Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਮਨੋਰੰਜਨ

ਨੇਹਾ ਕੱਕੜ ਨੇ ਵਿਆਹ ਦੀ ਕੀਤੀ ਅਨਾਊਂਸਮੈਂਟ

October 12, 2020 10:31 AM

ਮੁੰਬਈ :  'ਇੰਡੀਅਨ ਆਈਡਲ 12' ਦੀ ਜੱਜ ਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ 'ਚ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਰੋਹਨਪ੍ਰੀਤ ਸਿੰਘ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੇ ਨਾਲ ਉਸ ਨੇ ਆਪਣੇ ਤੇ ਰੋਹਨਪ੍ਰੀਤ ਦੇ ਰਿਲੇਸ਼ਨਸ਼ਿਪ ਨੂੰ ਕੰਫਰਮ ਕੀਤਾ ਹੈ।

ਨੇਹਾ ਨੇ ਇਸ਼ਾਰਿਆਂ-ਇਸ਼ਾਰਿਆਂ ਕੀਤੀ ਆਪਣੇ ਵਿਆਹ ਦੀ ਅਨਾਊਂਸਮੈਂਟ

ਦੋਵਾਂ ਦੇ ਰਿਲੇਸ਼ਨਸ਼ਿਪ ਨੂੰ ਕੰਫਰਮ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਵਿਆਹ ਦੇ ਚਰਚੇ ਸ਼ੁਰੂ ਹੋ ਗਏ ਹਨ। ਨੇਹਾ ਕੱਕੜ ਦੇ ਪ੍ਰਸ਼ੰਸਕ ਇਹੀ ਜਾਣਨਾ ਚਾਹੁੰਦੇ ਹਨ ਕਿ ਆਖ਼ਿਰ ਉਹ ਤੇ ਰੋਹਨਪ੍ਰੀਤ ਕਦੋਂ ਵਿਆਹ ਕਰਵਾਉਣ ਜਾ ਰਹੇ ਹਨ। ਇਸੇ ਦੌਰਾਨ ਨੇਹਾ ਕੱਕੜ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਿੰਕ ਸੂਟ 'ਚ ਨਜ਼ਰ ਆ ਰਹੀ ਹੈ। 

ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਉਸ ਨੇ ਕੈਪਸ਼ਨ 'ਚ ਲਿਖਿਆ, 'ਆਜਾ ਚੱਲ ਵਿਆਹ ਕਰਵਾਈਏ ਲੌਕਡਾਊਨ ਵਿਚ ਘੱਟ ਹੋਣੇ ਖ਼ਰਚੇ। ਇਹ ਮੇਰੀ ਡਾਇਮੰਡ ਦਾ ਛੱਲਾ ਗੀਤ ਦੀ ਪਸੰਦੀਦਾ ਲਾਈ ਹੈ। ਤੁਹਾਡਾ ਕਿਹੜਾ ਹੈ?' ਇਸ ਕੈਪਸ਼ਨ ਨੂੰ ਲੈ ਕੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹ ਤੇ ਰੋਹਨਪ੍ਰੀਤ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ਼ਾਰਿਆਂ-ਇਸ਼ਾਰਿਆਂ 'ਚ ਨੇਹਾ ਕੱਕੜ ਨੇ ਆਪਣੇ ਵਿਆਹ ਦੀ ਅਨਾਊਂਸਮੈਂਟ ਕਰ ਦਿੱਤੀ ਹੈ। 

