Friday, March 20, 2026
BREAKING NEWS
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟਪੰਜਾਬ 'ਚ ਮੀਂਹ ਤੇ ਗੜੇਮਾਰੀ ਕਾਰਨ ਠੰਢ ਫਿਰ ਵਧੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਮਾਰਚ 2026)ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਮਿਜ਼ਾਜ ਵਿਗੜਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਮਾਰਚ 2026)ਬੇਰੂਤ 'ਚ ਕਿਆਮਤ ਦਾ ਮੰਜ਼ਰ: ਇਜ਼ਰਾਈਲੀ ਮਿਜ਼ਾਈਲ ਨੇ ਮਿੰਟਾਂ 'ਚ ਜ਼ਮੀਨਦੋਜ਼ ਕੀਤੀ ਬਹੁ-ਮੰਜ਼ਿਲਾ ਇਮਾਰਤ, 6 ਮੌਤਾਂ ਤੋਂ ਬਾਅਦ ਲੇਬਨਾਨ 'ਚ ਦਹਿਸ਼ਤਅੰਮ੍ਰਿਤਸਰ ਲਈ ਵੱਡੀ ਸੌਗਾਤ: 11 ਨਵੇਂ 'ਆਮ ਆਦਮੀ ਕਲੀਨਿਕਾਂ' ਨੂੰ ਹਰੀ ਝੰਡੀ, 4 ਕਰੋੜ ਦੇ ਫੰਡ ਜਾਰੀEPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨਕੈਨੇਡਾ ਤੋਂ ਆਈ ਰੂਹ ਕੰਬਾਊ ਖ਼ਬਰ: ਦੋਸਤਾਨਾ ਇਸ਼ਾਰਾ ਕਰਕੇ ਪੰਜਾਬੀ ਗੱਭਰੂ ਦੇ ਗਰਦਨ 'ਚ ਮਾਰੀ ਗੋਲੀ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਈਵੇਅ 'ਤੇ ਦਰਦਨਾਕ ਮੌਤ"Ramdas Athawale is Evergreen": Laughter Echoes During PM Modi's Farewell Speech in Rajya Sabha (Video)

ਚੀਨ

ਚੀਨੀ ਮਾਹਰ ਵਲੋਂ ਠੋਸ ਸਬੂਤਾਂ ਦੇ ਅਧਾਰ 'ਤੇ ਕੋਰੋਨਾ ਸਬੰਧੀ ਨਵਾਂ ਦਾਅਵਾ

September 13, 2020 05:59 AM

ਨਵੀਂ ਦਿੱਲੀ : ਬੀਤੇ ਕਈ ਮਹੀਨਿਆਂ ਤੋਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਉਤੇ ਸਵਾਲ ਉਠਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਲਈ ਚੀਨ ਜ਼ਿੰਮੇਵਾਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮੇਸ਼ਾ ਚੀਨ ਦੇ ਇਸ ਰਵਈਏ 'ਤੇ ਇਤਰਾਜ਼ ਪ੍ਰਗਟਾਇਆ ਹੈ ਅਤੇ ਉਹ ਦੋਸ਼ ਲਾਇਆ ਕਿ ਚੀਨ ਨੇ ਦੁਨੀਆਂ ਨੂੰ ਵਿਸ਼ਾਣੂ ਬਾਰੇ ਨਹੀਂ ਦਸਿਆ, ਜਿਸ ਕਾਰਨ ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਫੈਲ ਗਿਆ।

