Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਖੇਡਾਂ

IPL 2020: ਧੋਨੀ ਵੱਲੋਂ ਚੌਥੇ ਨੰਬਰ 'ਤੇ ਬੈਟਿੰਗ ਨਾ ਕਰਨ 'ਤੇ ਸਹਿਵਾਗ ਨੇ ਕਿਹਾ

September 26, 2020 04:53 PM

ਨਵੀਂ ਦਿੱਲੀ (ਵਾਰਤਾ) : ਭਾਰਤੀ ਟੀਮ ਦੇ ਸਾਬਕਾ ਬੱਲੇਬਾਜ ਵਰਿੰਦਰ ਸਹਿਵਾਗ ਨੇ ਕਿਹਾ ਹੈ ਕਿ ਚੇਨਈ ਸੁਪਰ ਕਿੰਗਜ਼, ਜਿਸ ਤਰ੍ਹਾਂ ਦਿੱਲੀ ਕੈਪੀਟਲਸ ਖ਼ਿਲਾਫ ਟੀਚੇ ਦਾ ਪਿੱਛਾ ਕਰ ਰਹੀ ਸੀ, ਉਸ ਤੋਂ ਅਜਿਹਾ ਲੱਗ ਰਿਹਾ ਸੀ ਜਿਵੇਂ ਟੈਸਟ ਮੈਚ ਚੱਲ ਰਿਹਾ ਹੈ । ਦਿੱਲੀ ਨੇ ਚੇਨਈ ਨੂੰ 176 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿਚ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਦੀ ਟੀਮ 20 ਓਵਰਾਂ ਵਿਚ 7 ਵਿਕਟ 'ਤੇ 131 ਦੌੜਾਂ ਹੀ ਬਣਾ ਸਕੀ ਸੀ। ਚੇਨਈ ਦੇ ਬੱਲੇਬਾਜ ਕਾਫ਼ੀ ਹੌਲੀ ਰਫ਼ਤਾਰ ਨਾਲ ਦੌੜਾਂ ਬਣਾ ਰਹੇ ਸਨ, ਜਿਸ 'ਤੇ ਸਹਿਵਾਗ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਟੇਸਟ ਮੈਚ ਵਰਗਾ ਅਨੁਭਵ ਹੋ ਰਿਹਾ ਸੀ। ਚੇਨਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਅਤੇ ਪਹਿਲੇ 10 ਓਵਰਾਂ ਵਿਚ ਉਸ ਦੀਆਂ 3 ਵਿਕਟਾਂ 'ਤੇ 47 ਦੌੜਾਂ ਸਨ ਅਤੇ ਜ਼ਰੂਰੀ ਸਕੋਰ ਰੇਟ 12 ਦਾ ਹੋ ਗਿਆ ਸੀ। ਕੇਦਾਰ ਜਾਧਵ ਬਾਊਂਡਰੀ ਲਈ ਸੰਘਰਸ਼ ਕਰ ਰਹੇ ਸਨ, ਜਦੋਂ ਕਿ ਫਾਫ ਡੂ ਪਲੇਸਿਸ ਇਕ ਕਿਨਾਰੇ ਤੋਂ ਟੀਮ ਦੀ ਪਾਰੀ ਨੂੰ ਸੰਭਾਲ ਰਹੇ ਸਨ। ਜਦੋਂ ਧੋਨੀ ਬੱਲੇਬਾਜੀ ਕਰਣ ਉਤਰੇ ਉਸ ਸਮੇਂ ਚੇਨਈ ਨੂੰ 26 ਗੇਂਦਾਂ ਵਿਚ 78 ਦੌੜਾਂ ਦੀ ਜ਼ਰੂਰਤ ਸੀ ਅਤੇ ਜ਼ਰੂਰੀ ਸਕੋਰ ਰੇਟ ਵੀ ਕਾਫ਼ੀ ਜ਼ਿਆਦਾ ਹੋ ਗਿਆ ਸੀ। ਆਖ਼ਿਰਕਾਰ ਚੇਨਈ 131 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ ਲਗਾਤਾਰ ਦੂਜੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ। ਸਹਿਵਾਗ ਨੇ ਫੇਸਬੁੱਕ ਵੀਡੀਓ ਵਿਚ ਕਿਹਾ, 'ਮੈਟਰੋ ਅਤੇ ਟ੍ਰੇਨ ਵਿਚ ਕੋਈ ਤੁਲਣਾ ਨਹੀਂ ਹੋ ਸਕਦੀ ਪਰ ਦਿੱਲੀ ਦੀ ਟੀਮ ਦੀ ਤਰ੍ਹਾਂ ਹੀ ਮੈਟਰੋ ਵੀ ਨੌਜਵਾਨ ਹੈ। ਦਿੱਲੀ ਨੇ ਚੇਨਈ ਆਰਮੀ ਨੂੰ ਹਰਾਇਆ। ਟੀ-20 ਪ੍ਰਾਰੁਪ ਵਿਚ ਜੇਕਰ ਪਰਥ ਦੀ ਗਰੀਨ ਪਿਚ 'ਤੇ ਟੈਸਟ ਮੈਚ ਦੀ ਤਰ੍ਹਾਂ ਖੇਡਣਾ ਹੈ ਤਾਂ ਮੈਂ ਸੂਰਜ ਬੜਜਾਤਿਆ ਦੀ ਫ਼ਿਲਮ ਵੇਖਣਾ ਜ਼ਿਆਦਾ ਪਸੰਦ ਕਰਾਂਗਾ। ਚੇਨਈ ਦੀ ਬੱਲੇਬਾਜੀ ਵੀ ਅਜਿਹੀ ਹੀ ਸੀ। ਉਨ੍ਹਾਂ ਕਿਹਾ, 'ਚੇਨਈ ਦੀ ਸ਼ੁਰੂਆਤ ਇੰਨੀ ਖ਼ਰਾਬ ਨਹੀਂ ਰਹੀ ਸੀ। ਮੁਰਲੀ ਵਿਜੈ ਨੂੰ ਵੇਖ ਕੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਟੀ-20 ਕ੍ਰਿਕਟ ਖੇਡ ਰਹੇ ਹਨ। ਸ਼ੇਨ ਵਾਟਸਨ ਪੁਰਾਣੇ ਇੰਜਨ ਦੀ ਤਰ੍ਹਾਂ ਹਨ। ਡੂ ਪਲੇਸਿਸ ਨੇ ਹਾਲਾਂਕਿ ਕੋਸ਼ਿਸ਼ ਕੀਤੀ ਅਤੇ ਆਪਣੀ ਟੀਮ ਦੇ ਸਾਥੀ ਨੂੰ ਦੱਸਿਆ ਕਿ ਅਸੀਂ ਟੈਸਟ ਨਹੀਂ ਟੀ-20 ਖੇਡ ਰਹੇ ਹਾਂ। ਇਸ ਦੇ ਬਾਅਦ ਧੋਨੀ ਵੀ ਜਲਦੀ ਬੱਲੇਬਾਜੀ ਕਰਣ ਨਹੀਂ ਆਏ। ਅਜਿਹਾ ਲੱਗਦਾ ਹੈ ਕਿ ਬੁਲੇਟ ਟਰੇਨ ਆ ਜਾਏਗੀ ਪਰ ਧੋਨੀ ਚੌਥੇ ਨੰਬਰ 'ਤੇ ਬੈਟਿੰਗ ਕਰਨ ਨਹੀਂ ਆਉਣਗੇ। ਮੋਦੀ ਜੀ ਤੁਸੀਂ ਹੀ ਕੁੱਝ ਸਮਝਾਓ ਇਸ ਨੂੰ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

