ਡੋਨਾਲਡ ਟਰੰਪ ਦੇ H1B ਵੀਜ਼ਾ ਫੀਸ ਨਿਯਮਾਂ 'ਚ ਡਾਕਟਰਾਂ ਨੂੰ ਮਿਲ ਸਕਦੀ ਹੈ ਛੋਟ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਐਲਾਨੀ ਗਈ ਨਵੀਂ H1B ਵੀਜ਼ਾ ਫੀਸ ($1 ਲੱਖ) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ੁਰੂਆਤੀ ਘਬਰਾਹਟ ਤੋਂ ਬਾਅਦ, ਵਾਈਟ ਹਾਊਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਿਯਮ ਵਿੱਚ ਕੁਝ ਖਾਸ ਪੇਸ਼ਿਆਂ ਨੂੰ ਛੋਟ ਮਿਲ ਸਕਦੀ ਹੈ, ਜਿਸ ਵਿੱਚ ਡਾਕਟਰ ਅਤੇ ਮੈਡੀਕਲ ਰੈਜ਼ੀਡੈਂਟ ਸ਼ਾਮਲ ਹਨ।
ਫੀਸ ਨਿਯਮਾਂ ਬਾਰੇ ਨਵੀਂ ਜਾਣਕਾਰੀ
ਨਿਊਜ਼ ਏਜੰਸੀ ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ, ਵਾਈਟ ਹਾਊਸ ਦੇ ਬੁਲਾਰੇ ਟੇਲਰ ਰੋਜਰਜ਼ ਨੇ ਇੱਕ ਈ-ਮੇਲ ਵਿੱਚ ਦੱਸਿਆ ਹੈ ਕਿ ਨਵੇਂ ਨਿਯਮਾਂ ਤਹਿਤ ਕੁਝ ਸ਼੍ਰੇਣੀਆਂ ਨੂੰ ਛੋਟ ਦੇਣ ਦੀ ਸੰਭਾਵਨਾ ਹੈ। ਇਸ ਖ਼ਬਰ ਨਾਲ ਖਾਸ ਕਰਕੇ ਵਿਦੇਸ਼ੀ ਡਾਕਟਰਾਂ ਨੂੰ ਵੱਡੀ ਰਾਹਤ ਮਿਲੀ ਹੈ, ਜੋ ਅਮਰੀਕਾ ਵਿੱਚ ਕੰਮ ਕਰਨਾ ਚਾਹੁੰਦੇ ਹਨ।
ਇਸ ਤੋਂ ਪਹਿਲਾਂ, ਇਹ ਮੰਨਿਆ ਜਾ ਰਿਹਾ ਸੀ ਕਿ ਸਾਰੇ ਨਵੇਂ H1B ਵੀਜ਼ਾ ਬਿਨੈਕਾਰਾਂ ਨੂੰ $1 ਲੱਖ ਦੀ ਭਾਰੀ ਫੀਸ ਦੇਣੀ ਪਵੇਗੀ, ਜਿਸ ਕਾਰਨ ਦੁਨੀਆ ਭਰ ਵਿੱਚ ਹਲਚਲ ਮਚ ਗਈ ਸੀ। ਪਰ ਹੁਣ ਵਾਈਟ ਹਾਊਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਪਹਿਲਾਂ ਤੋਂ ਹੀ H1B ਵੀਜ਼ਾ ਰੱਖਣ ਵਾਲਿਆਂ 'ਤੇ ਲਾਗੂ ਨਹੀਂ ਹੋਵੇਗਾ।