ਨਵੀਂ ਦਿੱਲੀ : ਡਿਜ਼ੀਟਲ ਦੀ ਵਧਦੀ ਮੰਗ 'ਤੇ ਇਸ ਤੋਂ ਮਿਲਣ ਵਾਲੀ ਸਹੂਲੀਅਤ ਨੂੰ ਦੇਖਦਿਆਂ ਹੋਏ ਵਿੱਤ ਮੰਤਰਾਲੇ ਵੀ ਡਿਜ਼ੀਟਲੀਕਰਨ ਵਲ ਵਧ ਚਲਾ ਹੈ। ਮੰਤਰਾਲੇ ਹੁਣ ਕੈਲੰਡਰ,  ਡਾਇਰੀ ਤੇ ਹੋਰ ਸਾਮਾਨ ਸਾਮਗ੍ਰੀ ਜਿਨ੍ਹਾਂ ਦੀ ਪਹਿਲਾਂ ਭੌਤਿਕ ਤੌਰ 'ਤੇ ਛਪਾਈ ਹੁੰਦੀ ਸੀ ਉਸ ਨੂੰ ਬੰਦ ਕਰ ਰਿਹਾ ਹੈ। ਹੁਣ ਇਨ੍ਹਾਂ ਸਾਮਗ੍ਰੀਆਂ ਦਾ ਇਸਤੇਮਾਲ ਡਿਜੀਟਲ ਤੌਰ 'ਤੇ ਹੋਵੇਗਾ। ਦਰਅਸਲ,  ਡਿਜੀਟਲ ਨੂੰ ਵਧਾਵਾ ਦੇਣ ਦੇ ਮਕਸਦ ਤੋਂ ਵਿੱਤ ਮੰਤਰਾਲੇ ਨੇ 2 ਸਤੰਬਰ ਨੂੰ ਦਿਸ਼ਾਨਿਰਦੇਸ਼ ਜਾਰੀ ਕੀਤੇ,  ਜਿਨ੍ਹਾਂ 'ਚ ਡਾਇਰੀ,  ਗ੍ਰੀਟਿੰਗ ਕਾਰਡ,  ਕਾਫੀ ਟੇਬਲ ਬੁੱਕ,  ਕੈਲੰਡਰ ਨੂੰ ਭੌਤਿਕ ਰੂਪ ਤੋਂ ਛਾਪਣ 'ਤੇ ਪਾਬੰਦੀ ਲਗਾ ਦਿਤੀ ਹੈ। ਨਿਰਦੇਸ਼ 'ਚ ਕਿਹਾ ਗਿਆ ਕਿ ਅਜਿਹੀ ਸਾਰੀਆਂ ਚੀਜ਼ਾਂ ਨੂੰ ਹੁਣ ਸਿਰਫ਼ ਡਿਜੀਟਲ ਰੂਪ 'ਚ ਜਾਰੀ ਕੀਤਾ ਜਾਵੇਗਾ। ਬੁੱਧਵਾਰ ਨੂੰ ਖ਼ਰਚ ਵਿਭਾਗ ਵਲੋਂ ਕਿਹਾ ਗਿਆ ਕਿ ਜਿਵੇਂ ਕਿ ਦੁਨੀਆ ਤੇਜ਼ੀ ਨਾਲ ਡਿਜੀਟਲ ਵਲ ਵੱਧ ਰਹੀ ਹੈ,  ਇਸ ਨੂੰ ਦੇਖਦਿਆਂ ਹੋਏ ਸਮੇਂ ਦੀ ਬਚਤ ਤੇ ਨਵੇਂ-ਨਵੇਂ ਤਕਨੀਕ ਦਾ ਇਸਤੇਮਾਲ ਕਰਨਾ ਕਿਫਾਇਤੀ,  ਕੁਸ਼ਲ ਤੇ ਪ੍ਰਭਾਵੀ ਮੰਨਿਆ ਜਾਂਦਾ ਹੈ। ਇਸ 'ਚ ਕਿਹਾ ਗਿਆ,  ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਦੀਵਾਰ,  ਕੈਲੰਡਰ,  ਡੈਸਕਟਾਪ ਕੈਲੰਡਰ,  ਡਾਇਰੀ ਦੀ ਪ੍ਰਿਟਿੰਗ ਹੁਣ ਨਹੀਂ ਹੋਵੇਗੀ। ਇਹ ਦਿਸ਼ਾਨਿਰਦੇਸ਼ ਤਤਕਲਾ ਪ੍ਰਭਾਵ ਤੋਂ ਲਾਗੂ ਹੋਣਗੇ।