IND vs AFG: ਦਿੱਲੀ ਵਿਖੇ ਹੋਵੇਗਾ ਭਾਰਤ-ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20I

ਪੂਰਬੀ ਜ਼ੋਨ ਤੀਜੀ ਵਾਰ ਦਲੀਪ ਟਰਾਫੀ ਦਾ ਚੈਂਪੀਅਨ ਬਣਿਆ

PAK vs ENG: ਪਾਕਿਸਤਾਨ ਦੀ ਬੱਲੇਬਾਜ਼ੀ ਮੁੜ ਫਲਾਪ, ਸਾਰੀ ਟੀਮ 133 ਦੌੜਾਂ 'ਤੇ ਢਹਿ-ਢੇਰੀ

ਏਸ਼ੀਆਈ ਖੇਡਾਂ 'ਚ ਮੁੜ ਨੀਲੀ ਜਰਸੀ 'ਚ ਨਜ਼ਰ ਆਵੇਗੀ ਭਾਰਤੀ ਹਾਕੀ ਟੀਮ

East Zone vs South Zone: ਦਲੀਪ ਟਰਾਫੀ ਫਾਈਨਲ 'ਚ ਕੁਮਾਰ ਕੁਸ਼ਾਗਰਾ ਨੇ ਜੜਿਆ ਸੈਂਕੜਾ

IND W vs PAK W: ਮਹਿਲਾ ਏਸ਼ੀਆ ਕੱਪ 2026 'ਚ ਅੱਜ ਪਾਕਿਸਤਾਨ ਤੇ ਭਾਰਤ ਵਿਚਾਲੇ ਟੱਕਰ

IND W vs PAK W: ਮਹਿਲਾ ਏਸ਼ੀਆ ਕੱਪ ‘ਚ ਸ਼ਨੀਵਾਰ ਨੂੰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ

ਭਾਰਤ ਨੇ ਹਾਂਗਕਾਂਗ ਨੂੰ 137 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

IND vs AFG: ਅਫਗਾਨਿਸਤਾਨ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

AUS vs PAK: ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 9 ਸਤੰਬਰ ਤੋਂ ਐਜਬੈਸਟਨ ਵਿਖੇ ਤੀਜਾ ਟੈਸਟ

 
 
 
 
Subscribe