Friday, May 02, 2025
 

ਕਾਰੋਬਾਰ

ਮਾਰੂਤੀ ਸੁਜ਼ੂਕੀ ਆਲਟੋ ਨੇ ਪੂਰੇ ਕੀਤੇ 20 ਸਾਲ, ਹੁਣ ਤੱਕ 40 ਲੱਖ ਆਲਟੋ ਕਾਰਾਂ ਵੇਚੀਆਂ

October 14, 2020 08:13 AM

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਦੇ ਸਭ ਤੋਂ ਮਸ਼ਹੂਰ ਮਾਡਲ ਆਲਟੋ ਨੇ ਦੋ ਦਹਾਕੇ ਪੂਰੇ ਕੀਤੇ ਹਨ। ਇਨ੍ਹਾਂ 20 ਸਾਲਾਂ ਵਿੱਚ, ਕੰਪਨੀ ਨੇ ਆਲਟੋ ਦੀਆਂ 40 ਲੱਖ ਤੋਂ ਵੱਧ ਯੂਨਿਟ ਵੇਚੀਆਂ ਹਨ। 

ਇਹ ਵੀ ਪੜ੍ਹੋ : ਹੁਣ ਬੰਗਲਾਦੇਸ਼ 'ਚ ਬਲਤਾਕਾਰੀਆਂ ਨੂੰ ਮਿਲੇਗੀ ਮੌਤ ਦੀ ਸਜ਼ਾ

20 ਸਾਲਾਂ ਵਿਚ ਆਲਟੋ 40 ਲੱਖ ਭਾਰਤੀਆਂ ਕੋਲ

ਐਮਐਸਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਲਟੋ ਨੇ 20 ਸਾਲ ਪੂਰੇ ਕੀਤੇ ਹਨ। ਇਹ ਮਾਡਲ 40 ਲੱਖ ਭਾਰਤੀ ਪਰਿਵਾਰਾਂ ਕੋਲ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਇਸ ਮਾਡਲ ਵਿੱਚ ਕਈ ਤਬਦੀਲੀਆਂ ਆਈਆਂ ਹਨ। ਆਲਟੋ ਨੂੰ ਗਾਹਕ ਦੀਆਂ ਜ਼ਰੂਰਤਾਂ ਅਨੁਸਾਰ 'ਅਪਗ੍ਰੇਡ' ਕੀਤਾ ਗਿਆ ਹੈ।

 

ਇਹ ਵੀ ਪੜ੍ਹੋ : ਅੰਡਰ-19 ਏਸ਼ੀਆ ਕੱਪ 2021 ਤੱਕ ਲਈ ਮੁਲਤਵੀ

16 ਸਾਲਾਂ ਤੋਂ ਸਭ ਤੋਂ ਵਧ ਵਿਕਣ ਵਾਲੀ ਕਾਰ

ਮਾਰੂਤੀ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਆਲਤੋ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਦੇ ਢੰਗ ਨੂੰ ਬਦਲਿਆ ਹੈ। ਆਲਟੋ ਪਿਛਲੇ 16 ਸਾਲਾਂ ਤੋਂ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਇਹ ਮਾਡਲ ਅਜੇ ਵੀ ਭਾਰਤੀਆਂ ਦਾ ਦਿਲ ਜਿੱਤ ਰਿਹਾ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਅਤੇ ਠੰਡ ਦੇ ਮੌਸਮ ਦੌਰਾਨ ਚੌਕਸ ਰਹਿਣ ਲੌਕ: ਡਾ. ਹਰਸ਼ਵਰਧਨ

ਆਲਟੋ ਦੀ ਹਰ ਤਬਦੀਲੀ ਨਾਲ ਵਧੀ ਖਿੱਚ

ਸ੍ਰੀਵਾਸਤਵ ਨੇ ਕਿਹਾ ਕਿ ਹਰ ਤਬਦੀਲੀ ਤੋਂ ਬਾਅਦ ਇਸ ਮਾਡਲ ਦੀ ਖਿੱਚ ਵਧੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਕਾਰ ਖਰੀਦਦਾਰਾਂ ਦਾ ਮਨਪਸੰਦ ਮਾਡਲ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿੱਤੀ ਸਾਲ 2019 - 20 ਵਿਚ ਆਲਟੋ ਖਰੀਦਦਾਰਾਂ ਦੇ 76 ਪ੍ਰਤੀਸ਼ਤ ਲਈ ਇਹ ਉਨ੍ਹਾਂ ਦੀ ਪਹਿਲੀ ਕਾਰ ਸੀ। ਮੌਜੂਦਾ ਸਾਲ ਵਿਚ ਇਹ ਅੰਕੜਾ ਵਧ ਕੇ 84 ਪ੍ਰਤੀਸ਼ਤ ਹੋ ਗਿਆ ਹੈ।

ਮਾਰੂਤੀ ਨੇ ਸਾਲ 2000 ਵਿਚ ਕੀਤਾ ਸੀ ਪੇਸ਼

 ਜ਼ਿਕਰਯੋਗ ਹੈ ਕਿ ਐਮਐਸਆਈ ਨੇ ਸਾਲ 2000 ਵਿਚ ਆਲਟੋ ਨੂੰ ਪੇਸ਼ ਕੀਤਾ ਸੀ। ਆਲਟੋ ਦੀ ਵਿਕਰੀ 2008 ਵਿਚ 10 ਲੱਖ ਸੀ। ਇਹ 2012 ਵਿਚ 20 ਲੱਖ ਅਤੇ 2016 ਵਿਚ 30 ਲੱਖ ਨੂੰ ਪਾਰ ਕਰ ਗਿਆ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

मानुषी छिल्लर ने सेनको गोल्ड एंड डायमंड्स का मुंबई में पहला मेट्रो स्टेशन स्टोर लॉन्च किया

ਦਿੱਲੀ ਸਮੇਤ 9 ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ

एथर एनर्जी लिमिटेड की आरंभिक सार्वजनिक पेशकश 28 अप्रैल को खुलेगी

डिज़ाइनकैफ़े ने मुंबई में अपना तीसरा एक्सपीरियंस सेंटर शुरू किया

देविदास श्रावण नाईकरे ने दिया सफलता का मूलमंत्र

ਸੋਨੇ ਦੀ ਕੀਮਤ ਵਿਚ ਅਚਾਨਕ ਵਾਧਾ

ਆਮ ਆਦਮੀ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਸਿਲੰਡਰ

ਘਰੇਲੂ ਰਸੋਈ ਗੈਸ ਦੀ ਕੀਮਤ ਹੋਈ ਮਹਿੰਗੀ

 
 
 
 
Subscribe