ਜਦ ਕਿ ਕਮਜੋਰ ਮਾਨਸੂਨ ਕਾਰਨ ਸਿੰਚਾਈ ਲਈ ਬਿਜਲੀ ਦੀ ਜਰੂਰਤ ਵਧੇਰੇ ਹੈ। ਜਦਕਿ ਆਉਣ ਵਾਲਾ ਸਮਾਂ ਪੰਜਾਬ ਦੇ ਬਿਜਲੀ ਖੇਤਰ ਲਈ ਹੋਰ ਵੀ ਮੁਸ਼ਕਿਲਾਂ ਭਰਿਆ ਹੋ ਸਕਦਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਤੇ ਧਿਆਨ ਦੇਣ ਦੀ ਬਜਾਏ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਹਨ।