Friday, May 02, 2025
 

ਉੱਤਰ ਪ੍ਰਦੇਸ਼

ਇਨਸਾਨੀਅਤ ਸ਼ਰਮਸਾਰ : 10 ਰੁਪਏ ਦਾ ਲਾਲਚ ਦੇ ਕੇ 5 ਸਾਲ ਦੀ ਬਾਲੜੀ ਨਾਲ ਕੀਤਾ ਗ਼ਲਤ ਕੰਮ 😐

January 16, 2021 04:13 PM

ਬੰਦਾ : ਉੱਤਰ ਪ੍ਰਦੇਸ਼ ਦੇ ਬੰਦਾ ਜ਼ਿਲ੍ਹੇੇ ਦੇ ਗਿਰਵਾਂ ਥਾਣਾ ਖੇਤਰ ਦੇ ਇਕ ਪਿੰਡ ਵਿਚ ਸ਼ੁੱਕਰਵਾਰ ਦੇਰ ਸ਼ਾਮ 5 ਸਾਲ ਦੀ ਇਕ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜ਼ਿਲ੍ਹੇ ਦੇ ਨਰੈਨੀ ਖੇਤਰ ਦੇ ਡਿਪਟੀ ਸੁਪਰਡੈਂਟ (ਸੀਓ) ਸਯਰਾਮ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਤ ਕਰੀਬ 8 ਵਜੇ ਪਿੰਡ ਕੱਲੂ ਰਾਜਪੂਤ (23) ਨੇ ਇਕ 5 ਸਾਲ ਦੀ ਲੜਕੀ ਨੂੰ ਉਸ ਦਾ ਗੁਆਂਢੀ 10 ਰੁਪਏ ਦਾ ਲਾਲਚ ਦੇ ਕੇ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਫਿਰ ਉਸਦੇ ਨਾਲ ਰੇਪ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਤੋਂ ਛੁਟਣ ਤੋਂ ਬਾਅਦ ਲੜਕੀ ਰੋਂਦੇ ਹੋਏ ਆਪਣੇ ਘਰ ਪਹੁੰਚੀ ਅਤੇ ਪਰਿਵਾਰ ਨੂੰ ਇਸ ਘਟਨਾ ਤੋਂ ਜਾਣੂ ਕਰਾਇਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪਰਿਵਾਰ ਰਾਤ ਨੂੰ ਦੋਸ਼ੀ ਦੇ ਘਰ ਗਿਆ ਤਾਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਦੋਸ਼ੀ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਸੀਓ ਨੇ ਦੱਸਿਆ ਕਿ ਕੱਲੂ ਨੂੰ ਇਸ ਘਟਨਾ ਦੀ FIR ਦਰਜ ਕਰਨ ਤੋਂ ਬਾਅਦ ਹੀ ਰਾਤ ਨੂੰ ਬਲਾਤਕਾਰ ਅਤੇ ਪੋਕਸੋ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਨਾਲ ਹੀ, ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਲਈ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਅਤੇ ਸੁਰੱਖਿਆ ਲਈ ਪਿੰਡ ਵਿੱਚ ਇੱਕ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

 

Have something to say? Post your comment

 
 
 
 
 
Subscribe