Tuesday, September 15, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਖੇਡਾਂ

ਭਾਰਤ ਬਨਾਮ ਆਸਟ੍ਰੇਲੀਆ : ਭਾਰਤੀ ਕਪਤਾਨ ਨੇ ਪਲੇਅਰ ਆਫ ਦਿ ਮੈਚ ਬਣਨ ਮਗਰੋਂ ਇਤਿਹਾਸਕ ਮੁਲਾਗ ਐਵਾਰਡ ਕੀਤਾ ਨਾਮ🏏 🏅

December 30, 2020 11:15 AM

ਮੈਲਬਰਨ : ਭਾਰਤੀ ਟੀਮ ਨੇ ਇਥੇ ਖਤਮ ਹੋਏ ਬਾਕਸਿੰਗ ਡੇਅ ਟੈਸਟ ਵਿਚ ਆਸਟ੍ਰੇਲੀਆ ਨੂੰ 08 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਮੈਚ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਲਈ ਬਹੁਤ ਖਾਸ ਰਿਹਾ। ਰਹਾਣੇ ਨੇ ਇਸ ਮੈਚ ਦੀਆਂ ਦੋਵਾਂ ਪਾਰੀਆਂ ਵਿਚ ਕ੍ਰਮਵਾਰ 112 ਅਤੇ 27 ਨਾਬਾਦ ਪਾਰੀ ਖੇਡੀ, ਜਿਸ ਲਈ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ। ਇਸ ਦੇ ਨਾਲ ਹੀ ਕ੍ਰਿਕਟ ਆਸਟ੍ਰੇਲੀਆ ਨੇ ਉਨ੍ਹਾਂ ਨੂੰ ਮੁਲਾਗ ਮੈਡਲ ਨਾਲ ਸਨਮਾਨਤ ਕੀਤਾ। ਰਹਾਣੇ ਇਹ ਮੈਡਲ ਪ੍ਰਾਪਤ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਹਨ।
ਧਿਆਨ ਯੋਗ ਹੈ ਕਿ ਇਹ ਖਾਸ ਤਗਮਾ 152 ਸਾਲ ਪਹਿਲਾਂ ਆਸਟਰੇਲੀਆ ਦੇ ਕਪਤਾਨ ਜੋਨੀ ਮੁਲਾਗ ਦੇ ਨਾਂ 'ਤੇ ਰੱਖਿਆ ਗਿਆ ਹੈ। ਮੁਲਾਗ 1868 ਵਿਚ ਪਹਿਲੀ ਵਾਰ ਵਿਦੇਸ਼ੀ ਦੌਰੇ ਲਈ ਆਸਟਰੇਲੀਆਈ ਟੀਮ ਦੇ ਕਪਤਾਨ ਸਨ। ਆਸਟਰੇਲੀਆ ਨੇ ਆਪਣਾ ਪਹਿਲਾ ਵਿਦੇਸ਼ੀ ਦੌਰਾ ਇੰਗਲੈਂਡ ਖ਼ਿਲਾਫ਼ ਕੀਤਾ ਸੀ। ਮੁਲਾਗ ਨੇ ਆਸਟਰੇਲੀਆ ਲਈ ਕੁੱਲ 45 ਟੈਸਟ ਮੈਚ ਖੇਡੇ ਹਨ, ਉਨ੍ਹਾਂਨੇ 1698 ਦੌੜਾਂ ਅਤੇ 257 ਵਿਕਟਾਂ ਲਈਆਂ ਹਨ। ਦੱਸ ਦੇਈਏ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਨੇ ਐਲਾਨ ਕੀਤਾ ਸੀ ਕਿ ਮੈਚ ਦੇ ਖਿਡਾਰੀ ਨੂੰ ਮੁਲਾਗ ਮੈਡਲ ਦਿੱਤਾ ਜਾਵੇਗਾ।
ਇਸ ਮੈਚ ਦੀ ਦੂਜੀ ਪਾਰੀ ਵਿੱਚ ਆਸਟਰੇਲੀਆ ਵੱਲੋਂ ਦਿੱਤਾ 70 ਦੌੜਾਂ ਦਾ ਟੀਚਾ ਭਾਰਤੀ ਟੀਮ ਨੇ 15.5 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਸ਼ੁਭਮਨ ਗਿੱਲ 35 ਦੌੜਾਂ ਬਣਾ ਕੇ ਨਾਬਾਦ ਸਨ ਅਤੇ ਕਪਤਾਨ ਅਜਿੰਕਿਆ ਰਹਾਣੇ ਨੇ 27 ਦੌੜਾਂ ਬਣਾਈਆਂ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

IND vs AFG: ਦਿੱਲੀ ਵਿਖੇ ਹੋਵੇਗਾ ਭਾਰਤ-ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20I

ਪੂਰਬੀ ਜ਼ੋਨ ਤੀਜੀ ਵਾਰ ਦਲੀਪ ਟਰਾਫੀ ਦਾ ਚੈਂਪੀਅਨ ਬਣਿਆ

PAK vs ENG: ਪਾਕਿਸਤਾਨ ਦੀ ਬੱਲੇਬਾਜ਼ੀ ਮੁੜ ਫਲਾਪ, ਸਾਰੀ ਟੀਮ 133 ਦੌੜਾਂ 'ਤੇ ਢਹਿ-ਢੇਰੀ

ਏਸ਼ੀਆਈ ਖੇਡਾਂ 'ਚ ਮੁੜ ਨੀਲੀ ਜਰਸੀ 'ਚ ਨਜ਼ਰ ਆਵੇਗੀ ਭਾਰਤੀ ਹਾਕੀ ਟੀਮ

East Zone vs South Zone: ਦਲੀਪ ਟਰਾਫੀ ਫਾਈਨਲ 'ਚ ਕੁਮਾਰ ਕੁਸ਼ਾਗਰਾ ਨੇ ਜੜਿਆ ਸੈਂਕੜਾ

IND W vs PAK W: ਮਹਿਲਾ ਏਸ਼ੀਆ ਕੱਪ 2026 'ਚ ਅੱਜ ਪਾਕਿਸਤਾਨ ਤੇ ਭਾਰਤ ਵਿਚਾਲੇ ਟੱਕਰ

IND W vs PAK W: ਮਹਿਲਾ ਏਸ਼ੀਆ ਕੱਪ ‘ਚ ਸ਼ਨੀਵਾਰ ਨੂੰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ

ਭਾਰਤ ਨੇ ਹਾਂਗਕਾਂਗ ਨੂੰ 137 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

IND vs AFG: ਅਫਗਾਨਿਸਤਾਨ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

AUS vs PAK: ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 9 ਸਤੰਬਰ ਤੋਂ ਐਜਬੈਸਟਨ ਵਿਖੇ ਤੀਜਾ ਟੈਸਟ

 
 
 
 
Subscribe