Friday, May 02, 2025
 

ਕਾਰੋਬਾਰ

ਫ਼ੇਸਬੁੱਕ ਨੇ ਪੇਸ਼ ਕੀਤਾ ਇਕ ਹੋਰ ਵਧੀਆ ਫ਼ੀਚਰ

May 11, 2021 10:28 PM

ਨਵੀਂ ਦਿੱਲੀ : ਫ਼ੇਸਬੁੱਕ ਉਤੇ ਫਰਜ਼ੀ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਫ਼ਰਜ਼ੀ ਖ਼ਬਰਾਂ ’ਤੇ ਰੋਕ ਲਗਾਉਣ ਲਈ ਦਿੱਗਜ ਸੋਸ਼ਲ ਮੀਡੀਆ ਕੰਪਨੀ ਇਕ ਖ਼ਾਸ ਪਾਪ-ਅੱਪ ਫ਼ੀਚਰ ਲੈ ਕੇ ਆਉਣ ਵਾਲੀ ਹੈ। ਇਸ ਫ਼ੀਚਰ ਦੇ ਜ਼ਰੀਏ ਯੂਜ਼ਰਜ਼ ਨਾਲ ਆਰਟੀਕਲ ਸ਼ੇਅਰ ਕਰਨ ਤੋਂ ਪਹਿਲਾਂ ਇਕ ਪਾਪ-ਅੱਪ ਮਿਲੇਗਾ, ਜਿਸ ’ਚ ਆਰਟੀਕਲ ਪੜ੍ਹਨ ਲਈ ਕਿਹਾ ਜਾਵੇਗਾ। ਫੇਸਬੁੱਕ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਪਾਪ ਅੱਪ ਫ਼ੀਚਰ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਜ਼ ਨੂੰ ਆਰਟੀਕਲ ਪੜ੍ਹਨ ਲਈ ਪ੍ਰੇਰਿਤ ਕਰੇਗਾ। ਯੂਜ਼ਰਜ਼ ਨੂੰ ਇਸ ਫ਼ੀਚਰ ਦੇ ਜ਼ਰੀਏ ਆਰਟੀਕਲ ਸਾਂਝਾ ਕਰਨ ਤੋਂ ਪਹਿਲਾਂ ਪੜ੍ਹਨ ਲਈ ਪਾਪ-ਅੱਪ ਨੋਟੀਫਿਕੇਸ਼ਨ ਮਿਲੇਗਾ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਪਾਪ-ਅੱਪ ਫ਼ੀਚਰ ਨੂੰ ਜਲਦ ਹੀ ਰੋਲਆਊਟ ਕੀਤਾ ਜਾਵੇਗਾ।
ਫੇਸਬੁੱਕ ਯੂਜ਼ਰਜ਼ ਜਿਵੇਂ ਹੀ ਕਿਸੇ ਆਰਟੀਕਲ ’ਤੇ ਜਾਣਗੇ ਤਾਂ ਉਨ੍ਹਾਂ ਨੂੰ ਆਰਟੀਕਲ ਸਾਂਝਾ ਕਰਨ ਤੋਂ ਪਹਿਲਾਂ ਇਕ ਪਾਪ-ਅੱਪ ’ਤੇ ਨੋਟੀਫਿਕੇਸ਼ਨ ਮਿਲੇਗਾ। ਇਸ ’ਚ ਯੂਜ਼ਰਜ਼ ਨੂੰ ਆਰਟੀਕਲ ਖੋਲ੍ਹਣ ਤੇ ਪੜ੍ਹਨ ਲਈ ਕਿਹਾ ਜਾਵੇਗਾ। ਨਾਲ ਹੀ ਪਾਪ-ਅੱਪ ਨੋਟੀਫਿਕੇਸ਼ਨ ’ਚ ਚਿਤਾਵਨੀ ਵੀ ਦਿੱਤੀ ਜਾਵੇਗੀ ਕਿ ਕਿਸੇ ਵੀ ਆਰਟੀਕਲ ਦੀ ਹੈਡਲਾਈਨ ਸਹੀ ਜਾਣਕਾਰੀ ਨਹੀਂ ਦਿੰਦੀ ਹੈ, ਇਸ ਲਈ ਆਰਟੀਕਲ ਪੂਰਾ ਜ਼ਰੂਰ ਪੜ੍ਹੋ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਨੇ ਪਿਛਲੇ ਸਾਲ ਯੂਜ਼ਰਜ਼ ਲਈ ਲਾਈਵ ਚੈੱਟ ਫ਼ੀਚਰ ਲਾਂਚ ਕੀਤਾ ਸੀ। ਇਸ ਫ਼ੀਚਰ ਦੀ ਖਾਸੀਅਤ ਹੈ ਕਿ ਯੂਜ਼ਰਜ਼ ਦੇ ਜ਼ਰੀਏ 50 ਲੋਕਾਂ ਦੇ ਨਾਲ ਲਾਈਵ ਆ ਸਕਦੇ ਹੋ। ਇਹ ਫੀਚਰ ਇਸ ਤਰ੍ਹਾਂ ਦੇ ਲੋਕਾਂ ਨੂੰ ਧਿੱੱਾਨ ’ਚ ਰੱਖਦੇ ਹੋਏ ਪੇਸ਼ ਕੀਤਾ ਹੈ ਜੋ ਕਿ ਲਾਈਵ ਦੇ ਜ਼ਰੀਏ ਕਿਸੇ ਦੀ ਇੰਟਰਵਿਊ ਲੈਣਾ ਚਾਹੁੰਦੇ ਹਮ। ਇਸ ਤੋਂ ਇਲਾਵਾ ਸਕੂਲ ਜਾਂ ਕਾਲਜ ਦੀ ਕਲਾਸਾਂ ’ਚ ਇਹ ਵੀ ਫੀਚਰ ਕਾਫੀ ਉਪਯੋਗੀ ਸਾਬਤ ਹੋਵੇਗਾ। ਫੇਸਬੁੱਕ ਦੇ ਲਾਈਵ ਚੈਟ ਫ਼ੀਚਰ ਦੀ ਮਦਦ ਨਾਲ ਯੂਜ਼ਰਜ਼ ਡਾਇਰੈਕਟ ’ਚ ਜਾ ਕੇ ਇਕੱਠੇ 50 ਲੋਕਾਂ ਦੇ ਨਾਲ ਲਾਈਵ ਚੈਟ ਦਾ ਆਨੰਦ ਲੈ ਸਕਦੇ ਹਨ। ਨਾਲ ਹੀ ਗਰੁੱਪ ’ਚ ਰੂਮ ਨੂੰ ਬ੍ਰਾਡਕਾਸਟ ਕਰ ਸਕਦੇ ਹਨ। ਇਸ ਲਈ ਪਹਿਲਾਂ ਤੁਹਾਨੂੰ ਚੈਟ ਰੂਮ ਤਿਆਰ ਕਰਨਾ ਪਵੇਗਾ ਤੇ ਇਸ ਚੈਟ ਰੂਮ ਦੀ ਮਦਦ ਨਾਲ ਤੁਸੀਂ ਸਿੱਧੇ ਲਾਈਵ ਕੀਤਾ ਜਾ ਸਕੇਗਾ। ਤੁਸੀਂ ਚਾਹੋ ਤਾਂ ਇਸ ’ਚ ਕਿਸੇ ਨੂੰ ਐਡ ਕਰਨ ਲਈ ਇਨਵਾਈਟ ਕਰ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਵੀ ਇਨਵਾਈਟ ਭੇਜ ਸਕੋਗੇ ਜਿਸ ਦੇ ਕੋਲ ਅਕਾਊਂਟ ਨਹੀਂ ਹੈ।
ਫੇਸਬੁੱਕ ਦਾ ਕਹਿਣਾ ਹੈ ਕਿ ਲਾਈਵ ਚੈਟ ਲਈ ਕਿਸੇ ਨੂੰ ਇਨਵਾਈਟ ਭੇਜਣ ਤੋਂ ਇਲਾਵਾ ਕ੍ਰਿਏਟਰਜ਼ ਇਹ ਫੈਸਲਾ ਖੁਦ ਲੈ ਸਕਦੇ ਹਨ ਕਿ ਉਸ ਦੀ ਲਾਈਵ ਚੈਟ ਨੂੰ ਕੌਣ ਦੇਖ ਸਕਦਾ ਹੈ ਤੇ ਕੌਣ ਇਸ ’ਚ ਸ਼ਾਮਲ ਹੋ ਸਕਦਾ ਹੈ। ਵੈਸੇ ਸਾਰੇ ਯੂਜ਼ਰਜ਼ ਤੋਂ ਬਾਅਦ ਲਾਈਵ ਬ੍ਰਾਡਕਾਸਟ ’ਚ ਸ਼ਾਮਲ ਹੋਣ ਲਈ ਇਕ ਨੋਟੀਫਿਕੋਸ਼ਨ ਆਵੇਗਾ ਤੇ ਉਨ੍ਹਾਂ ਦੇ ਕੋਲ ਆਪਸ਼ਨ ਹੋਵੇਗੀ ਕਿ ਉਹ ਇਸ ਬ੍ਰਾਡਕਾਸਟ ’ਚ ਸ਼ਾਮਲ ਹੋਣਾ ਚਾਹੀਦਾ ਹੈ ਜਾਂ ਨਹੀਂ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

मानुषी छिल्लर ने सेनको गोल्ड एंड डायमंड्स का मुंबई में पहला मेट्रो स्टेशन स्टोर लॉन्च किया

ਦਿੱਲੀ ਸਮੇਤ 9 ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ

एथर एनर्जी लिमिटेड की आरंभिक सार्वजनिक पेशकश 28 अप्रैल को खुलेगी

डिज़ाइनकैफ़े ने मुंबई में अपना तीसरा एक्सपीरियंस सेंटर शुरू किया

देविदास श्रावण नाईकरे ने दिया सफलता का मूलमंत्र

ਸੋਨੇ ਦੀ ਕੀਮਤ ਵਿਚ ਅਚਾਨਕ ਵਾਧਾ

ਆਮ ਆਦਮੀ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਸਿਲੰਡਰ

ਘਰੇਲੂ ਰਸੋਈ ਗੈਸ ਦੀ ਕੀਮਤ ਹੋਈ ਮਹਿੰਗੀ

 
 
 
 
Subscribe