Friday, December 19, 2025
BREAKING NEWS
ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ 9ਵੀਂ ਗ੍ਰਿਫ਼ਤਾਰੀਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾਕਿਹੜੇ ਪੌਦੇ 24/7 ਆਕਸੀਜਨ ਦਿੰਦੇ ਹਨ? ਨਾਸਾ ਦੇ ਵਿਗਿਆਨੀਆਂ ਨੇ ਦੱਸੇ ਕੁਦਰਤੀ ਤੌਰ 'ਤੇ ਹਵਾ ਸ਼ੁੱਧ ਕਰਨ ਵਾਲੇ ਪੌਦੇਬੁਲੰਦਸ਼ਹਿਰ: 'ਆ ਬੈਲ ਮੈਨੂੰ ਮਾਰ' ਦੀ ਕਹਾਵਤ ਹੋਈ ਸੱਚ; ਬਜ਼ੁਰਗ ਨੇ ਸ਼ਾਂਤ ਜਾਂਦੇ ਸਾਨ੍ਹ ਨੂੰ ਮਾਰਿਆ ਪੱਥਰ, ਫਿਰ ਜੋ ਹੋਇਆ ਦੇਖ ਕੇ ਕੰਬ ਜਾਵੇਗੀ ਰੂਹਪੰਜਾਬ ਵਿੱਚ ਕੜਾਕੇ ਦੀ ਠੰਢ ਅਤੇ ਧੁੰਦ ਦਾ ਕਹਿਰ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਬਰਫ਼ੀਲੀਆਂ ਹਵਾਵਾਂ ਦਾ ਕਹਿਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਦਸੰਬਰ 2025)ਜ਼ਿਲ੍ਹਾ ਪਰਿਸ਼ਦ - ਬਲਾਕ ਸੰਮਤੀ Total resultਦਹਾਕਿਆਂ ਤੋਂ ਹੋ ਰਹੀ ਉਡੀਕ ਖਤਮ: ਮਹਿੰਗੋਵਾਲ ਵਿੱਚ ਟੁੱਟੇ ਹੋਏ ਪੁਲ ਦੀ ਉਸਾਰੀ ਸ਼ੁਰੂ, 50 ਪਿੰਡਾਂ ਨੂੰ ਮਿਲੇਗੀ ਰਾਹਤਮੋਹਾਲੀ, ਪੰਜਾਬ ਵਿੱਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਕਾਤਲ ਮੁਕਾਬਲੇ ਵਿੱਚ ਮਾਰਿਆ ਗਿਆ; ਦੋ ਪੁਲਿਸ ਮੁਲਾਜ਼ਮ ਜ਼ਖਮੀ

ਉੱਤਰ ਪ੍ਰਦੇਸ਼

ਪਤਨੀ ਨੂੰ ਜ਼ਿੰਦਾ ਸਾੜਨ ਵਾਲੇ ਪਤੀ ਦਾ ਇਹ ਹੋਇਆ ਹਸ਼ਰ ..

November 08, 2020 10:08 AM

ਉੱਤਰਪ੍ਰਦੇਸ਼ : ਆਗਰਾ ਵਿੱਚ ਸੱਤ ਸਾਲ ਪਹਿਲਾਂ ਇੱਕ ਸ਼ਖਸ ਨੇ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਸ ਮਾਮਲੇ ਵਿੱਚ ਹੁਣ ਕੋਰਟ ਨੇ ਉਸ ਸ਼ਖਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇੰਨਾ ਹੀ ਨਹੀਂ, ਉਸ ਸ਼ਖਸ ਉੱਤੇ 30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸ ਦਈਏ ਕਿ ਇਸ ਘਟਨਾ 29 ਸਤੰਬਰ 2013 ਨੂੰ ਅੰਜਾਮ ਦਿੱਤੀ ਗਈ ਸੀ। ਜਾਣਕਾਰੀ ਦੇ ਮੁਤਾਬਕ , ਜਗਨੇਰ ਖੇਤਰ ਥਾਣੇ ਦੇ ਨੌਨੀ ਪਿੰਡ ਨਿਵਾਸੀ ਜਗਨ ਸਿੰਘ ਅਤੇ ਉਸ ਦੀ ਪਤਨੀ ਸੀਮਾ ਦੇ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ। ਇਸ ਦੌਰਾਨ ਸੀਮਾ ਨੇ ਜਗਨ ਦੇ ਹੱਥ ਵਿਚੋਂ ਉਸ ਦਾ ਫੋਨ ਖੌਹ ਲਿਆ।

ਇਹ ਵੀ ਪੜ੍ਹੋ : ਜੋਅ ਬਾਇਡਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ

ਇਸ ਦੇ ਬਾਅਦ ਇਹ ਗੱਲ ਇੰਨੀ ਵੱਧ ਗਈ ਕਿ ਪਤੀ ਨੇ ਆਪਣੀ ਪਤਨੀ ਦੇ ਉੱਤੇ ਤੇਲ ਛਿੜਕ ਕੇ ਅੱਗ ਦੀ ਭੇਂਟ ਚੜਾ ਦਿੱਤਾ। ਇਸ ਘਟਨਾ ਮਗਰੋਂ ਸੀਮਾ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਲੇਕਿਨ 24 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਨਾਲ ਲੜਨ ਦੇ ਬਾਅਦ ਵੀ ਸੀਮਾ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸ ਦਈਏ ਕਿ ਸੀਮਾ ਨੇ ਹਸਪਤਾਲ ਵਿੱਚ ਹੀ ਆਪਣੇ ਬਿਆਨ ਵਿੱਚ ਪੁਲਿਸ ਨੂੰ ਸਾਰੀ ਗੱਲ ਦੱਸ ਦਿੱਤੀ ਸੀ। ਇਸ ਮਾਮਲੇ ਵਿੱਚ ਅਦਾਲਤ 'ਚ 9 ਗਵਾਹ ਅਤੇ ਕਈ ਸਬੂਤ ਪੇਸ਼ ਕੀਤੇ ਗਏ। ਸੱਤ ਸਾਲਾਂ ਤੱਕ ਇਸ ਕੇਸ ਦੀ ਸੁਣਵਾਈ ਚਲਣ ਦੇ ਬਾਅਦ ਅੰਤ ਵਿੱਚ ਪਤੀ ਨੂੰ ਸੀਮਾ ਦੀ ਮੌਤ ਦਾ ਜ਼ਿੰਮੇਦਾਰ ਮੰਨਿਆ ਗਿਆ ਅਤੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।

 

Have something to say? Post your comment

 
 
 
 
 
Subscribe