Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਉੱਤਰ ਪ੍ਰਦੇਸ਼

ਟਰੱਕ -ਕਾਰ ਦੀ ਟੱਕਰ,ਭਾਜਪਾ ਨੇਤਾ ਅਤੇ ਪਤਨੀ ਦੀ ਮੌਤ

December 06, 2020 11:42 PM

ਕੰਨੌਜ (ਯੂ. ਪੀ.) : ਭਾਜਪਾ ਦੀ ਦਿੱਲੀ ਇਕਾਈ ਦੇ ਬੁਲਾਰੇ ਸੰਦੀਪ ਸ਼ੁਕਲਾ ਅਤੇ ਉਸ ਦੀ ਪਤਨੀ ਅਨੀਤਾ ਦੀ ਐਤਵਾਰ ਸਵੇਰੇ ਐਕਸਪ੍ਰੈਸਵੇਅ 'ਤੇ ਠਠਿਆ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ ਪਰਵਾਰ ਨਾਲ ਵਿਆਹ ਸਮਾਗਮ ਲਈ ਪ੍ਰਤਾਪਗੜ੍ਹ ਜਾ ਰਹੇ ਸਨ।
ਨਵੀਂ ਦਿੱਲੀ ਦੀ ਸੰਗਮ ਵਿਹਾਰ ਵਿਚ ਰਹਿਣ ਵਾਲੇ ਭਾਜਪਾ ਬੁਲਾਰੇ ਸੰਦੀਪ ਸ਼ੁਕਲਾ (45) ਅਤੇ ਉਨ੍ਹਾਂ ਦੀ ਪਤਨੀ ਅਨੀਤਾ ਸ਼ੁਕਲਾ (42) ਪਰਵਾਰ ਸਣੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪ੍ਰਤਾਪਗੜ੍ਹ ਜਾ ਰਹੇ ਸਨ, ਤਾਂ ਠਠਿਆ ਦੇ ਕੱਟ ਨੇੜੇ ਇਕ ਟਰੱਕ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ।
ਹਾਦਸੇ ਵਿਚ ਕਾਰ ਸਵਾਰ ਸ਼ੁਕਲਾ ਤੇ ਉਨ੍ਹਾਂ ਦੀ ਪਤਨੀ ਅਨੀਤਾ ਸ਼ੁਕਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਹੀ ਉਨ੍ਹਾਂ ਦੇ ਬੇਟੇ ਸਿਧਾਰਥ ਸ਼ੁਕਲਾ (10), ਅਭਿਨਵ ਸ਼ੁਕਲਾ (6) ਅਤੇ ਆਰਵ ਸ਼ੁਕਲਾ (3) ਅਤੇ ਗੁਆਂਢੀ ਅਮਿਤ ਕੁਮਾਰ (19) ਅਤੇ ਆਰੀਅਨ ਸ਼ਰਮਾ (23) ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

 

Have something to say? Post your comment

 

ਹੋਰ ਉੱਤਰ ਪ੍ਰਦੇਸ਼ ਖ਼ਬਰਾਂ

 
 
 
 
Subscribe