Tuesday, February 03, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਫ਼ਰਵਰੀ 2026)ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤगुरु रविदास जी के प्रकाश पर्व पर विधायक राणा गुरजीत सिंह ने गुरु रविदास भवन में मत्था टेकाਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : MLA ਕੁਲਵੰਤ ਸਿੰਘ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਲਰਟਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ ਧਰਤੀ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ, ਆਵਾਜਾਈ ਪ੍ਰਭਾਵਿਤਕਸ਼ਮੀਰ ' ਚ ਲੱਗੇ ਭੂਚਾਲ ਦੇ ਝਟਕੇ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਫ਼ਰਵਰੀ 2026) ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕ

ਖੇਡਾਂ

IPL ਕੁਆਲੀਫਾਇਰ-2 : ਦਿੱਲੀ ਅਤੇ ਹੈਦਰਾਬਾਦ ਵਿਚਾਲੇ ਹੋਵੇਗੀ ਟੱਕਰ

November 08, 2020 10:50 AM

ਆਬੂਧਾਬੀ  : ਮਨੋਬਲ ਵਾਪਸ ਹਾਸਲ ਕਰਣ ਦੀ ਕੋਸ਼ਿਸ਼ ਵਿਚ ਜੁਟੀ ਦਿੱਲੀ ਕੈਪੀਟਲਸ ਅਤੇ ਮਨੋਬਲ ਉੱਚਾ ਕਰ ਚੁੱਕੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਐਤਵਾਰ ਯਾਨੀ ਅੱਜ ਹੋਣ ਵਾਲੇ ਦੂਜੇ ਕੁਆਲੀਫਾਇਰ ਨਾਲ ਆਈ.ਪੀ.ਐਲ. ਫਾਈਨਲ ਦੀ ਦੂਜੀ ਟੀਮ ਦਾ ਫ਼ੈਸਲਾ ਹੋਵੇਗਾ, ਜੋ 10 ਨਵੰਬਰ ਨੂੰ ਖ਼ਿਤਾਬੀ ਮੁਕਾਬਲੇ ਵਿਚ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਭਿੜੇਗੀ। 19 ਸਤੰਬਰ ਤੋਂ ਯੂ.ਏ.ਈ. ਵਿਚ ਸ਼ੁਰੂ ਹੋਇਆ ਆਈ.ਪੀ.ਐਲ.-13 ਹੁਣ ਆਪਣੇ ਅੰਤਿਮ ਪੜਾਅ 'ਤੇ ਪਹੁੰਚ ਚੁੱਕਾ ਹੈ। ਚਾਰ ਵਾਰ ਦੀ ਜੇਤੂ ਮੁੰਬਈ ਪਹਿਲੇ ਕੁਆਲੀਫਾਇਰ ਵਿਚ ਦਿੱਲੀ ਨੂੰ ਆਸਾਨੀ ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਸੀ, ਜਦੋਂਕਿ ਹੈਦਰਾਬਾਦ ਨੇ ਸ਼ੁੱਕਰਵਾਰ ਨੂੰ ਐਲਿਮੀਨੇਟਰ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਕੁਆਲੀਫਾਇਰ 2 ਵਿਚ ਜਗ੍ਹਾ ਬਣਾਈ ਸੀ। ਕੁਆਲੀਫਾਇਰ ਦੋ ਦੀ ਜੇਤੂ ਟੀਮ ਦਾ ਫਾਈਨਲ ਵਿਚ ਮੁੰਬਈ ਨਾਲ ਮੁਕਾਬਲਾ ਹੋਵੇਗਾ।

ਦਿੱਲੀ ਜਿੱਥੇ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਹੈ, ਉਥੇ ਹੀ ਹੈਦਰਾਬਾਦ ਤੀਜੀ ਵਾਰ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਫਿਰਾਕ ਵਿਚ ਹੈ। ਹੈਦਰਾਬਾਦ ਨੇ 2016 ਵਿਚ ਫਾਈਨਲ ਵਿਚ ਪਹੁੰਚ ਕੇ ਖ਼ਿਤਾਬ ਜਿੱਤਿਆ ਸੀ, ਜਦੋਂਕਿ 2018 ਵਿਚ ਉਸ ਨੂੰ ਚੇਨਈ ਸੁਪਰਕਿੰਗਜ਼ ਤੋਂ ਹਾਰ ਕੇ ਉਪ-ਜੇਤੂ ਨਾਲ ਸੰਤੋਸ਼ ਕਰਣਾ ਪਿਆ ਸੀ। ਹੈਦਰਾਬਾਦ ਨੇ ਆਪਣੇ ਪਿਛਲੇ 4 ਮੈਚਾਂ ਵਿਚ ਜੋ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਉਹ ਦਿੱਲੀ ਖ਼ਿਲਾਫ਼ ਜਿੱਤ ਦੀ ਪ੍ਰਬਲ ਦਾਅਵੇਦਾਰ ਨਜ਼ਰ ਆ ਰਹੀ ਹੈ। ਹੈਦਰਾਬਾਦ ਅੰਕ ਸੂਚੀ ਵਿਚ ਮੁੰਬਈ ਅਤੇ ਦਿੱਲੀ ਦੇ ਬਾਅਦ ਤੀਜੇ ਸਥਾਨ 'ਤੇ ਰਿਹਾ ਸੀ। ਹੈਦਰਾਬਾਦ ਨੇ ਪਲੇਅ-ਆਫ ਵਿਚ ਪਹੁੰਚੀਆਂ ਹੋਰ ਤਿੰਨ ਟੀਮਾਂ ਨੂੰ ਆਪਣੇ ਆਖ਼ਰੀ 3 ਲੀਗ ਮੈਚਾਂ ਵਿਚ ਹਰਾਇਆ ਸੀ। ਹੈਦਰਾਬਾਦ ਨੇ ਪਲੇਅ-ਆਫ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ 88 ਦੌੜਾਂ ਨਾਲ, ਬੈਂਗਲੁਰੂ ਨੂੰ 5 ਵਿਕਟਾਂ ਨਾਲ ਅਤੇ ਮੁੰਬਈ ਇੰਡੀਅਨਜ਼ ਨੂੰ 10 ਵਿਕਟਾਂ ਨਾਲ ਹਰਾਇਆ ਸੀ ਅਤੇ ਫਿਰ ਐਲਿਮੀਨੇਟਰ ਵਿਚ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ।



 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਪੀ ਟੀ ਊਸ਼ਾ ਦੇ ਪਤੀ ਦਾ ਦਿਹਾਂਤ

ਟੀ-20 ਵਿਸ਼ਵ ਕੱਪ 2026 ਵਿੱਚ ਵੱਡਾ ਉਲਟਫੇਰ: ਬੰਗਲਾਦੇਸ਼ ਦੀ ਥਾਂ ਹੁਣ ਸਕਾਟਲੈਂਡ ਦੀ ਟੀਮ ਮੈਦਾਨ ਵਿੱਚ ਉਤਰੇਗੀ

ਟੀਮ ਇੰਡੀਆ ਨੂੰ ਵੱਡਾ ਝਟਕਾ: ਰਿਸ਼ਭ ਪੰਤ ਨਿਊਜ਼ੀਲੈਂਡ ਸੀਰੀਜ਼ ਤੋਂ ਬਾਹਰ, ਧਰੁਵ ਜੁਰੇਲ ਦੀ ਹੋਈ ਐਂਟਰੀ

IND ਬਨਾਮ PAK U19 ਏਸ਼ੀਆ ਕੱਪ 2025: ਅੱਜ ਦਾ ਮਹਾਨ ਮੁਕਾਬਲਾ

ਦੂਜੇ ਦਿਨ ਕੁਸ਼ਤੀ ਦੇ ਹੋਏ ਫਸਵੇਂ ਮੁਕਾਬਲੇ

ਰਾਸ਼ਟਰੀ ਬਾਸਕਟਬਾਲ ਖਿਡਾਰੀ ਹਾਰਦਿਕ ਦੀ ਦਰਦਨਾਕ ਮੌਤ, ਅਭਿਆਸ ਦੌਰਾਨ ਭਾਰੀ ਖੰਭਾ ਡਿੱਗਿਆ (Video)

IND vs AUS: ਚੌਥੇ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਟੀਮ ਵਿੱਚ ਬਦਲਾਅ ਕੀਤਾ, 2 ਸਟਾਰ ਖਿਡਾਰੀਆਂ ਨੂੰ ਬਾਹਰ ਕੀਤਾ ਗਿਆ

'ਮੇਰੇ ਮੋਢੇ 'ਤੇ ਬੰਦੂਕ...' ਮਹਾਨ ਸੁਨੀਲ ਗਾਵਸਕਰ ਨੂੰ ਆਖਰਕਾਰ ਕੀ ਸਮਝਾਉਣਾ ਪਿਆ ?

ਆਸਟ੍ਰੇਲੀਆ ਨੇ ਭਾਰਤ ਦਾ ਤਣਾਅ ਵਧਾ ਦਿੱਤਾ, ਹਰਮਨਪ੍ਰੀਤ ਕੌਰ ਦੀ ਟੀਮ ਸੈਮੀਫਾਈਨਲ ਵਿੱਚ ਕਿਵੇਂ ਜਗ੍ਹਾ ਪੱਕੀ ਕਰੇਗੀ?

ਭਾਰਤ-ਪਾਕਿਸਤਾਨ ਮਹਿਲਾ ਵਿਸ਼ਵ ਕੱਪ ਮੈਚ: ਟਾਸ ਨੂੰ ਲੈ ਕੇ ਵਿਵਾਦ

 
 
 
 
Subscribe