Sunday, March 15, 2026
BREAKING NEWS
Big Decision: CBSE Class 12 Exams Cancelled in Middle East Due to WarMiddle East Inferno Spreads: Iran's Terrifying Revenge After Kharg Island Strike Devastates Dubai & Kuwaitਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਮਾਰੀ ਕਰਵਟ: ਤੇਜ਼ ਹਵਾਵਾਂ ਤੇ ਗੜੇਮਾਰੀ ਲਈ 'ਔਰੇਂਜ ਅਲਰਟ' ਜਾਰੀ, ਤਾਪਮਾਨ ਵਿੱਚ ਆਵੇਗੀ ਗਿਰਾਵਟਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (15 ਮਾਰਚ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (14 ਮਾਰਚ 2026)ਧੁਰੰਧਰ ਦੀ ਗਲੋਬਲ ਰੀ-ਰਿਲੀਜ਼, ਸੀਕਵਲ ਤੋਂ ਪਹਿਲਾਂ 500 ਸਕ੍ਰੀਨਾਂ ‘ਤੇ ਫਿਰ ਆਵੇਗੀ ਫ਼ਿਲਮਪੰਜਾਬ ਅਤੇ ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮRelief for Commercial LPG Users: Modi Govt Announces Major Decision on Cylinder Supply & Keroseneਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (13 ਮਾਰਚ 2026)ਲੋਕ ਸਭਾ 'ਚ ਤੇਲ ਤੇ ਐਲਪੀਜੀ ਸੰਕਟ 'ਤੇ ਤਿੱਖੀ ਬਹਿਸ: ਰਾਹੁਲ ਗਾਂਧੀ ਦੇ ਸਵਾਲਾਂ 'ਤੇ ਹਰਦੀਪ ਪੁਰੀ ਦਾ ਪਲਟਵਾਰ

ਚੀਨ

ਚੀਨ 'ਚ ਬਿਊਬਾਨਿਕ ਪਲੇਗ ਲਈ ਅਲਰਟ ਜਾਰੀ, ਮਹਾਮਾਰੀ ਫੈਲਣ ਦਾ ਖਤਰਾ

July 06, 2020 08:26 AM
ਬੀਜਿੰਗ  : ਉੱਤਰੀ ਚੀਨ ਦੇ ਇਕ ਸ਼ਹਿਰ ਵਿਚ ਐਤਵਾਰ ਨੂੰ ਬਿਊਬਾਨਿਕ ਪਲੇਗ ਦਾ ਇਕ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ। ਇਥੋਂ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਪੀਪਲਸ ਡੇਲੀ ਆਨਲਾਈਨ ਦੀ ਖਬਰ ਮੁਤਾਬਕ ਅੰਦਰੂਨੀ ਮੰਗੋਲੀਆਈ ਖੁਦਮੁਖਤਿਆਰੀ ਖੇਤਰ, ਬਯਨੁਰ ਨੇ ਪਲੇਗ ਦੀ ਰੋਕਥਾਮ ਤੇ ਕੰਟਰੋਲ ਲਈ ਤੀਜੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ।
ਬਿਊਬਾਨਿਕ ਪਲੇਗ ਦਾ ਸ਼ੱਕੀ ਮਾਮਲਾ ਬਯਨੁਰ ਦੇ ਇਕ ਹਸਪਤਾਲ ਵਿਚ ਸ਼ਨੀਵਾਰ ਨੂੰ ਸਾਹਮਣੇ ਆਇਆ। ਸਥਾਨਕ ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਚਿਤਾਵਨੀ 2020 ਦੇ ਅਖੀਰ ਤੱਕ ਜਾਰੀ ਰਹੇਗੀ। ਵਿਭਾਗ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਵਿਚ ਮਨੁੱਖੀ ਪਲੇਗ ਮਹਾਮਾਰੀ ਫੈਲਣ ਦਾ ਖਤਰਾ ਹੈ। ਜਨਤਾ ਨੂੰ ਆਤਮਰੱਖਿਆ ਦੇ ਲਈ ਜਾਗਰੂਕਤਾ ਤੇ ਸਮਰਥਾ ਵਧਾਉਣੀ ਚਾਹੀਦੀ ਹੈ ਤੇ ਗੰਭੀਰ ਸਿਹਤ ਹਾਲਾਤਾਂ ਦੌਰਾਨ ਤੁਰੰਤ ਜਾਣਕਾਰੀ ਦੇਣੀ ਚਾਹੀਦੀ ਹੈ। ਸਰਕਾਰੀ ਸ਼ਿਨਹੂਆ ਨਿਊਜ਼ ਏਜੰਸੀ ਨੇ  ਇਕ ਜੁਲਾਈ ਨੂੰ ਕਿਹਾ ਸੀ ਕਿ ਪੱਛਮੀ ਮੰਗੋਲੀਆ ਦੇ ਖੋਡ ਸੂਬੇ ਵਿਚ ਬਿਊਬਾਨਿਕ ਪਲੇਗ ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ ਸਨ,
ਜਿਨ੍ਹਾਂ ਦੀ ਪ੍ਰਯੋਗਸ਼ਾਲਾ ਜਾਂਚ ਵਿਚ ਪੁਸ਼ਟੀ ਹੋ ਗਈ ਹੈ।  ਦੱਸ ਦਈਏ ਕਿ ਚੀਨ ਹਾਲ ਹੀ ਵਿਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਉਭਰਿਆ ਹੈ। ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਹ ਵਾਇਰਸ ਦੁਨੀਆ ਭਰ ਵਿਚ ਫੈਲ ਗਿਆ। ਹੁਣ ਤੱਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਣ 5.3 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ 1 ਕਰੋੜ 14 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਵਿਚ ਇਸ ਵਾਇਰਸ ਦੇ 83, 553 ਮਾਮਲੇ ਸਾਹਮਣੇ ਆਏ ਸਨ, ਉਥੇ ਹੀ 4, 634 ਲੋਕਾਂ ਦੀ ਮੌਤ ਹੋਈ ਸੀ।
 

Readers' Comments

Onkar Singh 7/6/2020 12:46:01 PM

😱😱

Have something to say? Post your comment

Subscribe