Monday, May 04, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਅਪ੍ਰੈਲ 2026)

ਜੰਮੂ ਕਸ਼ਮੀਰ

ਸ਼ਾਹ ਫ਼ੈਸਲ ਨੇ ਜੇਕੇਪੀਐਮ ਪਾਰਟੀ ਦੇ ਮੁਖੀ ਵਜੋਂ ਦਿਤਾ ਅਸਤੀਫ਼ਾ

August 10, 2020 08:34 PM

ਸ੍ਰੀਨਗਰ : ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਤੋਂ ਅਸਤੀਫ਼ਾ ਦੇ ਕੇ ਪਿਛਲੇ ਸਾਲ ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ ਦਾ ਗਠਨ ਕਰਨ ਵਾਲੇ ਸ਼ਾਹ ਫ਼ੈਸਲ ਨੇ ਇਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਫ਼ੈਸਲ ਨੇ ਰਾਜਨੀਤੀ ਛੱਡਣ ਦਾ ਸੰਕੇਤ ਐਤਵਾਰ ਨੂੰ ਦਿਤਾ ਸੀ ਜਦ ਉਸ ਨੇ ਟਵਿਟਰ 'ਤੇ ਅਪਣੀ ਨਿਜੀ ਜਾਣਕਾਰੀ ਐਡਿਟ ਕਰਦਿਆਂ ਅਪਣੇ ਰਾਜਸੀ ਸਬੰਧਾਂ ਬਾਰੇ ਜ਼ਿਕਰ ਹਟਾ ਦਿਤਾ ਸੀ।

ਪਹਿਲਾਂ ਆਈਏਐਸ ਦੀ ਨੌਕਰੀ ਤੇ ਹੁਣ ਪਾਰਟੀ ਛੱਡੀ

ਜੇਕੇਪੀਐਮ ਦੇ ਬਿਆਨ ਮੁਤਾਬਕ ਰਾਜ ਵਿਚ ਜਾਰੀ ਸਿਆਸੀ ਘਟਨਾਕ੍ਰਮ ਬਾਰੇ ਚਰਚਾ ਲਈ ਪਾਰਟੀ ਦੀ ਕਾਰਜਕਾਰਣੀ ਦੀ ਸੋਮਵਾਰ ਨੂੰ ਆਨਲਾਈਨ ਬੈਠਕ ਹੋਈ। ਜੇਕੇਪੀਐਮ ਨੇ ਕਿਹਾ, 'ਬੈਠਕ ਵਿਚ ਜਥੇਬੰਦਕ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਡਾ. ਸ਼ਾਹ ਫ਼ੈਸਲ ਦੀ ਬੇਨਤੀ ਬਾਰੇ ਚਰਚਾ ਕੀਤੀ ਗਈ। ਡਾ. ਫ਼ੈਸਲ ਨੇ ਰਾਜ ਕਾਰਜਕਾਰਣੀ ਦੇ ਮੈਂਬਰਾਂ ਨੂੰ ਦਸਿਆ ਸੀ ਕਿ ਉਹ ਰਾਜਸੀ ਗਤੀਵਿਧੀਆਂ ਜਾਰੀ ਰੱਖਣ ਦੀ ਹਾਲਤ ਵਿਚ ਨਹੀਂ ਅਤੇ ਉਹ ਚਾਹੁੰਦੇ ਹਨ ਕਿ ਉਸ ਨੂੰ ਪਾਰਟੀ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿਤਾ ਜਾਵੇ। ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਗਿਆ ਹੈ।'  ਕਿਹਾ ਗਿਆ ਹੈ ਕਿ ਜਦ ਤਕ ਰਸਮੀ ਚੋਣ ਨਹੀਂ ਹੋ ਜਾਂਦੀ ਤਦ ਤਕ ਮੀਤ ਪ੍ਰਧਾਨ ਫ਼ਿਰੋਜ਼ ਪੀਰਜ਼ਾਦਾ ਨੂੰ ਅੰਤਰਮ ਪ੍ਰਧਾਨ ਬਣਾਇਆ ਜਾਂਦਾ ਹੈ। ਕਮੇਟੀ ਨੇ ਇਸ ਦੇ ਚੇਅਰਮੈਨ ਜਾਵੇਦ ਮੁਸਤਫ਼ਾ ਮੀਰ ਦਾ ਅਸਤੀਫ਼ਾ ਵੀ ਪ੍ਰਵਾਨ ਕਰ ਲਿਆ ਹੈ ਜਿਹੜੇ ਸਾਬਕਾ ਵਿਧਾਇਕ ਹਨ। ਜਨਵਰੀ 2019 ਵਿਚ ਸਰਕਾਰੀ ਸੇਵਾ ਤੋਂ ਅਸਤੀਫ਼ਾ ਦੇ ਕੇ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਫ਼ੈਸਲ ਨੇ ਦੋ ਮਹੀਨੇ ਮਗਰੋਂ ਹੀ ਅਪਣੀ ਰਾਜਸੀ ਪਾਰਟੀ ਬਣਾ ਲਈ ਸੀ। ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਪਿਛਲੇ ਸਾਲ ਅਗੱਸਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਇਸ ਫ਼ੈਸਲੇ ਦਾ ਵਿਰੋਧ ਕਰਦੇ ਸਨ। ਇਸ ਸਾਲ ਉਸ ਨੂੰ ਜੂਨ ਵਿਚ ਰਿਹਾਅ ਕਰ ਦਿਤਾ ਗਿਆ ਸੀ।

