Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਆਸਟ੍ਰੇਲੀਆ

ਵਿਦੇਸ਼ 'ਚ ਮਾਪਿਆਂ ਦੇ ਪੱਕੇ ਵੀਜ਼ੇ ਲਈ ਛੇੜੀ ਮੁਹਿੰਮ

May 02, 2019 04:06 PM

ਮੈਲਬੋਰਨ, : ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਚੌਵੀ ਘੰਟੇ ਚੱਲਣ ਵਾਲੇ ਪੰਜਾਬੀ ਰੇਡੀਉ ਹਾਂਜੀ ਦੀ ਟੀਮ ਨੇ ਪ੍ਰਵਾਸੀਆਂ ਦੇ ਮਾਪਿਆਂ ਦੇ ਪੱਕੇ ਵੀਜ਼ੇ ਨੂੰ ਲੈ ਕੇ ਇੱਕ ਆਨਲਾਈਨ ਪਟੀਸ਼ਨ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਟੀਮ ਦੇ ਮੈਂਬਰ ਅਮਰਿੰਦਰ ਗਿੱਦਾ ਅਨੁਸਾਰ ਆਸਟਰੇਲੀਆ ਦੀਆਂ ਸਾਰੀਆਂ ਹੀ ਰਵਾਇਤੀ ਪਾਰਟੀਆਂ ਪ੍ਰਵਾਸੀਆਂ ਦੇ ਮਾਪਿਆਂ ਦੇ ਪੱਕੇ ਵੀਜ਼ੇ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆ ਰਹੀਆਂ ਹਨ।
  ਅੱਜ ਜੇਕਰ ਕਿਸੇ ਪ੍ਰਵਾਸੀ ਨੇ ਆਪਣੇ ਮਾਪਿਆਂ ਲਈ ਘੱਟ ਪੈਸੇ ਵਾਲਾ ਪੱਕਾ ਵੀਜ਼ਾ ਅਪਲਾਈ ਕਰਨਾ ਹੁੰਦਾ ਹੈ ਤਾਂ ਉਸ ਨੂੰ 25 ਤੋਂ ਲੈ ਕੇ 30 ਸਾਲ ਤਕ ਦਾ ਲੰਮਾ ਇੰਤਜਾਰ ਕਰਨਾ ਪੈਂਦਾ ਹੈ। ਇਹਦੇ ਨਾਲ ਹੀ ਪ੍ਰਵਾਸੀ ਮਾਪਿਆਂ ਲਈ  ਇੱਕ ਹੋਰ ਵੀਜ਼ਾ ਵੀ ਹੈ, ਜਿਸ ਲਈ ਮੋਟੀ ਰਕਮ ਦੇਣੀ ਪੈਂਦੀ ਹੈ ਜੋ ਕਿ ਬਹੁਤੇ ਪ੍ਰਵਾਸੀਆਂ ਦੀਆਂ ਜੇਬਾਂ ਉੱਤੇ ਵੱਡਾ ਆਰਥਕ ਬੋਝ ਪਾਉਂਦੀ ਹੈ। ਗਿੱਦਾ ਅਨੁਸਾਰ ਇਸ ਮਹੀਨੇ ਹੋਣ ਜਾ ਰਹੀਆਂ ਆਸਟਰੇਲੀਆ ਦੀਆਂ ਸੰਘੀ ਚੋਣਾਂ ਦੌਰਾਨ ਪ੍ਰਵਾਸੀ ਵੋਟਰਾਂ ਨੂੰ ਹਰੇਕ ਪਾਰਟੀ ਦੇ ਉਮੀਦਵਾਰ ਨੂੰ ਇਸ ਮੁੱਦੇ ਉੱਤੇ ਜਵਾਬਦੇਹ ਬਣਾਉਣਾ ਚਾਹੀਦਾ ਹੈ ਤਾਂ ਜੋ ਕਿ ਪ੍ਰਵਾਸੀਆ ਦੇ ਬੱਚੇ ਭਵਿੱਖ 'ਚ ਆਪਣੇ ਦਾਦਾ  ਦਾਦੀ , ਨਾਨਾ  ਨਾਨੀ ਦੀ ਗੋਦੀ ਦਾ ਨਿੱਘ ਮਾਣ ਸਕਣ । ਰੇਡੀਉ ਹਾਂਜੀ ਦੀ ਸਮੁੱਚੀ ਟੀਮ ਵੱਲੋਂ ਭਾਰਤੀ ਭਾਈਚਾਰੇ ਨੂੰ ਇਸ ਮੁਹਿੰਮ ਵਿੱਚ ਵੱਧ ਤੋ ਵੱਧ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਗਈ ਹੈ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe