Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਮਨੋਰੰਜਨ

ਗੋਆ 'ਚ NCB ਵਲੋਂ ਛਾਪੇਮਾਰੀ : ਕਰਨ ਜੌਹਰ ਸਣੇ ਕਈਂ ਸਿਤਾਰਿਆਂ ਕੀਤੀ ਜਾ ਸਕਦੀ ਹੈ ਪੁਛਗਿਛ

September 12, 2020 09:47 PM

ਮੁੰਬਈ :  ਡਰੱਗਜ਼ ਕੇਸ 'ਚ ਜੇਲ ਦੀ ਹਵਾ ਖਾ ਰਹੀ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਸਾਹਮਣੇ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ। ਰੀਆ ਦੇ ਜੇਲ ਜਾਣ ਤੋਂ ਪਹਿਲਾਂ ਖ਼ਬਰ ਆਈ ਸੀ ਕਿ NCB ਨੇ 25 ਬਾਲੀਵੁੱਡ ਹਸਤੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਤੋਂ ਡਰੱਗਜ਼ ਕੇਸ 'ਚ ਪੁਛਗਿਛ ਹੋ ਰਹੀ ਹੈ। ਹੁਣ ਇਨ੍ਹਾਂ ਹਸਤੀਆਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਸੱਭ ਤੋਂ ਵੱਡਾ ਨਾਂ ਸਾਰਾ ਅਲੀ ਖ਼ਾਨ ਦਾ ਹੈ। ਇਨ੍ਹਾਂ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ, ਡਿਜ਼ਾਈਨਰ ਸੀਮੋਨ ਖੰਭਾਟਾ, ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਤੇ ਰੇਨਡਰਾਪ ਮੀਡੀਆ ਦੀ ਫ਼ਾਊਂਡਰ ਤੇ ਡਾਇਰੈਕਟਰ ਰੋਹਿਣੀ ਅਈਅਰ, ਸੁਸ਼ਾਂਤ ਦੇ ਦੋਸਤ ਮੁਕੇਸ਼ ਛਾਬੜਾ ਸ਼ਾਮਲ ਦੱਸੇ ਜਾ ਰਹੇ ਹਨ। ਇਕ ਮੀਡੀਆ ਰਿਪੋਰਟ 'ਚ ਇਹ ਖ਼ੁਲਾਸਾ ਹੋਇਆ ਹੈ ਕਿ ਕਰਨ ਜੌਹਰ ਤੋਂ ਵੀ ਪੁਛਗਿਛ ਹੋ ਸਕਦੀ ਹੈ। ਸਨਿਚਰਵਾਰ ਨੂੰ NCB ਵਲੋਂ ਮੁੰਬਈ ਅਤੇ ਗੋਆ 'ਚ ਕਈ ਥਾਵਾਂ 'ਤੇ ਛਾਪੇ ਮਾਰੇ ਗਏ ਹਨ। ਇਹ ਕਾਰਵਾਈ ਡਰੱਗਜ਼ ਪੈਡਲਰ (ਨਸ਼ਾ ਤਸਕਰ) ਅਨੁਜ ਕੇਸਵਾਨੀ ਦੀ ਨਿਸ਼ਾਨਦੇਹੀ 'ਤੇ ਕੀਤੀ ਗਈ ਹੈ।
         ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੀਆਂ ਬਾਲੀਵੁੱਡ ਹਸਤੀਆਂ ਨੂੰ ਜਲਦ ਸੰਮਨ ਜਾਰੀ ਕੀਤਾ ਜਾਵੇਗਾ ਅਤੇ ਪੁਛਗਿੱਛ ਲਈ ਬੁਲਾਇਆ ਜਾਵੇਗਾ। ਲਿਸਟ ਵਿਚ 20 ਨਾਂ ਹੋਰ ਹਨ, ਜਿਨ੍ਹਾਂ ਦਾ ਕਿਸੇ ਵੀ ਸਮੇਂ ਖ਼ੁਲਾਸਾ ਹੋ ਸਕਦਾ ਹੈ।
       ਕਰਨ ਜੌਹਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ਬਾਲੀਵੁੱਡ ਸਿਤਾਰਿਆਂ ਦੀ ਪਾਰਟੀ ਦੌਰਾਨ ਡਰੱਗਜ਼ ਦਾ ਸੇਵਨ ਹੁੰਦਾ ਸੀ। ਅਜਿਹੀ ਹੀ ਇਕ ਪਾਰਟੀ ਕਰਨ ਜੌਹਰ ਦੇ ਘਰ 30 ਜੁਲਾਈ 2019 ਨੂੰ ਹੋਈ ਸੀ। ਇਸ ਦੀਆਂ ਕੁੱਝ ਵੀਡੀਉ ਵੀ ਵਾਇਰਲ ਹੋਈਆਂ ਸਨ। ਇਸ ਪਾਰਟੀ 'ਚ ਕਥਿਤ ਤੌਰ 'ਤੇ ਵਿੱਕੀ ਕੌਸ਼ਲ, ਦੀਪਕਾ ਪਾਦੂਕੋਣ, ਰਣਬੀਰ ਕਪੂਰ, ਮਲਾਇਕਾ ਅਰੋੜਾ, ਅਰਜੁਨ ਕਪੂਰ, ਵਰੁਣ ਧਵਨ, ਅਯਾਨ ਮੁਖਰਜੀ, ਜ਼ੋਇਆ ਅਖ਼ਤਰ ਨੇ ਹਿੱਸਾ ਲਿਆ ਸੀ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਫਿਲਮ ਪਦਮਾਵਤ ‘ਚ ਜੌਹਰ ‘ਤੇ ਟਿੱਪਣੀ ਕਰਕੇ ਬੁਰੀ ਫਸੀ ਅਦਾਕਾਰਾ ਸਵਰਾ ਭਾਸਕਰ

