Thursday, May 01, 2025
 

ਆਸਟ੍ਰੇਲੀਆ

ਤਾਲਾਬੰਦੀ ਵਿਰੁਧ ਸੜਕਾਂ 'ਤੇ ਉਤਰੇ ਲੋਕ, ਕਈ ਗ੍ਰਿਫ਼ਤਾਰ

September 07, 2020 08:18 AM

ਮੈਲਬੋਰਨ : ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਵਿਚ ਸ਼ਨੀਵਾਰ ਨੂੰ ਸੈਂਕੜੇ ਲੋਕ ਤਾਲਾਬੰਦੀ ਵਿਰੁਧ ਸੜਕਾਂ 'ਤੇ ਉਤਰ ਆਏ ਤੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਿਸ ਨੇ ਹੁਕਮ ਦਾ ਉਲੰਘਣ ਕਰਨ 'ਤੇ 15 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਆਸਟਰੇਲੀਆ ਦੇ ਵਿਕਟੋਰੀਆ ਸੂਬਾ ਕੋਰੋਨਾ ਮਹਾਮਾਰੀ ਦਾ ਹਾਟਸਪਾਟ ਬਣਾਇਆ ਹੈ। ਇਨਫ਼ੈਕਸ਼ਨ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਵਿਚ ਮੈਲਬੋਰਨ ਵਿਚ ਤਕਰੀਬਨ ਪੰਜ ਹਫ਼ਤਿਆਂ ਤੋਂ ਤਾਲਾਬੰਦੀ ਹੈ। ਮੈਲਬੋਰਨ ਵਿਚ ਸੜਕਾਂ 'ਤੇ ਉਤਰੇ ਤਕਰੀਬਨ 200 ਪ੍ਰਦਰਸ਼ਨਕਾਰੀਆਂ ਨੇ 'ਫ੍ਰੀਡਮ' ਤੇ 'ਹਿਊਮਨ ਰਾਈਟਸ ਮੈਟਰ' ਜਿਹੇ ਨਾਹਰੇ ਲਗਾਏ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਕਾਰੀਆਂ ਨੂੰ ਘੇਰ ਰਖਿਆ ਸੀ।
ਵਿਕਟੋਰੀਆ ਪੁਲਿਸ ਨੇ ਇਕ ਬਿਆਨ ਵਿਚ ਦਸਿਆ ਕਿ ਇਕ ਵਿਅਕਤੀ ਨੂੰ ਪੁਲਿਸ 'ਤੇ ਹਮਲੇ ਦੇ ਦੋਸ਼ ਵਿਚ ਫੜਿਆ ਗਿਆ, ਜਦਕਿ ਬਾਕੀ ਪ੍ਰਦਰਸ਼ਨਕਾਰੀਆਂ ਨੂੰ ਸਿਹਤ ਸਬੰਧੀ ਪਾਬੰਦੀਆਂ ਦੇ ਉਲੰਘਣ 'ਤੇ ਗ੍ਰਿਫ਼ਤਾਰ ਕੀਤਾ ਗਿਆ। ਕੁੱਝ 'ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਆਸਟਰੇਲੀਆ ਦੇ ਸਿਡਨੀ ਤੇ ਬਾਇਰਾਨ ਬੇ ਵਿਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਖ਼ਬਰ ਹੈ। ਇਸ ਵਿਚਾਲੇ ਵਿਕਟੋਰੀਆ ਵਿਚ ਸ਼ਨੀਵਾਰ ਨੂੰ 76 ਨਵੇਂ ਮਾਮਲੇ ਪਾਏ ਗਏ ਤੇ 11 ਪੀੜਤਾਂ ਦੀ ਮੌਤ ਹੋਈ। ਅਧਿਕਾਰੀਆਂ ਨੇ ਦਸਿਆ ਕਿ ਪਾਬੰਦੀਆਂ ਦਾ ਹੀ ਨਤੀਜਾ ਹੈ ਕਿ ਵਿਕਟੋਰੀਆ ਵਿਚ ਨਵੇਂ ਮਾਮਲਿਆਂ ਵਿਚ ਹੌਲੀ-ਹੌਲੀ ਗਿਰਾਵਟ ਆ ਰਹੀ ਹੈ।
ਦੁਨੀਆ ਭਰ ਵਿਚ ਕੋਰੋਨਾ ਮਹਾਮਾਰੀ ਦਾ ਸੰਕਟ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਵਧ ਕੇ 2.668 ਕਰੋੜ ਹੋ ਚੁੱਕੇ ਹਨ ਜਦਕਿ ਇਨਫੈਕਸ਼ਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ 8.7 ਲੱਖ ਤੋਂ ਵਧੇਰੇ ਹੈ। ਇਸ ਤੋਂ ਬਚਾਅ ਲਈ ਦੁਨੀਆ ਦੇ ਕਈ ਦੇਸ਼ਾਂ ਵਿਚ ਵੈਕਸੀਨ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਹਨ। ਦੁਨੀਆ ਭਰ ਵਿਚ ਤਕਰੀਬਨ 170 ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। 30 ਵੈਕਸੀਨ ਦਾ ਟਰਾਇਲ ਆਖਰੀ ਪੜਾਅ ਵਿਚ ਪਹੁੰਚ ਗਿਆ ਹੈ। ਇਸ ਵਿਚਾਲੇ ਡਬਲਯੂ.ਐਚ.ਓ. ਨੇ ਕਿਹਾ ਹੈ ਕਿ 2021 ਮੱਧ ਤੋਂ ਪਹਿਲਾਂ ਵੈਕਸੀਨ ਦੇ ਸਾਰਿਆਂ ਨੂੰ ਵੰਡੇ ਜਾਣ ਦੀ ਉਮੀਦ ਨਹੀਂ ਹੈ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe