Tuesday, August 05, 2025
 

ਹੋਰ ਦੇਸ਼

ਮਸੂਦ ਅਜ਼ਹਰ ਲਈ ਕਿਸੀ ਦੇ ਦਬਾਅ 'ਚ ਨਹੀਂ ਆਵੇਗਾ ਪਾਕਿਸਤਾਨ : ਵਿਦੇਸ਼ ਮੰਤਰਾਲਾ

April 19, 2019 08:31 PM

ਇਸਲਾਮਾਬਾਦ, (ਏਜੰਸੀ) : ਮਸੂਦ ਅਜ਼ਹਰ 'ਤੇ ਪਾਬੰਦੀ ਲਗਾਉਣ ਦੇ ਮਾਮਲੇ 'ਤੇ ਪਾਕਿਸਤਾਨ ਕਿਸੀ ਦੇ ਵੀ ਦਬਾਅ ਵਿਚ ਨਹੀਂ ਆਵੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੋਹੰਮਦ ਫ਼ੈਸਲ ਨੇ ਇਹ ਗਲ ਕਹੀ। ਫ਼ੈਸਲ ਦਾ ਇਹ ਬਿਆਨ ਚੀਨ ਦੀਆਂ ਉਨ੍ਹਾਂ ਰਿਪੋਰਟਾਂ ਨੂੰ ਖ਼ਾਰਜ ਕਰਨ ਤੋਂ ਬਾਅਦ ਆਇਆ ਹੈ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਅਮਰੀਕਾ, ਬਿਰਟੇਨ ਅਤੇ ਫ਼ਰਾਂਸ ਨੇ ਚੀਨ ਨੂੰ ਅਲਟੀਮੇਟਮ ਦਿਤਾ ਹੈ ਕਿ  ਉਹ ਸੰਯੁਕਤਰਾਸ਼ਟਰ ਵਲੋਂ ਜੈਸ਼ ਏ ਮੋਹੰਮਦ ਦੇ ਪ੍ਰਮੁੱਖ ਅਜ਼ਹਰ ਨੂੰ ਆਲਮੀ ਅਤਿਵਾਦੀ ਐਲਾਨੇ ਜਾਣ ਦੇ ਮਾਮਲੇ 'ਤੇ ਅਪਣੀ 'ਤਕਨੀਕੀ ਰੋਕ' ਨੂੰ ਹਟਾ  ਲਵੇ।
 ਫ਼ੈਸਲ ਨੇ ਕਿਹਾ ਕਿ ਅਜ਼ਹਰ 'ਤੇ ਪਾਕਿਸਤਾਨ ਦਾ ਰੁਖ਼ ਸਪੱਸ਼ਟ ਹੈ। ਭਾਰਤ ਦਾ ਆਰੋਪ ਹੈ ਕਿ 14 ਫ਼ਰਵਰੀ ਨੂੰ ਜੰਮੂ/ਕਸ਼ਮੀਰ ਦੇ ਪੁਵਾਮਾ ਵਿਚ ਹੋਏ ਅਤਿਵਾਦੀ ਹਮਲੇ ਪਿਛੇ ਪਾਕਿਸਤਾਨ ਸਥਿਤ ਅਜ਼ਹਰ ਦੇ ਜੈਸ਼ ਏ ਮੋਹੰਮਦ ਦਾ ਹੱਥ ਹੈ। ਇਸ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 40 ਜਵਾਨ ਸ਼ਹੀਦ ਹੋ ਗਏ ਸਨ।
 ਅਜ਼ਹਰ ਨੂੰ ਆਲਮੀ ਅਤਿਵਾਦੀ ਐਲਾਨਣ 'ਤੇ ਚੀਨ ਵਲੋਂ ਤਕਨੀਕੀ ਰੋਕ ਲਗਾਏ ਜਾਣ ਦੇ ਮਸਲੇ 'ਤੇ ਫ਼ੈਸਲ ਨੇ ਕਿਹਾ, ''ਇਸ ਮਸਲੇ ਵਿਚ ਪਾਕਿਸਤਾਨ ਜੋ ਵੀ ਫ਼ੈਸਲਾ ਕਰੇਗਾ ਉਹ ਉਸ ਦੇ ਰਾਸ਼ਟਰਹਿਤ ਵਿਚ ਹੋਵੇਗਾ। ਪਾਕਿਸਤਾਨ ਇਸ ਵਿਚ ਕਿਸੇ ਦੇ ਦਬਾਅ ਵਿਚ ਨਹੀਂ ਆਵੇਗਾ।''
ਚੀਨ ਨੇ ਬੁੱਧਵਾਰ ਨੂੰ ਉਨ੍ਹਾਂ ਖ਼ਬਰਾਂ ਨੂੰ ਖ਼ਾਰਜ ਕਰ ਦਿਤਾ ਕਿ ਅਮਰੀਕਾ, ਬਿਰਟੇਨ ਅਤੇ ਫ਼ਰਾਂਸ ਨੇ ਇਸ ਮਾਮਲੇ 'ਤੇ ਉਸ ਨੂੰ ਅਲਟੀਮੇਟਮ ਦਿਤਾ ਹੈ।

 

Have something to say? Post your comment

Subscribe