ਪ੍ਰਸਿੱਧ ਰਿਐਲਿਟੀ ਸ਼ੋਅ 'ਚ ਨਜ਼ਰ ਆਉਣਗੇ ਅਦਾਕਾਰ ਗੋਵਿੰਦਾ !

Toxic Review: ਫਿਲਮ "ਟੌਕਸਿਕ" ਦੀ ਸਿਨੇਮਾਘਰਾਂ 'ਚ ਬਲਾਕਬਸਟਰ ਓਪਨਿੰਗ

ਫਿਲਮ ਟੌਕਸਿਕ ਸਿਨੇਮਾਘਰਾਂ 'ਚ ਹੋਈ ਰਿਲੀਜ਼, ਸਿਨੇਮਾਘਰਾਂ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ

ਪ੍ਰਸਿੱਧ ਅਦਾਕਾਰਾ ਸੌਕਰ ਜਾਨਕੀ ਦੇ ਦੇਹਾਂਤ ਕਾਰਨ ਸੋਗ 'ਚ ਡੁੱਬੀ ਸਾਊਥ ਫਿਲਮ ਇੰਡਸਟਰੀ

ਸੁਪਰੀਮ ਕੋਰਟ ਨੇ ਕਾਮੇਡੀਅਨ ਸਮੈ ਰੈਨਾ ਤੇ ਹੋਰਨਾਂ ਖਿਲਾਫ਼ ਦਾਇਰ ਕੇਸ ਕੀਤਾ ਖਾਰਜ

MP ਕੰਗਨਾ ਰਣੌਤ ਨੇ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਕਿਹਾ ਲੂੰਬੜੀ !

ਕ੍ਰਿਕਟਰ ਰੋਹਿਤ ਸ਼ਰਮਾ ਮਨੋਰੰਜਨ ਜਗਤ 'ਚ ਕਰਨਗੇ ਸਭ ਤੋਂ ਵੱਡਾ ਡੈਬਿਊ

film Toxic teaser: ਫਿਲਮ ਟੌਕਸਿਕ ਦੇ ਟ੍ਰੇਲਰ ਹਨ ਬਟੋਰੀਆਂ ਸੁਰਖੀਆਂ, ਟੀਜ਼ਰ ਰਿਲੀਜ਼

ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਹਸਪਤਾਲ 'ਚ ਦਾਖਲ

 
 
 
 
Subscribe