Tuesday, September 15, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਖੇਡਾਂ

ਮੈਲਬੌਰਨ ਟੈਸਟ : ਭਾਰਤ ਨੇ ਕੱਸਿਆ ਸ਼ਿਕੰਜਾ, ਦੂਸਰੀ ਪਾਰੀ 'ਚ ਆਸਟਰੇਲੀਆ ਨੇ 133 ਦੌੜਾਂ 'ਤੇ ਗਵਾਈਆਂ 6 ਵਿਕਟਾਂ

December 28, 2020 07:20 PM

ਮੈਲਬੌਰਨ  : ਆਸਟਰੇਲੀਆ ਖ਼ਿਲਾਫ਼ ਐਮਸੀਜੀ ਕ੍ਰਿਕਟ ਮੈਦਾਨ ਵਿੱਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਵਿੱਚ ਭਾਰਤ ਨੇ ਇਥੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਤੀਜੇ ਦਿਨ ਦੇ ਅੰਤ 'ਤੇ, ਆਸਟਰੇਲੀਆ ਨੇ ਆਪਣੀ ਦੂਜੀ ਪਾਰੀ 'ਚ 6 ਵਿਕਟਾਂ 'ਤੇ 133 ਦੌੜਾਂ ਬਣਾਈਆਂ। ਆਸਟਰੇਲੀਆ ਨੂੰ 2 ਦੌੜਾਂ ਦੀ ਬੜ੍ਹਤ ਮਿਲੀ ਹੈ। ਕੈਮਰਨ ਗ੍ਰੀਨ 17 ਅਤੇ ਪੈਟ ਕਮਿੰਸ 15 ਦੌੜਾਂ ਬਣਾ ਕੇ ਖੇਡ ਰਹੇ ਹਨ।

ਭਾਰਤ ਅਤੇ ਆਸਟ੍ਰੇਲੀਆ ’ਚ ਦੂਸਰੇ ਟੈਸਟ ਮੈਚ ’ਚ ਮੈਲਬਰਨ ਦੇ ਐੱਮਸੀਜੀ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦਾ ਅੱਜ ਤੀਸਰਾ ਦਿਨ ਹੈ। ਮੈਚ ਦੇ ਦੂਸਰੇ ਦਿਨ ਭਾਰਤ ਨੇ ਚੰਗੀ ਬੱਲੇਬਾਜ਼ੀ ਕਰਦੇ ਹੋਏ 82 ਰਨਾਂ ਦੀ ਬੜਤ ਬਣਾਈ ਸੀ। ਭਾਰਤੀ ਟੀਮ ਨੇ 277/5 ਤੋਂ ਅੱਗੇ ਖੇਡਦੇ ਹੋਏ ਮੈਚ ਦੇ ਤੀਸਰੇ ਦਿਨ 115.1 ਓਵਰ ’ਚ ਸਾਰੇ ਵਿਕਟ ਗੁਆ ਕੇ 326 ਰਨ ਬਣਾਏ। ਇਸ ਤਰ੍ਹਾਂ ਭਾਰਤ ਦੇ ਕੋਲ 131 ਰਨਾਂ ਦੀ ਬੜਤ ਹੈ। ਇਸਦੇ ਜਵਾਬ ’ਚ ਖ਼ਬਰ ਲਿਖੇ ਜਾਣ ਤੱਕ ਆਸਟ੍ਰੇਲੀਆ ਨੇ ਦੂਸਰੀ ਪਾਰੀ ’ਚ 46.1 ਓਵਰ ’ਚ 5 ਵਿਕੇਟ ਗੁਆ ਕੇ 98 ਰਨ ਬਣਾ ਲਏ ਹਨ। ਇਸ ਸਮੇਂ ਕਪਤਾਨ ਟਿਮ ਪੈਨ ਅਤੇ ਕੈਮਰਾਨ ਗ੍ਰੀਨ ਕ੍ਰੀਜ਼ ’ਤੇ ਹਨ।

131 ਰਨਾਂ ਨਾਲ ਪਹਿਲੀ ਪਾਰੀ ’ਚ ਪੱਛੜਨ ਤੋਂ ਬਾਅਦ ਦੂਸਰੀ ਪਾਰੀ ’ਚ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਆਈ ਟੀਮ ਨੂੰ ਪਹਿਲਾਂ ਝਟਕਾ ਜੋ ਬਰਨਸ ਦੇ ਰੂਪ ’ਚ ਲੱਗਾ ਜੋ 4 ਰਨ ਬਣਾ ਕੇ ਓਮੇਸ਼ ਯਾਦਵ ਦੀ ਗੇਂਦ ’ਤੇ ਰਿਸ਼ਭ ਪੰਤ ਦੇ ਹੱਥੋਂ ਕੈਚ ਆਊਟ ਹੋਏ। ਕੰਗਾਰੂ ਟੀਮ ਨੂੰ ਦੂਸਰਾ ਝਟਕਾ ਮਾਰਨਸ ਲਾਬੁਸ਼ਾਨੇ ਦੇ ਰੂਪ ’ਚ ਲੱਗਾ ਜੋ 28 ਰਨ ਬਣਾ ਕੇ ਆਰ ਅਸ਼ਵਿਨ ਦੀ ਗੇਂਦ ’ਤੇ ਅਜਿੰਕਯ ਰਹਾਣੇ ਦੇ ਹੱਥੋਂ ਕੈਚ ਆਊਟ ਹੋਏ।