ਰੋਹਨਪ੍ਰੀਤ ਨਾਲ ਰਿਲੇਸ਼ਨਸ਼ਿਪ 'ਤੇ ਲਾਈ ਮੋਹਰ

ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨੇ ਇਕੱਠੇ ਆਪਣੇ ਰਿਲੇਸ਼ਨ ਨੂੰ ਕੰਫਰਮ ਕੀਤਾ ਹੈ। ਉਸ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜਰੀਏ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਨੇਹਾ ਕੱਕੜ ਨੇ ਰੋਹਨਪ੍ਰੀਤ ਨਾਲ ਤਸਵੀਰ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ ਸੀ 'ਤੁਮ ਮੇਰੇ ਹੋ।' ਉਥੇ ਹੀ ਰੋਹਨਪ੍ਰੀਤ ਸਿੰਘ ਨੇ ਵੀ ਨੇਹਾ ਕੱਕੜ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ 'ਮੇਰੀ ਜ਼ਿੰਦਗੀ ਨਾਲ ਮਿਲੋ।'

ਰੋਕੇ ਦੀ ਤਸਵੀਰ ਵੀ ਹੋਈ ਸੀ ਵਾਇਰਲ

ਦੱਸ ਦਈਏ ਕਿ ਇਸ ਤੋਂ ਪਹਿਲਾਂ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਦੋਵੇਂ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ 'ਚ ਕੁਝ ਨਜ਼ਰ ਆ ਰਿਹਾ ਹੈ। ਇਹ ਤਸਵੀਰ ਇਕ ਫੈਨ ਪੇਜ਼ ਵਲੋਂ ਸਾਂਝੀ ਕੀਤੀ ਗਈ ਸੀ। ਇਸ ਤਸਵੀਰ 'ਚ ਨੇਹਾ ਕੈਜੁਅਲ ਲੁੱਕ 'ਚ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੇਹਾ ਅਤੇ ਰੋਹਨਪ੍ਰੀਤ ਨਾਲ ਖੜ੍ਹੇ 2 ਵਿਅਕਤੀ ਰੋਹਨਪ੍ਰੀਤ ਦੇ ਮਾਪੇ ਹਨ। ਰੋਹਨਪ੍ਰੀਤ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾ 'ਤੇ ਨੇਹਾ ਕੱਕੜ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਸੀ 'ਸ਼ੁਕਰ ਹੈ ਮੇਰੇ ਰੱਬਾ! ਨਾਲ ਹੀ ਹਾਰਟ ਵੀ ਬਣਿਆ ਹੋਇਆ ਹੈ। ਇਸ 'ਤੇ ਨੇਹਾ ਕੱਕੜ ਨੇ ਕੁਮੈਂਟ ਕਰਦਿਆਂ 'ਵਾਹਿਗੁਰੂ ਜੀ' ਲਿਖਿਆ।

ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਦਾ ਰਿਐਕਸ਼ਨ

ਹਾਲ ਹੀ 'ਚ ਜਦੋਂ ਹਿਮਾਂਸ਼ ਨੂੰ ਨੇਹਾ ਅਤੇ ਰੋਹਨਪ੍ਰੀਤ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਜੇ ਨੇਹਾ ਵਿਆਹ ਕਰਵਾ ਰਹੀ ਹੈ ਤਾਂ ਮੈਂ ਉਸ ਲਈ ਖੁਸ਼ ਹਾਂ।' ਉਹ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਰਹੀ ਹੈ, ਉਥੇ ਉਨ੍ਹਾਂ ਨਾਲ ਕੋਈ ਹੈ ਅਤੇ ਇਹ ਵੇਖ ਕੇ ਚੰਗਾ ਲੱਗਿਆ। ਹਿਮਾਂਸ਼ ਨੂੰ ਫਿਰ ਪੁੱਛਿਆ ਗਿਆ ਕੀ ਉਹ ਨੇਹਾ ਅਤੇ ਰੋਹਨਪ੍ਰੀਤ ਦੀ ਪ੍ਰੇਮ ਕਹਾਣੀ ਬਾਰੇ ਜਾਣਦਾ ਹੈ? ਅਦਾਕਾਰ ਨੇ ਕਿਹਾ, 'ਨਹੀਂ, ਮੈਨੂੰ ਕੁਝ ਨਹੀਂ ਪਤਾ।'

