Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਮਨੋਰੰਜਨ

ਦੀਆ ਮਿਰਜ਼ਾ ਨਾਲ ਵਿਆਹ ਤੋਂ ਬਾਅਦ ਵੈਭਵ ਰੇਖੀ ਦੀ ਪਹਿਲੀ ਪਤਨੀ ਨੇ ਦਿਤੀਆਂ ਵਧਾਈਆਂ 😍

February 18, 2021 06:11 PM

ਮੁੰਬਈ (ਏਜੰਸੀਆਂ): ਉਂਝ ਦੇਖਿਆ ਜਾਂਦਾ ਹੈ ਕਿ ਔਰਤ ਸੌਂਕਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਪਰ ਬਾਲੀਵੁੱਡ ਅੰਦਰ ਅਜਿਹਾ ਰਿਵਾਜ ਸ਼ਾਇਦ ਘਟ ਰਿਹਾ ਹੈ ਇਸੇ ਲਈ ਸੁਨੈਨਾ ਰੇਖੀ ਜੋ ਕਿ ਵੈਭਵ ਰੇਖੀ ਦੀ ਪਹਿਲੀ ਪਤਨੀ ਹੈ, ਨੇ ਦੀਆ ਮਿਰਜ਼ਾ ਤੇ ਅਪਣੇ ਪਤੀ ਵੈਭਵ ਨੂੰ ਵਿਆਹ ਦੀ ਮੁਬਾਰਕਵਾਦ ਵੀ ਦਿਤੀ ਹੈ। ਦੀਆ ਮਿਰਜ਼ਾ ਨੇ 15 ਫ਼ਰਵਰੀ ਨੂੰ ਦੂਸਰਾ ਵਿਆਹ ਕਰਵਾਇਆ ਹੈ। ਦੀਆ ਮਿਰਜ਼ਾ ਨੇ ਬਿਜ਼ਨਸਮੈਨ ਵੈਭਵ ਰੇਖੀ ਨਾਲ ਹਿੰਦੂ ਰੀਤੀ-ਰਿਵਾਜ਼ਾ ਨਾਲ ਸੱਤ ਫੇਰੇ ਲਏ ਹਨ। ਵੈਭਵ ਰੇਖੀ ਦਾ ਵੀ ਦੀਆ ਮਿਰਜ਼ਾ ਨਾਲ ਦੂਜਾ ਵਿਆਹ ਹੈ। ਹੁਣ ਉਨ੍ਹਾਂ ਦੇ ਦੂਜੇ ਵਿਆਹ ਨੂੰ ਲੈ ਕੇ ਵੈਭਵ ਦੀ ਪਹਿਲੀ ਪਤਨੀ ਸੁਨੈਨਾ ਰੇਖੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਸੁਨੈਨਾ ਨੇ ਦੀਆ ਮਿਰਜ਼ਾ ਤੇ ਵੈਭਵ ਰੇਖੀ ਨੂੰ ਉਨ੍ਹਾਂ ਦੇ ਦੂਜੇ ਵਿਆਹ ’ਤੇ ਵਧਾਈ ਦਿੱਤੀ ਹੈ। ਉਸ ਨੇ ਇਨ੍ਹਾਂ ਦੋਵਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਵਧਾਈ ਦਿੱਤੀ ਹੈ। ਅੰਗਰੇਜ਼ੀ ਵੈੱਬਸਾਈਟ ਬਾਲੀਵੁੱਡ ਲਾਈਫ ਦੀ ਖ਼ਬਰ ਅਨੁਸਾਰ ਸੁਨੈਨਾ ਰੇਖੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਦੀਆ ਮਿਰਜ਼ਾ ਤੇ ਵੈਭਵ ਰੇਖੀ ਲਈ ਲੰਬੀ-ਚੌੜੀ ਪੋਸਟ ਲਿਖੀ ਹੈ। ਇਸ ਪੋਸਟ ਜ਼ਰੀਏ ਉਸ ਨੇ ਵਧਾਈ ਦਿੱਤੀ ਹੈ।
ਸੁਨੈਨਾ ਨੇ ਆਪਣੀ ਪੋਸਟ ’ਚ ਲਿਖਿਆ ਕਿ ਹਾਂ, ਮੇਰੇ ਪਹਿਲੇ ਪਤੀ ਨੇ ਦੀਆ ਨਾਲ ਵਿਆਹ ਕਰਵਾਇਆ ਹੈ। ਮੈਨੂੰ ਕਈ ਮੈਸੇਜ ਆ ਰਹੇ ਹਨ, ਜਿਸ ’ਚ ਲੋਕ ਪੁੱਛ ਰਹੇ ਹਨ ਕਿ ਕੀ ਮੈਂ ਤੇ ਸਮਾਇਰਾ (ਸੁਨੈਨਾ ਦੀ ਬੇਟੀ) ਠੀਕ ਹੈ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਲੋਕਾਂ ਨੇ ਮੈਨੂੰ ਆਪਣਾ ਸਮਝਿਆ ਤੇ ਫ਼ਿਕਰ ਕੀਤੀ। ਉਸ ਨੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਉਸ ਦੀ ਬੇਟੀ ਇਸ ਖ਼ਾਸ ਮੌਕੇ ਦਾ ਹਿੱਸਾ ਬਣ ਸਕੀ। ਅਸੀਂ ਬਿਲਕੁਲ ਠੀਕ ਹਾਂ। ਨਾ ਸਿਰਫ਼ ਠੀਕ ਹਾਂ ਸਗੋਂ ਮੇਰੀ ਬੇਟੀ ਬਹੁਤ ਉਤਸ਼ਾਹਿਤ ਹੈ। ਮੈਂ ਕੁਝ ਵੀਡੀਓ ਦੇਖੀਆਂ, ਜਿਨ੍ਹਾਂ ’ਚ ਉਹ ਫੁੱਲ ਸੁੱਟ ਰਹੀ ਸੀ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਫਿਲਮ ਪਦਮਾਵਤ ‘ਚ ਜੌਹਰ ‘ਤੇ ਟਿੱਪਣੀ ਕਰਕੇ ਬੁਰੀ ਫਸੀ ਅਦਾਕਾਰਾ ਸਵਰਾ ਭਾਸਕਰ

