Thursday, September 18, 2025
 
BREAKING NEWS
ਦਿਮਾਗ਼ ਖਾਣ ਵਾਲੇ ਅਮੀਬਾ ਨੇ ਕੇਰਲ ਵਿੱਚ ਤਬਾਹੀ ਮਚਾ ਦਿੱਤੀ, ਹੁਣ ਤੱਕ 19 ਲੋਕਾਂ ਦੀ ਮੌਤ; ਇਹ ਦੁਰਲੱਭ ਬਿਮਾਰੀ ਕੀ ਹੈ?ਪੰਜਾਬ ਦੇ ਮੌਸਮ ਦਾ ਹਾਲ ਜਾਣੋਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਸਤੰਬਰ 2025)ਦਿਸ਼ਾ ਪਟਨੀ ਦੇ ਘਰ ਗੋਲੀਬਾਰੀ ਦੇ ਦੋਸ਼ੀ ਗਾਜ਼ੀਆਬਾਦ ਵਿੱਚ ਮੁਕਾਬਲੇ ਵਿੱਚ ਮਾਰੇ ਗਏਜਯਾ ਸ਼ੈੱਟੀ ਕਤਲ ਕੇਸ: ਸੁਪਰੀਮ ਕੋਰਟ ਨੇ ਗੈਂਗਸਟਰ ਛੋਟਾ ਰਾਜਨ ਦੀ ਜ਼ਮਾਨਤ ਰੱਦ ਕੀਤੀਹਿਮਾਚਲ ਅਤੇ ਉੱਤਰਾਖੰਡ ਵਿੱਚ ਮੀਂਹ ਦਾ ਕਹਿਰ, ਉੱਤਰ ਪ੍ਰਦੇਸ਼ ਵਿੱਚ ਓਰੇਂਜ ਅਲਰਟ ਜਾਰੀBMW ਹਾਦਸਾ: ਨਵਜੋਤ ਨੂੰ 22 ਕਿਲੋਮੀਟਰ ਦੂਰ ਹਸਪਤਾਲ ਲਿਜਾਣ ਦਾ ਖੁਲਾਸਾ, ਨਿੱਜੀ ਰਿਸ਼ਤਾ ਆਇਆ ਸਾਹਮਣੇਈਥਾਨੌਲ ਮਿਸ਼ਰਤ ਪੈਟਰੋਲ 'ਤੇ ਮੋਦੀ ਸਰਕਾਰ ਦਾ ਸਪੱਸ਼ਟੀਕਰਨ: ਕੀ ਇੰਜਣ ਖਰਾਬ ਹੋ ਰਹੇ ਹਨ?ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਭਾਰਤੀ ਕੌਂਸਲੇਟ 'ਤੇ ਕਬਜ਼ੇ ਦੀ ਧਮਕੀ, ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅਪਿੰਡ ਕਿਲਾ ਰਾਏਪੁਰ ਵਿੱਚ ਅਮਰੀਕੀ ਔਰਤ ਦਾ ਕਤਲ

