Thursday, May 01, 2025
 

ਮਨੋਰੰਜਨ

ਹਥਿਆਰ ਵਜੋਂ ਕੋਰੋਨਾ ਵਾਇਰਸ ਤਿਆਰ ਕਰ ਰਿਹਾ ਸੀ ਚੀਨ : ਅਮਰੀਕਾ

May 09, 2021 04:40 PM

ਬੀਜਿੰਗ : New Species of Man-Made Viruses as Genetic Bioweapons ਨਾਂ ਦੇ ਦਸਤਾਵੇਜ਼ ਨੇ ਨਵੇਂ ਖੁਲਾਸੇ ਕੀਤੇ ਹਨ। ਹਾਲਾਕੇ ਕੋਰੋਨਾ ਵਾਇਰਸ ਪੂਰੀ ਦੁਨੀਆ 'ਚ ਫੈਲ ਚੁੱਕਾ ਹੈ, ਹਾਲਾਂਕਿ ਹੁਣ ਤਕ ਇਸ ਗੱਲ ਦੇ ਪੱਕੇ ਸਬੂਤ ਨਹੀਂ ਮਿਲੇ ਹਨ ਕਿ ਇਸ ਦੀ ਸ਼ੁਰੂਆਤ ਕਿਵੇਂ ਹੋਈ। ਚੀਨ ਨੇ ਇਸ ਗੱਲ ਤੋਂ ਵੀ ਇਨਕਾਰ ਕਰ ਦਿੱਤਾ ਹੈ ਕਿ ਵੁਹਾਨ ਦੇ ਬਾਜ਼ਾਰ ਜਾਂ ਉਸ ਦੀ ਕਿਸੇ ਲੈਬ ਤੋਂ ਇਹ ਫੈਲਿਆ। ਪਰ ਅਮਰੀਕਾ ਨੇ ਕੁਝ ਦਸਤਾਵੇਜ਼ ਮਿਲਣ ਦਾ ਦਾਅਵਾ ਕੀਤਾ ਹੈ, ਜਿਸ ਨਾਲ ਇਸ ਮਾਮਲੇ 'ਚ ਚੀਨ ਦੀ ਸਾਜ਼ਿਸ਼ ਦਾ ਖੁਲਾਸਾ ਹੁੰਦਾ ਹੈ। ਅਮਰੀਕੀ ਅਧਿਕਾਰੀਆਂ ਨੂੰ ਮਿਲੇ ਇਨ੍ਹਾਂ ਦਸਤਾਵੇਜ਼ਾਂ ਮੁਤਾਬਿਕ ਚੀਨੀ ਵਿਗਿਆਨੀ ਕੋਰੋਨਾ ਵਾਇਰਸ ਦੀ ਮਦਦ ਨਾਲ ਜੈਵ ਹਥਿਆਰ ਤਿਆਰ ਕਰਨ 'ਤੇ ਕੰਮ ਕਰ ਰਹੇ ਹਨ ਜਿਸ ਨਾਲ ਤੀਸਰੀ ਸੰਸਾਰ ਜੰਗ ਲੜੀ ਜਾ ਸਕੇ।

ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਮਿਲੇ ਇਸ 6 ਸਾਲ ਪੁਰਾਣੇ ਦਸਤਾਵੇਜ਼ ਵਿਚ ਦਾਅਵਾ ਕੀਤਾ ਗਿਆ ਹੈ ਕਿ ਤੀਸਰੀ ਜੰਗ ਵਿਚ ਜਿੱਤ ਲਈ ਜੈਵ ਹਥਿਆਰ ਅਹਿਮ ਹੋਣਗੇ। ਇਸ ਵਿਚ ਇਨ੍ਹਾਂ ਦੇ ਇਸਤੇਮਾਲ ਦਾ ਸਹੀ ਸਮਾਂ ਵੀ ਦੱਸਿਆ ਗਿਆ ਹੈ ਤੇ ਦੁਸ਼ਮਣ ਦੇ ਮੈਡੀਕਲ ਸਿਸਟਮ 'ਤੇ ਅਸਰ ਦੀ ਚਰਚਾ ਵੀ ਕੀਤੀ ਗਈ ਹੈ। ਦਿ ਆਸਟ੍ਰੇਲੀਅਨ ਦੀ ਰਿਪੋਰਟ 'ਚ ਪੀਪਲਸ ਲਿਬਰੇਸ਼ਨ ਆਰਮੀ ਦੇ ਵਿਗਿਆਨੀਆਂ ਤੇ ਸਿਹਤ ਅਧਿਕਾਰੀਆਂ ਦੇ ਡੋਜ਼ੀਅਰ 'ਚ ਹਥਿਆਰ ਬਣਾਉਣ ਲਈ ਬਿਮਾਰੀਆਂ ਦੇ ਇਸਤੇਮਾਲ ਦੀ ਗੱਲ ਕਹੀ ਗਈ ਹੈ। ਵਿਸ਼ਲੇਸ਼ਕਾਂ ਮੁਤਾਬਿਕ ਘੱਟੋ-ਘੱਟ 18 ਵਿਗਿਆਨੀ ਹਾਈ-ਰਿਸਕ ਲੈਬ 'ਚ ਇਸ ਉੱਤੇ ਕੰਮ ਕਰ ਰਹੇ ਸਨ।
New Species of Man-Made Viruses as Genetic Bioweapons ਨਾਂ ਦੇ ਇਸ ਦਸਤਾਵੇਜ਼ ਦੇ ਲੇਖਕਾਂ ਮੁਤਾਬਿਕ ਤੀਸਰਾ ਵਿਸ਼ਵ ਯੁੱਧ 'ਜੈਵ' ਹੋਵੇਗਾ। ਇਸ ਵਿਚ ਕਿਹਾ ਗਿਆ ਹੈ ਕਿ ਜਿਵੇਂ ਦੂਸਰੀ ਸੰਸਾਰ ਜੰਗ ਵਿਚ ਜਿੱਤ ਪਰਮਾਣੂ ਬੰਬ ਨੇ ਦਿਵਾਈ ਸੀ ਤੇ ਜਾਪਾਨ ਨੇ ਹਮਲੇ ਤੋਂ ਬਾਅਦ ਆਤਮ-ਸਮਰਪਣ ਕਰ ਦਿੱਤਾ ਸੀ, ਉਵੇਂ ਹੀ ਤੀਸਰੀ ਸੰਸਾਰ ਜੰਗ 'ਚ ਜੈਵ ਹਥਿਆਰ ਜਿੱਤ ਦਿਵਾਉਣਗੇ। ਦਸਤਾਵੇਜ਼ 'ਚ ਹਥਿਆਰ ਦੇ ਸਹੀ ਸਮੇਂ 'ਤੇ ਇਸਤੇਮਾਲ ਨਾਲ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ 'ਤੇ ਚਰਚਾ ਕੀਤੀ ਗਈ ਹੈ। ਰਿਸਰਚ ਵਿਚ ਕਿਹਾ ਗਿਆ ਹੈ ਕਿ ਇਸ ਹਮਲੇ ਨਾਲ ਦੁਸ਼ਮਣ ਦੀ ਸਿਹਤ ਵਿਵਸਥਾ ਖਸਤਾਹਾਲ ਹੋ ਜਾਵੇਗੀ। ਮਾਹਿਰਾਂ ਮੁਤਾਬਿਕ ਇਨ੍ਹਾਂ ਦੇ ਇਸਤੇਮਾਲ ਦਾ ਫ਼ੈਸਲਾ ਵਿਗਿਆਨੀਆਂ ਦੇ ਹੱਥ ਵਿਚ ਨਹੀਂ ਰਿਹਾ ਹੋਵੇਗਾ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe