Tuesday, February 03, 2026
BREAKING NEWS
ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤगुरु रविदास जी के प्रकाश पर्व पर विधायक राणा गुरजीत सिंह ने गुरु रविदास भवन में मत्था टेकाਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : MLA ਕੁਲਵੰਤ ਸਿੰਘ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਲਰਟਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ ਧਰਤੀ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ, ਆਵਾਜਾਈ ਪ੍ਰਭਾਵਿਤਕਸ਼ਮੀਰ ' ਚ ਲੱਗੇ ਭੂਚਾਲ ਦੇ ਝਟਕੇ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਫ਼ਰਵਰੀ 2026) ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕआधार हाउसिंग फाइनेंस की मजबूत उड़ान

ਉੱਤਰ ਪ੍ਰਦੇਸ਼

ਗੈਂਗਰੇਪ ਤੋਂ ਬਾਅਦ ਕੱਟ ਦਿੱਤੀ ਸੀ ਜਬਾਨ,ਪੀੜਤ ਨੇ ਏਮਜ਼ 'ਚ ਤੋੜਿਆ ਦਮ

September 29, 2020 12:14 PM

ਲਖਨਊ : ਯੂਪੀ ਦੇ ਹਾਥਰਸ 'ਚ ਗੈਂਗਰੇਪ ਦੀ ਸ਼ਿਕਾਰ ਲੜਕੀ ਨੇ ਸਫਦਰਜੰਗ ਹਸਪਤਾਲ 'ਚ ਦਮ ਤੋੜ ਦਿੱਤਾ। 19 ਸਾਲਾ ਸਲੜਕੀ ਦੇ ਨਾਲ 14 ਸਤੰਬਰ ਨੂੰ ਹਾਥਰਸ ਦੇ ਚੰਦਪਾ ਥਾਣਾ ਖੇਤਰ ਦੇ ਇੱਕ ਪਿੰਡ 'ਚ ਦਰਿੰਦਗੀ ਹੋਈ ਸੀ। ਬਦਮਾਸ਼ਾਂ ਨੇ ਦਰਦਿੰਗੀ ਦਾ ਸ਼ਿਕਾਰ ਪੀੜਤ ਲੜਕੀ ਦੀ ਰੀੜ ਦੀ ਹੱਡ ਤੋੜ ਦਿੱਤੀ ਸੀ ਤੇ ਉਸ ਦੀ ਜੀਭ ਵੀ ਕੱਟ ਦਿੱਤੀ ਸੀ।

ਇਹ ਵੀ ਪੜ੍ਹੋ : ਅਫਰੀਕਾ 'ਚ ਫਸੇ ਜਲੰਧਰ ਦੇ ਤਿੰਨ ਨੌਜਵਾਨਾਂ ਨੇ ਲਗਾਈ ਮਦਦ ਦੀ ਗੁਹਾਰ

ਪੀੜਤਾ ਪਿਛਲੇ ਦੋ ਹਫ਼ਤਿਆਂ ਤੋਂ ਅਲੀਗੜ੍ਹ ਦੇ ਜੇਐਨ ਮੈਡੀਕਲ ਕਾਲਜ 'ਚ ਭਰਤੀ ਸੀ। ਉੱਥੇ ਹਾਲਤ 'ਚ ਸੁਧਾਰ ਨਾ ਹੋਣ 'ਤੇ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਮਾਮਲੇ 'ਚ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਹਾਥਰਸ ਦੇ ਥਾਣਾ ਚੰਦਪਾ ਖੇਤਰ ਦੇ ਇੱਕ ਪਿੰਡ 'ਚ ਆਪਣੀ ਮਾਂ ਨਾਲ ਖੇਤਾਂ 'ਚੋਂ ਚਾਰਾ ਲੈਣ ਗਈ ਕੁੜੀ ਨਾਲ ਪਿੰਡ ਦੇ ਹੀ ਨੌਜਵਾਨਾਂ ਨੇ ਪਹਿਲਾਂ ਸਮੂਹਿਕ ਜ਼ਬਰ-ਜਨਾਹ ਕੀਤਾ।

ਇਹ ਵੀ ਪੜ੍ਹੋ : ਅਫਰੀਕਾ 'ਚ ਫਸੇ ਜਲੰਧਰ ਦੇ ਤਿੰਨ ਨੌਜਵਾਨਾਂ ਨੇ ਲਗਾਈ ਮਦਦ ਦੀ ਗੁਹਾਰ

ਉਸ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕੁੜੀ ਦੀ ਚੀਕ-ਪੁਕਾਰ ਸੁਣ ਕੇ ਪਿੰਡ ਵਾਸੀਆਂ ਨੂੰ ਆਉਂਦਾ ਵੇਖ ਦਰਿੰਦੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਗੰਭੀਰ ਰੂਪ 'ਚ ਜਖ਼ਮੀ ਲੜਕੀ ਨੂੰ ਅਲੀਗੜ੍ਹ ਦੇ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਸੀ।

 

Have something to say? Post your comment

 
 
 
 
 
Subscribe