ਪ੍ਰਸਿੱਧ ਰਿਐਲਿਟੀ ਸ਼ੋਅ 'ਚ ਨਜ਼ਰ ਆਉਣਗੇ ਅਦਾਕਾਰ ਗੋਵਿੰਦਾ !

Toxic Review: ਫਿਲਮ "ਟੌਕਸਿਕ" ਦੀ ਸਿਨੇਮਾਘਰਾਂ 'ਚ ਬਲਾਕਬਸਟਰ ਓਪਨਿੰਗ

ਫਿਲਮ ਟੌਕਸਿਕ ਸਿਨੇਮਾਘਰਾਂ 'ਚ ਹੋਈ ਰਿਲੀਜ਼, ਸਿਨੇਮਾਘਰਾਂ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ

ਪ੍ਰਸਿੱਧ ਅਦਾਕਾਰਾ ਸੌਕਰ ਜਾਨਕੀ ਦੇ ਦੇਹਾਂਤ ਕਾਰਨ ਸੋਗ 'ਚ ਡੁੱਬੀ ਸਾਊਥ ਫਿਲਮ ਇੰਡਸਟਰੀ

ਸੁਪਰੀਮ ਕੋਰਟ ਨੇ ਕਾਮੇਡੀਅਨ ਸਮੈ ਰੈਨਾ ਤੇ ਹੋਰਨਾਂ ਖਿਲਾਫ਼ ਦਾਇਰ ਕੇਸ ਕੀਤਾ ਖਾਰਜ

MP ਕੰਗਨਾ ਰਣੌਤ ਨੇ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਕਿਹਾ ਲੂੰਬੜੀ !

ਕ੍ਰਿਕਟਰ ਰੋਹਿਤ ਸ਼ਰਮਾ ਮਨੋਰੰਜਨ ਜਗਤ 'ਚ ਕਰਨਗੇ ਸਭ ਤੋਂ ਵੱਡਾ ਡੈਬਿਊ

film Toxic teaser: ਫਿਲਮ ਟੌਕਸਿਕ ਦੇ ਟ੍ਰੇਲਰ ਹਨ ਬਟੋਰੀਆਂ ਸੁਰਖੀਆਂ, ਟੀਜ਼ਰ ਰਿਲੀਜ਼

ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਹਸਪਤਾਲ 'ਚ ਦਾਖਲ

 
 
 
 
Subscribe