Tuesday, December 30, 2025
BREAKING NEWS
ਬੰਗਲਾਦੇਸ਼ ਦੀ ਸਾਬਕਾ PM ਖਾਲਿਦਾ ਜ਼ਿਆ ਦਾ ਦੇਹਾਂਤ, 80 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (30 ਦਸੰਬਰ 2025)ਨਵੇਂ ਸਾਲ 'ਤੇ ਕੜਾਕੇ ਦੀ ਠੰਢ ਦਾ ਅਲਰਟ: ਪਹਾੜਾਂ 'ਚ ਬਰਫ਼ਬਾਰੀ ਦੀ ਪੇਸ਼ੀਨਗੋਈਰੂਸ-ਯੂਕਰੇਨ ਜੰਗ: ਪੁਤਿਨ ਦੇ ਨਿਵਾਸ 'ਤੇ 91 ਡਰੋਨਾਂ ਨਾਲ ਹਮਲੇ ਦਾ ਦਾਅਵਾਮੁੰਬਈ: ਭਾਂਡੁਪ ਰੇਲਵੇ ਸਟੇਸ਼ਨ ਨੇੜੇ ਭਿਆਨਕ ਹਾਦਸਾ; ਬੱਸ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 4 ਦੀ ਮੌਤਇਹ 3 ਰੋਜ਼ਾਨਾ ਦੀਆਂ ਆਦਤਾਂ ਤੁਹਾਡੇ ਦਿਮਾਗ ਨੂੰ ਲੰਬੇ ਸਮੇਂ ਤੱਕ ਤੇਜ਼ ਰੱਖਣਗੀਆਂ: ਨਿਊਰੋਸਰਜਨ ਦੀ ਸਲਾਹਚੀਨ ਦੱਖਣ ਪੂਰਬੀ ਏਸ਼ੀਆ ਵਿੱਚ ਆਪਣੀ ਦਖਲਅੰਦਾਜ਼ੀ ਵਧਾ ਰਿਹਾ: ਥਾਈਲੈਂਡ-ਕੰਬੋਡੀਆ ਵਿਵਾਦ ਵਿੱਚ ਕੁੱਦਿਆ; ਤਿਕੋਣੀ ਮੀਟਿੰਗ ਕੀਤੀਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ? ਇੱਥੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ ਹਨ ਰੂਸ ਫੌਜ ਵਿੱਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ : ਚਾਰ ਅਜੇ ਵੀ ਲਾਪਤਾ5 ਸਾਲ ਦੇ ਮੁੰਡੇ ਨੇ ਜੰਗਲ ਵਿੱਚ ਆਪਣੇ ਮਰੇ ਪਿਤਾ ਅਤੇ ਬੇਹੋਸ਼ ਮਾਂ ਦੀ ਰਾਖੀ ਕਰਦਿਆਂ ਰਾਤ ਬਿਤਾਈ

