Saturday, May 03, 2025
 
BREAKING NEWS
बरनाला में एक युवक को फंकरपंथी पडी भारीਪੰਜਾਬ-ਹਰਿਆਣਾ ਪਾਣੀ ਵਿਵਾਦ ਕੀ ਹੈ ? ਸੈਣੀ ਸਰਕਾਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ, ਜਾਣੋ ਅਗਲੇ ਵਿਕਲਪ ਕੀ ਹਨ?NEET ਪ੍ਰੀਖਿਆ ਕੱਲ੍ਹ, ਜਾਣੋ ਡਰੈੱਸ ਕੋਡ, ਦਸਤਾਵੇਜ਼ ਸੂਚੀ ਅਤੇ ਦਾਖਲੇ ਦੇ ਸਮੇਂ ਸਮੇਤ 10 ਨਿਯਮਗੋਆ ਦੇ ਸ਼ਿਰਗਾਓਂ ਮੰਦਰ ਦੀ ਯਾਤਰਾ ਦੌਰਾਨ ਭਗਦੜਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾਅਦਾਕਾਰ ਜੈਕੀ ਸ਼ਰਾਫ ਨੇ ਨਿਰਮਲ ਕਪੂਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਨੂੰ ਪੰਜਾਬ ਵਿਰੋਧੀ ਸਾਜਿਸ਼ਾਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਮਈ 2025)ਸੋਨੀਆ ਅਤੇ ਰਾਹੁਲ ਦੀਆਂ ਮੁਸ਼ਕਲਾਂ ਵਧਣਗੀਆਂ, ਦਿੱਲੀ ਅਦਾਲਤ ਨੇ ਜਾਰੀ ਕੀਤਾ ਨੋਟਿਸस्टूडियो रिफ्यूल के निर्माता-गीतकार कुमार ने संगीत और संस्कृति की दुनिया में रचा नया इतिहास

ਮਨੋਰੰਜਨ

ਹੁਣ ਵੈੱਬ ਸੀਰੀਜ਼ 'ਚ ਨਜ਼ਰ ਆਏਗੀ ਸਾਨੀਆ ਮਿਰਜਾ

November 19, 2020 11:48 AM

ਨਵੀਂ ਦਿੱਲੀ : ਭਾਰਤ ਦੀ ਪ੍ਰਸਿੱਧ ਟੈਨਿਸ ਖਿਡਾਰੀ ਸਾਨੀਆ ਮਿਰਜਾ ਟੀਬੀ ਦੇ ਬਾਰੇ ਵਿਚ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਣ ਲਈ ਵੈਬ ਸੀਰੀਜ਼ ਵਿਚ ਕੰਮ ਕਰਣ ਵਾਲੀ ਹੈ। ਇਸ ਵੈੱਬ ਸੀਰੀਜ਼ ਦਾ ਨਾਮ ਹੈ ‘MTV Prohibition Alone Together’ ਅਤੇ ਉਹ ਇਸ ਵਿਚ ਕੰਮ ਕਰ ਰਹੀ ਹੈ। 
ਸਾਨੀਆ ਨੇ ਕਿਹਾ ਟੀਬੀ ਅੱਜ ਵੀ ਸਾਡੇ ਦੇਸ਼ ਦੀ ਮੁੱਖ ਸਿਹਤ ਚਿੰਤਾ ਹੈ। ਟੀਬੀ ਨਾਲ ਜਿਨ੍ਹਾਂ ਲੋਕਾਂ ਨੂੰ ਪੀੜਤ ਪਾਇਆ ਗਿਆ ਹੈ, ਉਨ੍ਹਾਂ ਵਿਚ 50 ਫ਼ੀਸਦੀ ਲੋਕ 30 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਇਸ ਲਈ ਜ਼ਰੂਰੀ ਹੈ ਕਿ ਇਸ ਰੋਗ ਦੇ ਬਾਰੇ ਵਿਚ ਲੋਕਾਂ ਵਿਚ ਜੋ ਭਰਮ ਫੈਲਿਆ ਹੋਇਆ ਹੈ, ਉਸ ਨੂੰ ਦੂਰ ਕੀਤਾ ਜਾਵੇ ਅਤੇ ਲੋਕਾਂ ਦੀ ਸੋਚ ਵਿਚ ਬਦਲਾਅ ਲਿਆਇਆ ਜਾਵੇ। ਇਹ ਵੈਬ ਸੀਰੀਜ਼ ਬਹੁਤ ਹੀ ਵਿਸ਼ੇਸ਼ ਅਤੇ ਪ੍ਰਭਾਵੀ ਢੰਗ ਨਾਲ ਇਸ ਬਾਰੇ ਵਿਚ ਸੰਦੇਸ਼ ਦਿੰਦੀ ਹੈ।

