Sunday, August 10, 2025
 
BREAKING NEWS
ਵੱਡਾ ਹਾਦਸਾ, ਭੇਡਾਂ ਦੇ ਝੁੰਡ ਨੂੰ ਰੇਲਗੱਡੀ ਨੇ ਕੁਚਲਿਆ; ਸੈਂਕੜੇ ਲੋਕਾਂ ਦੀ ਮੌਤਅੱਜ ਉਹ ਧੱਕੇਸ਼ਾਹੀ ਕਰ ਰਿਹਾ ਹੈ ਕਿਉਂਕਿ... ਨਿਤਿਨ ਗਡਕਰੀ ਨੇ ਕਿਹਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (10 ਅਗੱਸਤ 2025)ਸਾਬਕਾ ਮੰਤਰੀ ਨੂੰ ਡਿਜੀਟਲੀ ਗ੍ਰਿਫ਼ਤਾਰ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਵਸੂਲਣਾ ਚਾਹੁੰਦਾ ਸੀ ਦੋਸ਼ੀਰੇਲਵੇ ਨੇ ਦੀਵਾਲੀ ਦਾ ਤੋਹਫ਼ਾ ਦਿੱਤਾ 'ਰਾਊਂਡ ਟ੍ਰਿਪ ਪੈਕੇਜ', ਵਾਪਸੀ ਟਿਕਟਾਂ 'ਤੇ 20% ਦੀ ਛੋਟਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਐਂਟੀ-ਡਰੋਨ ਪ੍ਰਣਾਲੀ ‘ਬਾਜ਼ ਅੱਖ’ ਦੀ ਸ਼ੁਰੂਆਤਰਾਬਰਟ ਵਾਡਰਾ ਨੂੰ ਗੁਰੂਗ੍ਰਾਮ ਵਿੱਚ 3.5 ਏਕੜ ਜ਼ਮੀਨ ਰਿਸ਼ਵਤ ਵਜੋਂ ਮਿਲੀ, ਈਡੀ ਨੇ ਲਗਾਏ ਕਈ ਗੰਭੀਰ ਦੋਸ਼ਪੰਜਾਬ ਵਿੱਚ ਅੱਜ ਮੌਸਮ ਸੁੱਕਾ, ਕੱਲ੍ਹ ਤੋਂ ਬਦਲਾਅ ਦੀ ਸੰਭਾਵਨਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (9 ਅਗੱਸਤ 2025)ਪੰਜ ਥਾਵਾਂ 'ਤੇ ਇੱਕ ਲਾਸ਼ ਦੇ ਪੰਜ ਟੁਕੜੇ ਮਿਲੇ, ਪਰ ਸਿਰ ਗਾਇਬ ਸੀ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਰਾਜਦੂਤ ਅਨੁਸਾਰ ਚੀਨ ਨੂੰ ਦਸਿਆ ‘ਗ਼ੈਰ ਭਰੋਸੇਮੰਦ’

March 26, 2021 05:48 PM

ਕੈਨਬਰਾ (ਏਜੰਸੀਆਂ ) : ਕੁੱਝ ਦਿਨ ਪਹਿਲਾਂ ਆਸਟ੍ਰੇਲੀਆਈ ਅਧਿਕਾਰੀਆਂ ਨੇ ਚੀਨ ਦੇ ਸਭ ਤੋਂ ਮਹੱਤਵਪੂਰਨ ਬਾਜ਼ਾਰ ਵਿਚ ਨਿਰਯਾਤ ਵਿਚ ਆਈ ਭਾਰੀ ਗਿਰਾਵਟ ਦਾ ਖੁਲਾਸਾ ਕੀਤਾ ਸੀ। ਇਸੇ ਲੜੀ ਵਿਚ ਹੁਣ ਚੀਨ ਵਿਚ ਆਸਟ੍ਰੇਲੀਆ ਦੇ ਰਾਜਦੂਤ ਗ੍ਰਾਹਮ ਫਲੇਚਰ ਨੇ ਚੀਨ ਨੂੰ ’ਬਦਲਾ ਲੈਣ ਵਾਲਾ’ ਅਤੇ ’ਗੈਰ ਭਰੋਸੇਮੰਦ’ ਵਪਾਰਕ ਹਿੱਸੇਦਾਰ ਦੱਸਿਆ ਹੈ। ਫਲੇਚਰ ਨੇ ਵੀਰਵਾਰ ਨੂੰ ਬੀਜਿੰਗ ਤੋਂ ਇਕ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਚੀਨ-ਆਸਟ੍ਰੇਲੀਆ ਵਪਾਰ ਸਮੂਹ ਨੂੰ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕੀ ਚੀਨ ਜਾਣਦਾ ਹੈ ਕਿ ਉਸ ਦੀਆਂ ਵਪਾਰਕ ਗਤੀਵਿਧੀਆਂ ਤੋਂ ਆਸਟ੍ਰੇਲੀਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ।
ਦੀ ਆਸਟ੍ਰੇਲੀਆ ਅਖ਼ਬਾਰ ਅਤੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਨੂੰ ਫਲੇਚਰ ਦੇ ਹਵਾਲੇ ਨਾਲ ਕਿਹਾ, ’’ਚੀਨ ਵਪਾਰਕ ਹਿੱਸੇਦਾਰ ਦੇ ਤੌਰ ’ਤੇ ਗੈਰ ਭਰੋਸੇਵੰਦ ਅਤੇ ਬਦਲਾ ਲੈਣ ਵਾਲਾ ਸਹਿਯੋਗੀ ਹੈ।’’ ਆਸਟ੍ਰੇਲੀਆ ਦੇ ਵਿਦੇਸ਼ ਅਤੇ ਵਪਾਰ ਮਾਮਲੇ ਦੇ ਵਿਭਾਗ ਨੇ ਹਾਲੇ ਇਹਨਾਂ ਖ਼ਬਰਾਂ ’ਤੇ ਟਿੱਪਣੀ ਨਹੀਂ ਕੀਤੀ ਹੈ। ਅਸਲ ਵਿਚ ਆਸਟ੍ਰੇਲੀਆ ਦੇ ਇਕ ਸਾਲ ਪਹਿਲਾਂ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੀ ਸੁਤੰਤਰ ਜਾਂਚ ਕਰਾਉਣ ਦੀ ਮੰਗ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਟਕਰਾਅ ਵੱਧ ਗਿਆ ਹੈ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe