Friday, May 02, 2025
 

ਉੱਤਰ ਪ੍ਰਦੇਸ਼

ਬਲਾਤਕਾਰ ਪੀੜਤ ਬੱਚੀ ਦੀ ਇਲਾਜ ਦੌਰਾਨ ਗਈ ਜਾਨ

November 18, 2020 11:14 AM

ਬੁਲੰਦਸ਼ਹਿਰ : ਯੂਪੀ ਦੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਤਿੰਨ ਮਹੀਨੇ ਪਹਿਲਾਂ ਇੱਕ ਨਾਬਾਲਿਗ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ। ਹੁਣ 15 ਸਾਲਾ ਪੀੜਤ ਸ਼ੱਕੀ ਤੌਰ 'ਤੇ ਅੱਗੇ ਨਾਲ ਝੁਲਸ ਗਈ ਸੀ। ਜਿਸ ਦੀ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ 'ਚ ਰਿਸ਼ਤੇਦਾਰ ਤੇ ਉਸ ਦੇ ਦੋ ਦੋਸਤਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 30 ਸਾਲਾ ਵਿਅਕਤੀ ਨੇ 8 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਮੁਲਜ਼ਮ ਇਸ ਸਮੇਂ ਜੇਲ੍ਹ 'ਚ ਹਨ। ਮਿ੍ਰਤਕਾਂ ਦੇ ਪਿਤਾ ਨੇ ਮੁਲਜ਼ਮਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਜਾਣਕਾਰੀ ਅਨੁਸਾਰ 15 ਅਗਸਤ ਨੂੰ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ 11 ਵਜੇ ਪੀੜਤਾ ਨੇ ਖੁਦ ਨੂੰ ਅੱਗ ਲਾਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਨੂੰ ਕਿਸੇ ਹੋਰ ਵਿਅਕਤੀਆਂ ਨੇ ਅੱਗ ਲਾਈ ਹੈ। ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ 'ਚ 11 ਲੋਕਾਂ ਦੀ ਮੌਤ, 19 ਜ਼ਖਮੀ

ਬਲਾਤਕਾਰ ਮਾਮਲੇ 'ਚ ਮੁਲਜ਼ਮ ਦੇ ਰਿਸ਼ਤੇਦਾਰ ਤੇ ਉਸ ਦੇ ਹੋਰ ਦੋਸਤ ਪੀੜਤ ਪਰਿਵਾਰ 'ਤੇ ਕੇਸ ਵਾਪਸ ਲੈਣ ਲਈ ਦਬਾਅ ਬਣਾ ਰਹੇ ਸਨ। ਅੱਜ ਪੀੜਤ ਬੱਚੀ ਨੂੰ ਸੜੀ ਹੋਈ ਹਾਲਤ 'ਚ ਇਲਾਜ ਹਸਪਤਾਲ 'ਚ ਲਿਆਂਦਾ ਗਿਆ ਸੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਪੀੜਤ ਬੱਚੀ ਦੇ ਪਿਤਾ ਨੇ  ਬਲਾਤਕਾਰ ਮੁਲਜ਼ਮਾਂ 'ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਦਾ ਦੋਸ਼ ਲਾਇਆ ਹੈ।

 

Have something to say? Post your comment

 
 
 
 
 
Subscribe