ਉਨ੍ਹਾਂ ਕਿਹਾ ਟੀਬੀ ਨਾਲ ਪੀੜਤ ਹੋਣ ਦਾ ਖ਼ਤਰਾ ਹਮੇਸ਼ਾ ਹੀ ਰਹਿੰਦਾ ਹੈ। ਕੋਰੋਨਾ ਲਾਗ ਦੀ ਬੀਮਾਰੀ ਨੇ ਇਸ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ। ਹੁਣ ਟੀਬੀ ਦੀ ਰੋਕਥਾਮ ਪਹਿਲਾਂ ਤੋਂ ਜ਼ਿਆਦਾ ਮੁਸ਼ਕਲ ਹੋ ਗਈ ਹੈ ਅਤੇ ਇਸ ਵਜ੍ਹਾ ਨਾਲ ਮੈਂ ਇਸ ਵੈਬ ਸੀਰੀਜ਼ ਵਿਚ ਕੰਮ ਕਰਣ ਲਈ ਪ੍ਰੇਰਿਤ ਹੋਈ ਹਾਂ। ਮੈਨੂੰ ਉਮੀਦ ਹੈ ਕਿ ਇਸ ਵੈਬ ਸੀਰੀਜ਼ ਵਿਚ ਮੇਰੇ ਕੰਮ ਕਰਣ ਨਾਲ ਟੀਬੀ ਖ਼ਿਲਾਫ਼ ਸਮੂਹਕ ਲੜਾਈ ਵਿਚ ਮਦਦ ਮਿਲੇਗੀ ਅਤੇ ਇਸ ਤੋਂ ਸਕਾਰਾਤਮਕ ਬਦਲਾਅ ਆਵੇਗਾ। ਇਸ ਵੈੱਬ ਸੀਰੀਜ਼ ਦੀ ਮੁੱਖ ਕਹਾਣੀ ਇਕ ਨਵ-ਵਿਆਹੁਤਾ ਪਤੀ-ਪਤਨੀ ਵਿੱਕੀ ਅਤੇ ਮੇਘਾ ਦੀਆਂ ਮੁਸ਼ਕਲਾਂ ਦੇ ਬਾਰੇ ਵਿਚ ਹੈ। ਵਿੱਕੀ ਦੀ ਭੂਮਿਕਾ ਵਿਚ ਸੈਯਦ ਰਜਾ ਅਹਿਮਦ ਅਤੇ ਮੇਘਾ ਦੀ ਭੂਮਿਕਾ ਵਿਚ ਪ੍ਰਿਆ ਚੌਹਾਨ ਹੈ। ਜੌੜਾ ਅਚਾਨਕ ਘੋਸ਼ਿਤ ਤਾਲਾਬਦੀ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ।

ਸਾਨੀਆ ਮਿਰਜਾ ਇਸ ਵੈਬ ਸੀਰੀਜ ਵਿਚ ਉਨ੍ਹਾਂ ਮੁਸ਼ਕਲਾਂ 'ਤੇ ਧਿਆਨ ਕੇਂਦਰਿਤ ਕਰਦੀ ਨਜ਼ਰ ਆਏਗੀ, ਜੋ ਇਹ ਜੋੜਾ ਤਾਲਾਬੰਦੀ ਕਾਰਨ ਝੱਲ ਰਿਹਾ ਹੈ। ਇਸ ਸ਼ੋਅ ਵਿਚ ਅਕਸ਼ੈ ਨਲਵਾੜੇ ਅਤੇ ਅਸ਼ਵਿਨ ਮੁਸ਼ਰਾਨ ਵੀ ਕੰਮ ਕਰ ਰਹੇ ਹਨ। ਇਹ ਵੈਬ ਸੀਰੀਜ਼ 5 ਕਿਸ਼ਤਾਂ ਦੀ ਹੈ ਅਤੇ ਇਹ MTV India ਅਤੇ MTV Prohibition ਦੇ ਸੋਸ਼ਲ ਮੀਡੀਆ ਹੈਂਡਲ 'ਤੇ ਨਵੰਬਰ 2020 ਦੇ ਆਖ਼ਰੀ ਹਫ਼ਤੇ ਵਿਚ ਲਾਂਚ ਕੀਤੀ ਜਾਵੇਗੀ।  

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਅਦਾਕਾਰ ਜੈਕੀ ਸ਼ਰਾਫ ਨੇ ਨਿਰਮਲ ਕਪੂਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ

स्टूडियो रिफ्यूल के निर्माता-गीतकार कुमार ने संगीत और संस्कृति की दुनिया में रचा नया इतिहास

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

 
 
 
 
Subscribe