Tuesday, September 15, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਖੇਡਾਂ

ਤੀਜੇ ਟੈਸਟ ਮੈਚ ਦੌਰਾਨ ਇੰਗਲੈਂਡ ਦੀ ਟੀਮ ਨੂੰ ਅੰਪਾਇਰਿੰਗ ਸਬੰਧੀ ਰਹੀਆਂ ਸ਼ਿਕਾਇਤਾਂ

February 26, 2021 08:10 PM

ਮੈਚ ਰੈਫ਼ਰੀ ਜਵਾਗਲ ਸ਼੍ਰੀਨਾਥ ਨੂੰ ਕੀਤੀ ਸ਼ਿਕਾਇਤ
ਅਹਿਮਦਾਬਾਦ : ਅਹਿਮਦਾਬਾਦ  ਦੇ ਨਵੇਂ ਬਣੇ ਸਟੇਡੀਅਮ ਵਿਚ ਬੀਤੇ ਕਲ ਇੰਗਲੈਂਡ ਤੀਜਾ ਟੈਸਟ ਮੈਚ ਬੁਰੀ ਤਰ੍ਹਾਂ ਹਾਰ ਗਿਆ ਤੇ ਇਹ ਹਾਰ ਟੀਮ ਨੇ ਸਵੀਕਾਰ ਵੀ ਕਰ ਲਈ। ਪਰ ਇੰਗਲੈਂਡ ਦੇ ਕਪਤਾਨ ਜੋ ਰੂਟ ਤੇ ਮੁੱਖ ਕੋਚ ਕ੍ਰਿਸ ਸਿਲਵਰਵੁਡ ਨੇ ਭਾਰਤ ਵਿਰੁਧ ਮੌਜੂਦਾ ਡੇ-ਨਾਈਟ ਟੈਸਟ ਵਿਚ ਅੰਪਾਈਰਿੰਗ ਦੇ ਪੱਧਰ ਦਾ ਮਾਮਲਾ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਦੇ ਸਾਹਮਣੇ ਉਠਾਇਆ, ਜਿਸ ਨੇ ਕਿਹਾ ਕਿ ਕਪਤਾਨ ਮੈਦਾਨੀ ਅੰਪਾਇਰਾਂ ਦੇ ਸਾਹਮਣੇ ਸਹੀ ਸਵਾਲ ਉਠਾ ਰਿਹਾ ਸੀ। ਇੰਗਲੈਂਡ ਦੀ ਟੀਮ ਤੀਜੇ ਅੰਪਾਇਰ ਸੀ, ਸ਼ਮਸੂਦੀਨ ਦੇ ਫ਼ੈਸਲਿਆਂ ਤੋਂ ਨਾਰਾਜ਼ ਸੀ। ਕਪਤਾਨ ਦਾ ਕਹਿਣਾ ਸੀ ਕਿ ਜਦੋਂ ਉਹ ਅਪੀਲ ਕਰਦੇ ਸਨ ਤਾਂ ਉਸ ਨੂੰ ਤੁਰਤ ਨਿਕਾਰ ਦਿਤਾ ਜਾਂਦਾ ਸੀ ਤੇ ਤੀਜੇ ਅੰਪਾਇਰ ਦੀ ਮਦਦ ਨਹੀਂ ਲਈ ਜਾਂਦੀ ਸੀ। ਰੂਟ ਦਾ ਕਹਿਣਾ ਸੀ ਕਿ ਜੇਕਰ ਤੀਜੇ ਅੰਪਾਇਰ ਤਕ ਪਹੁੰਚ ਕੀਤੀ ਜਾਂਦੀ ਤਾਂ ਹੋ ਸਕਦਾ ਕਿ ਫ਼ੈਸਲਾ ਉਨ੍ਹਾਂ ਦੇ ਪੱਖ ਵਿਚ ਜਾਂਦਾ।
ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਦੇ ਇਕ ਬੁਲਾਰੇ ਨੇ ਕਿਹਾ, ‘‘ਇੰਗਲੈਂਡ ਦੇ ਕਪਤਾਨ ਤੇ ਮੁੱਖ ਕੋਚ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਮੈਚ ਰੈਫਰੀ ਨਾਲ ਗੱਲ ਕੀਤੀ।’’ ਇਸ ਵਿਚ ਕਿਹਾ ਗਿਆ, ‘‘ਕਪਤਾਨ ਤੇ ਮੁੱਖ ਕੋਚ ਨੇ ਅੰਪਾਇਰਾਂ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਫ਼ੈਸਲਿਆਂ ਵਿਚ ਨਿਰੰਤਰਤਾ ਹੋਣੀ ਚਾਹੀਦੀ ਹੈ। ਮੈਚ ਰੈਫਰੀ ਨੇ ਕਿਹਾ ਕਿ ਕਪਤਾਨ ਅੰਪਾਇਰਾਂ ਤੋਂ ਸਹੀ ਸਵਾਲ ਕਰ ਰਿਹਾ ਸੀ।’’ ਭਾਵੇਂ ਇੰਗਲੈਂਡ ਨੇ ਅਧਿਕਾਰਤ ਸ਼ਿਕਾਇਤ ਨਹੀਂ ਕੀਤੀ ਪਰ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਅੰਪਾਇਰਿੰਗ ’ਚ ਭਰੋਸੇਯੋਗਤਾ ਹੋਣੀ ਚਾਹੀਦੀ ਹੈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

IND vs AFG: ਦਿੱਲੀ ਵਿਖੇ ਹੋਵੇਗਾ ਭਾਰਤ-ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20I

ਪੂਰਬੀ ਜ਼ੋਨ ਤੀਜੀ ਵਾਰ ਦਲੀਪ ਟਰਾਫੀ ਦਾ ਚੈਂਪੀਅਨ ਬਣਿਆ

PAK vs ENG: ਪਾਕਿਸਤਾਨ ਦੀ ਬੱਲੇਬਾਜ਼ੀ ਮੁੜ ਫਲਾਪ, ਸਾਰੀ ਟੀਮ 133 ਦੌੜਾਂ 'ਤੇ ਢਹਿ-ਢੇਰੀ

ਏਸ਼ੀਆਈ ਖੇਡਾਂ 'ਚ ਮੁੜ ਨੀਲੀ ਜਰਸੀ 'ਚ ਨਜ਼ਰ ਆਵੇਗੀ ਭਾਰਤੀ ਹਾਕੀ ਟੀਮ

East Zone vs South Zone: ਦਲੀਪ ਟਰਾਫੀ ਫਾਈਨਲ 'ਚ ਕੁਮਾਰ ਕੁਸ਼ਾਗਰਾ ਨੇ ਜੜਿਆ ਸੈਂਕੜਾ

IND W vs PAK W: ਮਹਿਲਾ ਏਸ਼ੀਆ ਕੱਪ 2026 'ਚ ਅੱਜ ਪਾਕਿਸਤਾਨ ਤੇ ਭਾਰਤ ਵਿਚਾਲੇ ਟੱਕਰ

IND W vs PAK W: ਮਹਿਲਾ ਏਸ਼ੀਆ ਕੱਪ ‘ਚ ਸ਼ਨੀਵਾਰ ਨੂੰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ

ਭਾਰਤ ਨੇ ਹਾਂਗਕਾਂਗ ਨੂੰ 137 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

IND vs AFG: ਅਫਗਾਨਿਸਤਾਨ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

AUS vs PAK: ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 9 ਸਤੰਬਰ ਤੋਂ ਐਜਬੈਸਟਨ ਵਿਖੇ ਤੀਜਾ ਟੈਸਟ

 
 
 
 
Subscribe