ਕਾਰੋਬਾਰ

ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ

November 06, 2020 01:36 PM

ਲੰਬੇ ਇੰਤਜ਼ਾਰ ਤੋਂ ਬਾਅਦ WhatsApp Pay ਦਾ ਫੀਚਰ ਲਾਈਵ ਹੋ ਗਿਆ ਹੈ ਯਾਨੀ ਹੁਣ ਤੁਸੀਂ ਵਟਸਐਪ ਰਾਹੀਂ ਵੀ ਪੈਸਿਆਂ ਦਾ ਲੈਣ-ਦੇਣ ਕਰ ਸਕੋਗੇ। ਕੰਪਨੀ ਨੇ ਇਕ ਟਵੀਟ ਰਾਹੀਂ ਦੱਸਿਆ ਹੈ ਕਿ ਅੱਜ ਤੋਂ ਭਾਰਤੀ ਯੂਜ਼ਰਸ ਵਟਸਐਪ ਪੇਅ ਰਾਹੀਂ ਪੈਸੇ ਭੇਜ ਸਕਣਗੇ। ਇਹ ਪੇਮੈਂਟ ਦਾ ਇਕ ਸੁਰੱਖਿਅਤ ਤਰੀਕਾ ਹੈ ਅਤੇ ਇਸ ਨਾਲ ਪੈਸੇ ਭੇਜਣਾ ਇਕ ਮੈਸੇਜ ਭੇਜਣ ਜਿੰਨਾ ਹੀ ਆਸਾਨ ਹੈ। ਦਰਅਸਲ ਭਾਰਤ ’ਚ ਇਸ ਸਰਵਿਸ ਲਈ ਵਟਸਐਪ ਨੂੰ ਸਿਰਫ਼ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੀ ਮਨਜ਼ੂਰੀ ਦਾ ਇੰਤਜ਼ਾਰ ਸੀ, ਜੋ ਹੁਣ ਮਿਲ ਗਈ ਹੈ। 
ਇਹ ਯੂ.ਪੀ.ਆਈ. ਆਧਾਰਿਤ ਵਟਸਐਪ ਦੀ ਪੇਮੈਂਟ ਸਰਵਿਸ ਹੈ, ਜਿਸ ਦੀ ਭਾਰਤ ’ਚ ਫਰਵਰੀ ਤੋਂ ਟੈਸਟਿੰਗ ਕੀਤੀ ਜਾ ਰਹੀ ਸੀ। ਹੁਣ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਇਸ ਰਾਹੀਂ ਯੂਜ਼ਰਸ ਆਪਣੇ ਯੂ.ਪੀ.ਆਈ. ਇਨੇਬਲ ਬੈਂਕ ਅਕਾਊਂਟ ਨੂੰ ਲਿੰਕ ਕਰ ਸਕਦੇ ਹਨ ਅਤੇ ਵਟਸਐਪ ਰਾਹੀਂ ਪੈਸੇ ਭੇਜ ਸਕਦੇ ਹਨ। ਵਟਸਐਪ ਪੇਅ ਸਾਰੇ ਮਸ਼ਹੂਰ ਬੈਂਕਾਂ ਜਿਵੇਂ- ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ., ਐੱਸ.ਬੀ.ਆਈ., ਐਕਸਿਸ ਬੈਂਕ ਅਤੇ ਏਅਰਟੈੱਲ ਪੇਮੈਂਟ ਨੂੰ ਸੁਪੋਰਟ ਕਰਦਾ ਹੈ। 

  • ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਵਟਸਐਪ ਨੂੰ ਅਪਡੇਟ ਕਰ ਲਓ। ਅਪਡੇਟ ਹੋਣ ਤੋਂ ਬਾਅਦ ਵਟਸਐਪ ਓਪਨ ਕਰੋ।
  • - ਹੁਣ ਸੱਜੇ ਪਾਸੇ ਦਿੱਤੇ ਗਏ ਮੈਨਿਊ ਜਾਂ ਤਿੰਨ ਡਾਟਸ ਆਈਕਨ ’ਤੇ ਟੈਪ ਕਰੋ। ਇਥੇ ਤੁਹਾਨੂੰ ਪੇਮੈਂਟ ਦਾ ਨਵਾਂ ਆਪਸ਼ਨ ਵਿਖਾਈ ਦੇਵੇਗਾ। 
  • - ਪੇਮੈਂਟ ’ਚ ਜਾਣ ਤੋਂ ਬਾਅਦ ਤੁਹਾਨੂੰ Add Payment Method ’ਤੇ ਟੈਪ ਕਰਨਾ ਪਵੇਗਾ। 
  • - ਹੁਣ Accept and Continue ’ਤੇ ਟੈਪ ਕਰੋ। ਹੁਣ ਤੁਹਾਨੂੰ ਬੈਂਕਾਂ ਦੀ ਇਕ ਲਿਸਟ ਮਿਲੇਗੀ। 
  • - ਬੈਂਕ ਸਿਲੈਕਟ ਕਰਨ ਤੋਂ ਬਾਅਦ ਤੁਹਾਡਾ ਨੰਬਰ (ਬੈਂਕ ਖਾਤੇ ਨਾਲ ਲਿੰਕ) ਵੈਰੀਫਾਈ ਕੀਤਾ ਜਾਵੇਗਾ।
  • - ਵੈਰੀਫਿਕੇਸ਼ਨ ਲਈ ਤੁਹਾਡੇ ਨੰਬਰ ’ਤੇ ਇਕ ਐੱਸ.ਐੱਮ.ਐੱਸ. ਆਏਗਾ। ਇਸ ਲਈ ਧਿਆਨ ਰੱਖੋ ਕਿ ਤੁਹਾਡਾ ਵਟਸਐਪ ਨੰਬਰ ਉਹੀ ਹੋਵੇ ਜੋ ਬੈਂਕ ਖਾਤੇ ਨਾਲ ਲਿੰਕ ਹੈ।
  • - ਵੈਰੀਫਿਕੇਸ਼ਨ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਇਕ ਯੂ.ਪੀ.ਆਈ. ਪਿੰਨ ਸੈੱਟ ਕਰਨਾ ਹੋਵੇਗਾ, ਜਿਸ ਦਾ ਇਸਤੇਮਾਲ ਪੇਮੈਂਟ ਦੇ ਸਮੇਂ ਕੀਤਾ ਜਾਂਦਾ ਹੈ। 
  • - ਵਟਸਐਪ ਪੇਅ ਰਾਹੀਂ ਪੈਸੇ ਭੇਜਣਾ ਇਕ ਮੈਸੇਜ ਜਾਂ ਫੋਟੋ ਭੇਜਣ ਜਿੰਨਾ ਹੀ ਆਸਾਨ ਹੈ।
    - ਇਸ ਲਈ ਵਟਸਐਪ ਓਪਨ ਕਰਕੇਉਸ ਕਾਨਟੈਕਟ ’ਤੇ ਜਾਓ ਜਿਸ ਨੂੰ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ।
    - ਹੁਣ ਤੁਸੀਂ ਹੇਠਾਂ ਦਿੱਤੇ ਗਏ ਅਟੈਚਮੈਂਟ ਆਈਕਨ ’ਤੇ ਟੈਪ ਕਰੋਗੇ ਤਾਂ Gallery ਅਤੇ Documents ਦੇ ਨਾਲ ਹੀ Payment ਦਾ ਆਪਸ਼ਨ ਵੀ ਵਿਖਾਈ ਦੇਵੇਗਾ।
    - ਹੁਣ ਜਿੰਨੇ ਪੈਸੇ ਭੇਜਣਾ ਚਾਹੁੰਦੇ ਹੋ ਉਹ ਟਾਈਪ ਕਰੋ। ਇਸ ਦੇ ਨਾਲ ਤੁਸੀਂ ਰਿਮਾਰਕ ਵੀ ਲਿਖ ਸਕਦੇ ਹੋ।
    - ਹੁਣ ਯੂ.ਪੀ.ਆਈ. ਪਿੰਨ ਲਗਾਉਣ ਤੋਂਬਾਅਦ ਪੈਸੇ ਚਲੇ ਜਾਣਗੇ। 
 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਗੈਸ ਸਿਲੰਡਰ ਦੀਆਂ ਦਰਾਂ ਘਟੀਆਂ

ITR ਫਾਈਲਿੰਗ ਵਿੱਚ ਦੇਰੀ 'ਤੇ ਵੀ ਮਿਲੇਗਾ ਰਿਫੰਡ, ਜਾਣੋ ਨਵੇਂ ਆਮਦਨ ਟੈਕਸ ਕਾਨੂੰਨ ਦੇ ਵੇਰਵੇ

ChatGPT ਹੁਣ ਹੋਰ ਵੀ ਸ਼ਕਤੀਸ਼ਾਲੀ ਹੋ ਗਿਆ, ਜਾਣੋ GPT-5 ਕੀ ਚਮਤਕਾਰ ਕਰੇਗਾ, ਇਸਦੀ ਮੁਫ਼ਤ ਵਰਤੋਂ ਕਰੋ

1 ਅਗਸਤ ਤੋਂ ਬਦਲਣਗੇ ਇਹ ਨਿਯਮ

महाराष्ट्र में आरएंडबी का पहला और भारत में 26वां स्टोर ठाणे में खुला

कच्चा लेमन प्रोडक्शंस ने बोल्ड क्रिएटिव विजन के साथ लॉन्च किए कई प्रोजेक्ट्स

रसना ने मशहूर ब्रांड जम्पिन का अधिग्रहण कर रेडी-टु-ड्रिंक मार्केट में रखा कदम

ਜੇਨਸੋਲ ਇੰਜੀਨੀਅਰਿੰਗ ਦੇ CEO ਨੇ ਦਿੱਤਾ ਅਸਤੀਫ਼ਾ

ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ:

ਭਾਰਤ 'ਚ 300 ਤੋਂ ਵੱਧ ਉਡਾਣਾਂ ਰੱਦ, 25 ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ, ਜਾਣੋ ਕਿੰਨਾ ਸਮਾਂ ਰਹਿਣਗੇ ਬੰਦ

 
 
 
 
Subscribe