Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਚੀਨ

ਗਲਤ ਰਿਪੋਰਟਿੰਗ ਦਾ ਦਿੱਤਾ ਹਵਾਲਾ ਦੇ ਕੇ ਚੀਨ ਨੇ ਬੀਬੀਸੀ ਦੇ ਪ੍ਰਸਾਰਣ ’ਤੇ ਲਗਾਈ ਪਾਬੰਦੀ 🚫

February 12, 2021 04:45 PM

ਬੀਜਿੰਗ :  ਚੀਨ ਨੇ ਬੀਬੀਸੀ ਵਰਲਡ ਨਿਊਜ਼ ਦੇ ਪ੍ਰਸਾਰਣ ’ਤੇ ਰੋਕ ਲਗਾ ਦਿੱਤੀ ਹੈ। ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਸ ਨੇ ਕਿਹਾ ਹੈ ਕਿ ਬੀਬੀਸੀ ਵਰਲਡ ਨਿਊਜ਼ ਨੂੰ ਅਸੀਂ ਅਪਣੀ ਧਰਤੀ ’ਤੇ ਪ੍ਰਸਾਰਣ ਦੀ ਆਗਿਆ ਨਹੀਂ ਦੇਵਾਂਗੇ। ਚੀਨ ਨੇ ਇਸ ਦੇ ਪਿੱਛੇ  ਬੀਬੀਸੀ ਦੀ ਸ਼ਿਨਜਿਆਂਗ ਅਤੇ ਕੋਰੋਨਾ  ਵਾਇਰਸ ਦੇ ਮਾਮਲੇ ਵਿਚ ਕੀਤੀ ਗਈ ਗਲਤ ਰਿਪੋਰਟਿੰਗ ਨੂੰ ਕਾਰਨ ਦੱਸਿਆ ਹੈ। ਚੀਨ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਮੁੱਦਿਆਂ ’ਤੇ ਗਲਤ ਤਰ੍ਹਾਂ ਨਾਲ ਚੀਜ਼ਾ ਨੂੰ ਪੇਸ਼ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ  ਫੇਕ ਨਿਊਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੀਨ ਨੇ ਇਹ ਵੀ ਕਿਹਾ ਕਿ ਜੇਕਰ ਬੀਬੀਸੀ ਨੇ ਅਪਣੇ ਪ੍ਰਸਾਰਣ ’ਤੇ ਪਾਬੰਦੀ ਲਾਉਣ ਤੋਂ ਬਾਅਦ ਵੀ ਪ੍ਰੋਗਰਾਮਾਂ ਦੀ ਗਲਤੀਆਂ ਨੂੰ ਸਹੀ ਨਹੀਂ ਕੀਤਾ ਤਾਂ ਬੀਬੀਸੀ ਪੱਤਰਕਾਰਾਂ  ’ਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਦਰਅਸਲ ਸ਼ਿਨਜਿਆਾਂਗ ਵਿਚ ਮੁਸਲਮਾਨਾਂ ਦੇ ਨਾਲ ਵਰਤਾਰਾ ਅਤੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਲੈ ਕੇ ਕਈ ਤਰ੍ਹਾਂ ਦੇ ਦੋਸ਼ਾਂ ਦਾ ਚੀਨ ਸਾਹਮਣਾ ਕਰ ਰਿਹਾ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਹਫਤੇ ਵੀ ਬੀਬੀਸੀ ਦੇ ਬੀਜਿੰਗ ਬਿਊਰੋ ਨੂੰ ਕਿਹਾ ਸੀ ਕਿ ਉਹ ਨਾਕਾਰਾਤਮਕ  ਰਿਪੋਰਟਰਿੰਗ ਕਰ ਰਹੇ ਹਨ ਜਿਸ ਨੂੰ ਰੋਕਿਆ ਜਾਵੇ ਅਤੇ ਚੀਨ ਨਾਲ ਸਬੰਧਤ ਫੇਕ ਨਿਊਜ਼ ਦੇਣ ਦੇ ਲਈ ਉਹ ਮਾਫ਼ੀ ਮੰਗਣ, ਅਜਿਹਾ ਨਹੀਂ ਹੁੰਦਾ ਤਾਂ ਇਸ ਮਾਮਲੇ ਵਿਚ ਅੱਗੇ ਕਦਮ ਚੁੱਕਣ ਦਾ ਅਪਣਾ ਅਧਿਕਾਰ ਚੀਨ ਸੁਰੱਖਿਅਤ ਰਖਦਾ ਹੈ। ਜਿਸ ਤੋਂ ਬਾਅਦ ਹੁਣ ਇਹ ਕਾਰਵਾਈ ਹੋਈ ਹੈ।

ਬ੍ਰਿਟੇਨ ਨੇ ਵੀ ਇੱਕ ਹਫ਼ਤੇ ਪਹਿਲਾਂ ਚੀਨ ਦੇ ਸਰਕਾਰੀ ਟੀਵੀ ਚੈਨਲ ਦੇ ਪ੍ਰਸਾਰਣ ’ਤੇ ਰੋਕ ਲਗਾਈ ਹੈ। ਬ੍ਰਿਟੇਨ ਵਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਜਾਂਚ ਵਿਚ ਇਹ ਦੇਖਿਆ ਗਿਆ ਕਿ ਚਾਈਨਾ ਗਲੋਬਲ  ਟੈਲੀਵਿਜ਼ਨ ਨੈਟਵਰਕ ਦਾ ਸੰਪਾਦਕੀ ’ਤੇ ਕੋਈ ਕੰਟਰੋਲ ਨਹੀਂ ਹੈ ਅਤੇ ਇਸ ਦਾ ਸਿੱਧਾ ਸਬੰਧ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨਾਲ ਹੈ।

 

Have something to say? Post your comment

Subscribe