 

Have something to say? Post your comment

 

ਹੋਰ ਜੰਮੂ ਕਸ਼ਮੀਰ ਖ਼ਬਰਾਂ

ਕੁਦਰਤ ਦਾ ਕਹਿਰ: ਜ਼ੋਜਿਲਾ-ਸੋਨਮਾਰਗ ਹਾਈਵੇਅ 'ਤੇ ਭਿਆਨਕ ਬਰਫ਼ੀਲਾ ਤੂਫ਼ਾਨ; 7 ਸੈਲਾਨੀਆਂ ਦੀ ਮੌਤ, ਕਈ ਵਾਹਨ ਬਰਫ਼ ਹੇਠ ਦੱਬੇ

ਜੰਮੂ-ਕਸ਼ਮੀਰ ਵਿੱਚ ਦਿਨ ਧੁੱਪ, ਰਾਤ ਨੂੰ ਠੰਢ; 9 ਫਰਵਰੀ ਤੋਂ ਮੌਸਮ ਬਦਲੇਗਾ

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜੰਮੂ-ਕਸ਼ਮੀਰ ਤਿੰਨ ਦਿਨਾਂ ਦੌਰਾ ਅੱਜ ਤੋਂ ਸ਼ੁਰੂ

ਅਨੰਤਨਾਗ ਦੇ ਕੇਹਰੀਬਲ ਵਿੱਚ ਗਊਸ਼ਾਲਾ ਨੂੰ ਅੱਗ

ਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ ਧਰਤੀ ਨੂੰ

ਕਸ਼ਮੀਰ ' ਚ ਲੱਗੇ ਭੂਚਾਲ ਦੇ ਝਟਕੇ

ਕਿਸ਼ਤਵਾੜ ਦੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ

ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ ਨੇ ਮਚਾਇਆ ਕਹਿਰ

ਕਸ਼ਮੀਰ ਜੰਮ ਗਿਆ, ਪਹਾੜਾਂ ਵਿੱਚ ਤਾਪਮਾਨ ਮਨਫੀ 4 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ

🦅 ਸ਼੍ਰੀਨਗਰ-ਅਨੰਤਨਾਗ ਰੂਟ 'ਤੇ ਘਟਨਾ: ਚੱਲਦੀ ਰੇਲਗੱਡੀ ਨਾਲ ਬਾਜ਼ ਟਕਰਾਇਆ, ਡਰਾਈਵਰ ਜ਼ਖ਼ਮੀ

 
 
 
 
Subscribe