ਆਸਟ੍ਰੇਲੀਆ ਨੂੰ ਤੀਸਰਾ ਝਟਕਾ ਸਟੀਵ ਸਮਿੱਥ ਦੇ ਰੂਪ ’ਚ ਲੱਗਾ ਜੋ 8 ਰਨ ਬਣਾ ਕੇ ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ ਕਲੀਨ ਬੋਲਡ ਹੋ ਗਏ। ਆਸਟ੍ਰੇਲੀਆ ਨੂੰ ਤੀਸਰਾ ਝਟਕਾ ਮੈਥਿਊ ਵੇਡ ਦੇ ਰੂਪ ’ਚ ਲੱਗਾ ਜੋ 40 ਰਨ ਬਣਾ ਕੇ ਰਵਿੰਦਰ ਜਡੇਜਾ ਦੀ ਗੇਂਦ ’ਤੇ ਆਈਬੀਡਬਲਯੂ ਆਊਟ ਹੋਏ। 5ਵਾਂ ਵਿਕੇਟ ਕੰਗਾਰੂ ਟੀਮ ਦਾ ਟ੍ਰੇਵਿਸ ਹੇਡ ਦੇ ਰੂਪ ’ਚ ਡਿੱਗਾ ਜੋ 17 ਰਨ ਬਣਾ ਕੇ ਮੁਹੰਮਦ ਸਿਰਾਜ ਦੀ ਗੇਂਦ ’ਤੇ ਮਯੰਕ ਅਗਰਵਾਲ ਦੇ ਹੱਥੋਂ ਕੈਚ ਆਊਟ ਹੋਏ।

ਭਾਰਤ ਲਈ ਜਸਪપ્રਤ ਬੁਮਰਾਹ ਨੇ ਚਾਰ, ਰਵੀਚੰਦਰਨ ਅਸ਼ਵਿਨ ਨੇ ਤਿੰਨ, ਮੁਹੰਮਦ ਸਿਰਾਜ ਨੇ ਦੋ ਅਤੇ ਰਵਿੰਦਰ ਜਡੇਜਾ ਨੇ 1 ਵਿਕਟ ਲਿਆ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

IND vs AFG: ਦਿੱਲੀ ਵਿਖੇ ਹੋਵੇਗਾ ਭਾਰਤ-ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20I

ਪੂਰਬੀ ਜ਼ੋਨ ਤੀਜੀ ਵਾਰ ਦਲੀਪ ਟਰਾਫੀ ਦਾ ਚੈਂਪੀਅਨ ਬਣਿਆ

PAK vs ENG: ਪਾਕਿਸਤਾਨ ਦੀ ਬੱਲੇਬਾਜ਼ੀ ਮੁੜ ਫਲਾਪ, ਸਾਰੀ ਟੀਮ 133 ਦੌੜਾਂ 'ਤੇ ਢਹਿ-ਢੇਰੀ

ਏਸ਼ੀਆਈ ਖੇਡਾਂ 'ਚ ਮੁੜ ਨੀਲੀ ਜਰਸੀ 'ਚ ਨਜ਼ਰ ਆਵੇਗੀ ਭਾਰਤੀ ਹਾਕੀ ਟੀਮ

East Zone vs South Zone: ਦਲੀਪ ਟਰਾਫੀ ਫਾਈਨਲ 'ਚ ਕੁਮਾਰ ਕੁਸ਼ਾਗਰਾ ਨੇ ਜੜਿਆ ਸੈਂਕੜਾ

IND W vs PAK W: ਮਹਿਲਾ ਏਸ਼ੀਆ ਕੱਪ 2026 'ਚ ਅੱਜ ਪਾਕਿਸਤਾਨ ਤੇ ਭਾਰਤ ਵਿਚਾਲੇ ਟੱਕਰ

IND W vs PAK W: ਮਹਿਲਾ ਏਸ਼ੀਆ ਕੱਪ ‘ਚ ਸ਼ਨੀਵਾਰ ਨੂੰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ

ਭਾਰਤ ਨੇ ਹਾਂਗਕਾਂਗ ਨੂੰ 137 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

IND vs AFG: ਅਫਗਾਨਿਸਤਾਨ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

AUS vs PAK: ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 9 ਸਤੰਬਰ ਤੋਂ ਐਜਬੈਸਟਨ ਵਿਖੇ ਤੀਜਾ ਟੈਸਟ

 
 
 
 
Subscribe