ਹਿਮਾਂਸ਼ ਨਾਲੋਂ ਰਿਸ਼ਤਾ ਟੁੱਟਣ 'ਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਈ ਸੀ ਨੇਹਾ

ਦੱਸਣਯੋਗ ਹੈ ਕਿ ਨੇਹਾ ਅਤੇ ਹਿਮਾਂਸ਼ 4 ਸਾਲਾਂ ਤੋਂ ਰਿਸ਼ਤੇ 'ਚ ਸਨ। ਦੋਵਾਂ ਦਾ ਸਾਲ 2018 'ਚ ਬ੍ਰੇਕਅਪ ਹੋ ਗਿਆ ਸੀ। ਨੇਹਾ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਰਿਸ਼ਤੇ ਟੁੱਟਣ ਦੀ ਖ਼ਬਰ ਦਿੱਤੀ। ਨੇਹਾ ਨੇ ਇਹ ਵੀ ਦੱਸਿਆ ਸੀ ਕਿ ਉਹ ਇਹ ਰਿਸ਼ਤਾ ਟੁੱਟਣ ਤੋਂ ਬਾਅਦ ਡਿਪ੍ਰੈਸ਼ਨ 'ਚ ਚਲੀ ਗਈ ਸੀ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਫਿਲਮ ਪਦਮਾਵਤ ‘ਚ ਜੌਹਰ ‘ਤੇ ਟਿੱਪਣੀ ਕਰਕੇ ਬੁਰੀ ਫਸੀ ਅਦਾਕਾਰਾ ਸਵਰਾ ਭਾਸਕਰ

ਪ੍ਰਸਿੱਧ ਰਿਐਲਿਟੀ ਸ਼ੋਅ 'ਚ ਨਜ਼ਰ ਆਉਣਗੇ ਅਦਾਕਾਰ ਗੋਵਿੰਦਾ !

Toxic Review: ਫਿਲਮ "ਟੌਕਸਿਕ" ਦੀ ਸਿਨੇਮਾਘਰਾਂ 'ਚ ਬਲਾਕਬਸਟਰ ਓਪਨਿੰਗ

ਫਿਲਮ ਟੌਕਸਿਕ ਸਿਨੇਮਾਘਰਾਂ 'ਚ ਹੋਈ ਰਿਲੀਜ਼, ਸਿਨੇਮਾਘਰਾਂ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ

ਪ੍ਰਸਿੱਧ ਅਦਾਕਾਰਾ ਸੌਕਰ ਜਾਨਕੀ ਦੇ ਦੇਹਾਂਤ ਕਾਰਨ ਸੋਗ 'ਚ ਡੁੱਬੀ ਸਾਊਥ ਫਿਲਮ ਇੰਡਸਟਰੀ

ਸੁਪਰੀਮ ਕੋਰਟ ਨੇ ਕਾਮੇਡੀਅਨ ਸਮੈ ਰੈਨਾ ਤੇ ਹੋਰਨਾਂ ਖਿਲਾਫ਼ ਦਾਇਰ ਕੇਸ ਕੀਤਾ ਖਾਰਜ

MP ਕੰਗਨਾ ਰਣੌਤ ਨੇ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਕਿਹਾ ਲੂੰਬੜੀ !

ਕ੍ਰਿਕਟਰ ਰੋਹਿਤ ਸ਼ਰਮਾ ਮਨੋਰੰਜਨ ਜਗਤ 'ਚ ਕਰਨਗੇ ਸਭ ਤੋਂ ਵੱਡਾ ਡੈਬਿਊ

film Toxic teaser: ਫਿਲਮ ਟੌਕਸਿਕ ਦੇ ਟ੍ਰੇਲਰ ਹਨ ਬਟੋਰੀਆਂ ਸੁਰਖੀਆਂ, ਟੀਜ਼ਰ ਰਿਲੀਜ਼

ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਹਸਪਤਾਲ 'ਚ ਦਾਖਲ

 
 
 
 
Subscribe