Sunday, August 03, 2025
 

ਕਾਰੋਬਾਰ

ਖਾਣ ਵਾਲੀਆਂ ਚੀਜਾਂ ਜੂਟ ਦੇ ਥੈਲਿਆਂ 'ਚ ਹੋਣਗੀਆਂ ਪੈਕ

October 30, 2020 09:15 AM

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਜੂਟ ਬੈਗਾਂ ਦੀ ਲਾਜ਼ਮੀ ਪੈਕਿੰਗ ਲਈ ਮਾਪਦੰਡਾਂ ਦਾ ਵਿਸਥਾਰ ਕੀਤਾ ਹੈ ਅਤੇ ਹੁਣ 100 ਪ੍ਰਤੀਸ਼ਤ ਅਨਾਜ ਅਤੇ 20 ਪ੍ਰਤੀਸ਼ਤ ਚੀਨੀ ਵੱਖ-ਵੱਖ ਕਿਸਮਾਂ ਦੇ ਜੂਟ ਬੈਗਾਂ ਵਿਚ ਪੈਕ ਕੀਤੀ ਜਾਵੇਗੀ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਇਸ ਉਦੇਸ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜੂਟ ਪੈਕਿੰਗ ਵਧਾਉਣ ਨਾਲ ਜੂਟ ਦੀ ਕਾਸ਼ਤ ਨੂੰ ਉਤਸ਼ਾਹ ਮਿਲੇਗਾ। ਇਸਦਾ ਲਾਭ ਇਸ ਦੇ ਨਿਰਮਾਣ ਵਿੱਚ ਲੱਗੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹੋਵੇਗਾ। ਜੂਟ ਜ਼ਿਆਦਾਤਰ ਬੰਗਾਲ, ਅਸਾਮ, ਮੇਘਾਲਿਆ, ਉੜੀਸਾ, ਤ੍ਰਿਪੁਰਾ ਅਤੇ ਆਂਧਰਾ ਵਿੱਚ ਪੈਦਾ ਹੁੰਦਾ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਸ਼ਹਿਜਾਦੇ ਨੂੰ ਨਹੀਂ ਹੈ ਭਾਰਤ ਦੀ ਸੈਨਾ ਅਤੇ ਸਰਕਾਰ 'ਤੇ ਭਰੋਸਾ


ਉਨ੍ਹਾਂ ਦੱਸਿਆ ਕਿ ਸਰਕਾਰ ਦੇ ਫੈਸਲੇ ਨਾਲ ਪ੍ਰਤੀ ਹੈਕਟੇਅਰ ਵਿੱਚ 10 ਹਜ਼ਾਰ ਦਾ ਵਾਧਾ ਹੋਵੇਗਾ। ਸਰਕਾਰ ਪਹਿਲਾਂ ਹੀ ਜੱਟ ਦੀ ਉਤਪਾਦਕਤਾ ਅਤੇ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਪ੍ਰੋਗਰਾਮ ਚਲਾ ਰਹੀ ਹੈ। ਦੇਸ਼ ਵਿਚ ਜੂਟ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਨੇਪਾਲ ਅਤੇ ਬੰਗਲਾਦੇਸ਼ ਤੋਂ ਇਸ ਦੇ ਆਯਾਤ ਉੱਤੇ ਚਾਰਜ ਵਧਾਏ ਸਨ। ਜਾਵਡੇਕਰ ਨੇ ਕਿਹਾ ਕਿ ਇਸ ਵੇਲੇ ਟੈਰਿਫ ਕਮਿਸ਼ਨ ਜੂਟ ਬੈਗਾਂ ਦੀਆਂ ਕੀਮਤਾਂ ਤੈਅ ਕਰਦਾ ਹੈ। ਸਰਕਾਰ ਨਵੀਂ ਕੀਮਤਾਂ ਦੀ ਖੋਜ ਕਰਨ ਲਈ ਜੀਐਮ ਪੋਰਟਲ ਤੋਂ 10 ਪ੍ਰਤੀਸ਼ਤ ਦੀ ਖਰੀਦ ਕਰੇਗੀ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

1 ਅਗਸਤ ਤੋਂ ਬਦਲਣਗੇ ਇਹ ਨਿਯਮ

महाराष्ट्र में आरएंडबी का पहला और भारत में 26वां स्टोर ठाणे में खुला

कच्चा लेमन प्रोडक्शंस ने बोल्ड क्रिएटिव विजन के साथ लॉन्च किए कई प्रोजेक्ट्स

रसना ने मशहूर ब्रांड जम्पिन का अधिग्रहण कर रेडी-टु-ड्रिंक मार्केट में रखा कदम

ਜੇਨਸੋਲ ਇੰਜੀਨੀਅਰਿੰਗ ਦੇ CEO ਨੇ ਦਿੱਤਾ ਅਸਤੀਫ਼ਾ

ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ:

ਭਾਰਤ 'ਚ 300 ਤੋਂ ਵੱਧ ਉਡਾਣਾਂ ਰੱਦ, 25 ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ, ਜਾਣੋ ਕਿੰਨਾ ਸਮਾਂ ਰਹਿਣਗੇ ਬੰਦ

आज़ाद इंजीनियरिंग के लीन मैनुफैक्चरिंग युनिट का उद्घाटन

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

 
 
 
 
Subscribe