ਮਨੁੱਖ ਦੀ ਉਤਪਤੀ ਹੈ ਕੋਰੋਨਾ ਵਾਇਰਸ : ਡਾ. ਲੀ-ਮੈਂਗ ਯਾਨ

  ਹੁਣ ਇਹ ਗੱਲ ਇਕ ਚੀਨ ਦੀ ਮਹਿਲਾ ਵਾਇਰਲੋਜਿਸਟ ਡਾ. ਲੀ-ਮੈਂਗ ਯਾਨ ਹੀ ਕਹਿ ਰਹੀ ਹੈ, ਕਿ ਕੋਰੋਨਾ ਵਾਇਰਸ (coronavirus) ਮਨੁੱਖ (ਚੀਨ) ਦੁਆਰਾ ਬਣਾਇਆ ਵਾਇਰਸ ਹੈ। ਮੈਂ ਦਾਅਵਿਆਂ ਨਾਲ ਕਹਿ ਸਕਦੀ ਹਾਂ ਕਿ ਇਹ ਚੀਨ ਦੁਆਰਾ ਬਣਾਇਆ ਮਨੁੱਖੀ ਵਾਇਰਸ ਹੈ। ਮੇਰੇ ਕੋਲ ਇਸ ਲਈ ਸਬੂਤ ਹਨ ਅਤੇ ਮੈਂ ਇਸ ਨੂੰ ਸਾਬਤ ਕਰਾਂਗੀ। ਚੀਨੀ ਸਰਕਾਰ ਦੀ ਧਮਕੀ ਤੋਂ ਬਾਅਦ ਲੀ ਨੇ ਅਪਣਾ ਪਾਸਪੋਰਟ ਅਤੇ ਪਰਸ ਅਪਣੇ ਕੋਲ ਰਖਿਆ ਅਤੇ ਅਪਣੇ ਅਜ਼ੀਜ਼ਾਂ ਨੂੰ ਛੱਡ ਕੇ 28 ਅਪ੍ਰੈਲ ਨੂੰ ਅਮਰੀਕਾ ਲਈ ਰਵਾਨਾ ਹੋ ਗਈ। ਉਹ ਉਦੋਂ ਤੋਂ ਹੀ ਅਮਰੀਕਾ ਵਿਚ ਰਹਿ ਰਹੀ ਹੈ। ਉਹ ਜਾਣਦੀ ਸੀ ਕਿ ਜੇ ਉਸ ਨੂੰ ਫੜ ਲਿਆ ਜਾਂਦਾ ਹੈ ਤਾਂ ਚੀਨੀ ਸਰਕਾਰ ਉਸ ਨੂੰ ਜੇਲ੍ਹ 'ਚ ਪਾ ਦੇਵੇਗੀ ਅਤੇ ਇਸ ਨਾਲੋਂ ਹੋਰ ਵੀ ਬਦਤਰ ਕਰ ਸਕਦੀ ਹੈ। ਚੀਨੀ ਸਰਕਾਰ ਵੀ ਉਸ ਨੂੰ ਅਲੋਪ ਕਰ ਸਕਦੀ ਸੀ। ਲੀ ਇਮਿਊਨੋਲੋਜੀ ਵਿਚ ਵੀ ਮਾਹਰ ਹੈ।
      ਵਾਇਰਲੋਜਿਸਟ ਨੇ ਕਿਹਾ ਹੈ ਕਿ ਉਹ ਜਲਦੀ ਹੀ ਕੋਰੋਨਾ ਵਾਇਰਸ ਦੇ ਮਨੁੱਖ ਦੁਆਰਾ ਬਣੇ ਹੋਣ ਦੇ ਸਬੂਤ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਰੋਨਾ ਵਿਸ਼ਾਣੂ ਦੇ ਮਨੁੱਖ ਦੁਆਰਾ ਬਣਾਏ ਜਾਣ ਦੇ ਠੋਸ ਸਬੂਤ ਹਨ। ਚੀਨੀ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਲੀ ਮੈਂਗ ਯਾਨ ਨੇ ਕਿਹਾ ਕਿ ਚੀਨ ਦੁਨੀਆ ਤੋਂ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਲੁਕਾ ਰਿਹਾ ਹੈ। ਕੋਰੋਨਾ ਵਾਇਰਸ ਮੀਟ ਮਾਰਕੀਟ ਤੋਂ ਨਹੀਂ ਆਇਆ ਹੈ
    ਉਸੇ ਸਮੇਂ ਜਦੋਂ ਇਹ ਪੁੱਛਿਆ ਗਿਆ ਕਿ ਜੇ ਇਹ ਵਾਇਰਸ ਵੁਹਾਨ ਦੇ ਮੀਟ ਮਾਰਕੀਟ ਤੋਂ ਨਹੀਂ ਆਇਆ ਤਾਂ ਇਹ ਕਿਵੇਂ ਪੈਦਾ ਹੋਇਆ। ਫਿਰ ਇਸ ਦਾ ਜਵਾਬ ਦਿੰਦਿਆਂ ਲੀ ਮੈਂਗ ਨੇ ਕਿਹਾ ਕਿ ਇਹ ਖ਼ਤਰਨਾਕ ਵਾਇਰਸ ਵੁਹਾਨ ਦੀ ਲੈਬ ਤੋਂ ਆਇਆ ਹੈ ਅਤੇ ਇਹ ਮਨੁੱਖ ਦੁਆਰਾ ਬਣਾਇਆ ਗਿਆ ਹੈ।
      ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਜੀਨੋਮ ਕ੍ਰਮ ਮਨੁੱਖੀ ਫ਼ਿੰਗਰ ਪ੍ਰਿੰਟ ਦੀ ਤਰ੍ਹਾਂ ਹੈ ਅਤੇ ਇਸ ਦੇ ਆਧਾਰ ਉਤੇ ਉਹ ਸਾਬਤ ਕਰਨਗੇ ਕਿ ਇਹ ਮਨੁੱਖ ਦੁਆਰਾ ਬਣਾਇਆ ਵਾਇਰਸ ਹੈ। ਉਸਨੇ ਕਿਹਾ ਕਿ ਕਿਸੇ ਵੀ ਵਾਇਰਸ ਵਿਚ ਮਨੁੱਖੀ ਫਿੰਗਰ ਪ੍ਰਿੰਟ ਦੀ ਮੌਜੂਦਗੀ ਇਹ ਦੱਸਣ ਲਈ ਕਾਫ਼ੀ ਹੈ ਕਿ ਇਹ ਮਨੁੱਖ ਦੁਆਰਾ ਉਤਪੰਨ ਕੀਤਾ ਗਿਆ ਹੈ।
     ਲੀ-ਮੈਂਗ ਦਾ ਕਹਿਣਾ ਹੈ ਕਿ ਉਹ ਕੋਰੋਨਾ ਵਾਇਰਸ ਦਾ ਅਧਿਐਨ ਕਰਨ ਵਾਲੀ ਪਹਿਲੀ ਕੁੱਝ ਵਿਗਿਆਨੀ ਸੀ। ਦਸੰਬਰ 2019 ਦੇ ਅਖੀਰ ਵਿਚ, ਉਸਨੇ ਦਾਅਵਾ ਕੀਤਾ ਕਿ ਉਸ ਨੂੰ ਯੂਨੀਵਰਸਿਟੀ ਵਿਚ ਉਸਦੇ ਸੁਪਰਵਾਈਜ਼ਰ ਦੁਆਰਾ ਕਿਹਾ ਗਿਆ ਸੀ ਕਿ ਉਹ ਸਾਰੇ ਕੋਰੋਨਾ ਵਰਗੇ ਕੇਸਾਂ ਦੇ ਵਿਲੱਖਣ ਸਮੂਹਾਂ ਦੀ ਘੋਖ ਕਰਨ ਜੋ ਚੀਨ ਵਿਚ ਪੈਦਾ ਹੋਏ ਹਨ। 

 

Have something to say? Post your comment

Subscribe