ਚੀਨ

ਚੀਨ 'ਚ ਪਲੇਗ ਨਾਲ ਇਕ ਹਫ਼ਤੇ 'ਚ ਦੂਜੀ ਮੌਤ

August 09, 2020 09:04 AM

ਬੀਜਿੰਗ : ਚੀਨ ਜਿਥੇ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ, ਉਥੇ ਹੁਣ ਬਿਊਬੋਨਿਕ ਪਲੇਗ ਨਾਲ ਇਕ ਹਫ਼ਤੇ 'ਚ ਦੂਜੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉਤਰੀ ਚੀਨ 'ਚ ਵਿਅਕਤੀ ਦੀ ਬਿਊਬੋਨਿਕ ਪਲੇਗ ਨਾਲ ਮੌਤ ਹੋ ਗਈ ਹੈ। ਦੇਸ਼ ਦੇ ਮੰਗੋਲਿਆ ਖੇਤਰ ਨੇ ਅਪਣੀ ਵੈੱਬਸਾਈਟ 'ਤੇ ਦਸਿਆ ਹੈ ਕਿ ਬਿਊਬੋਨਿਕ ਪਲੇਗ ਦੇ ਇਕ ਮਾਮਲੇ 'ਚ ਕਈ ਅੰਗ ਫ਼ੇਲ ਹੋਣ ਨਾਲ ਇਕ ਮਰੀਜ਼ ਦੀ ਮੌਤ ਹੋ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਜਿਸ ਖੇਤਰ 'ਚ ਇਹ ਸੰਕ੍ਰਮਿਤ ਵਿਅਕਤੀ ਰਹਿੰਦਾ ਸੀ ਉਸ ਨੂੰ ਸੀਲ ਕਰ ਦਿਤਾ ਹੈ ਤੇ 7 ਕਰੀਬੀਆਂ ਨੂੰ ਮੈਡੀਕਲ ਨਿਗਰਾਨੀ 'ਚ ਰਖਿਆ ਗਿਆ ਹੈ। ਇਸ ਦੇ ਬਾਅਦ ਇਨ੍ਹਾਂ ਸਾਰੇ ਲੋਕਾਂ ਦਾ ਪਲੇਗ ਟੈਸਟ ਨੈਗੇਟਿਵ ਪਾਇਆ ਗਿਆ ਹੈ ਤੇ ਕੋਈ ਲੱਛਣ ਦਿਖਾਈ ਨਹੀਂ ਦਿਤਾ। ਬਾਉਟੋ ਸ਼ਹਿਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਡਾਕਟਰ ਅਧਿਕਾਰੀਆਂ ਨੇ ਚਾਰ ਦਿਨ ਪਹਿਲਾਂ ਇਕ ਹੋਰ ਵਿਆਕਤੀ ਦੀ ਮੌਤ ਦਾ ਕਾਰਨ, ਇਕ ਰਹੱਸਮਈ ਬਿਮਾਰੀ ਦੱਸੀ ਗਈ ਹੈ। ਇਹ ਵਿਅਕਤੀ ਵੀ ਮੰਗੋਲਿਆ ਖੇਤਰ 'ਚ ਰਹਿੰਦਾ ਸੀ।
ਇਸ ਤੋਂ ਪਹਿਲਾਂ ਜੁਲਾਈ 'ਚ ਚੀਨ ਦੇ ਮੰਗੋਲਿਆ 'ਚ ਇਕ 15 ਸਾਲ ਦੇ ਲੜਕੇ ਦੀ ਬਿਊਬੋਨਿਕ ਪਲੇਗ ਦੇ ਕਾਰਨ ਮੌਤ ਹੋ ਗਈ ਸੀ। ਚੀਨ ਦੇ ਸਿਹਤ ਮੰਤਰਾਲੇ ਅਨੁਸਾਰ ਮਰਮੈਟ ਜਾਨਵਰ ਦਾ ਮਾਸ ਰੱਖਣ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਚੀਨ ਦਾ ਦਾਅਵਾ ਹੈ ਕਿ ਉਸ ਨੇ ਵੱਡੇ ਪੈਮਾਨੇ 'ਤੇ ਪਲੇਗ ਨੂੰ ਖ਼ਤਮ ਕਰ ਦਿਤਾ ਹੈ ਪਰ ਪੂਰੀ ਤਰ੍ਹਾਂ ਤਾਂ ਰਿਪੋਰਟ 'ਚ ਹੀ ਪਤਾ ਚੱਲੇਗਾ। ਚੀਨ 'ਚ ਬਿਊਬੋਨਿਕ ਪਲੇਗ ਦਾ ਆਖ਼ਰੀ ਪ੍ਰਕੋਪ 2009 'ਚ ਦੇਖਿਆ ਗਿਆ ਸੀ, ਜਦੋਂ ਤਿੱਬਤੀ ਪਠਾਰ 'ਤੇ ਕਿੰਧਈ ਸੂਬੇ ਦੇ ਜ਼ਿਕੇਤਨ ਸ਼ਾਹਿਰ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ।

 

Have something to say? Post your comment

Subscribe