Thursday, October 16, 2025
 
BREAKING NEWS
ਲੜਾਈ ਅਜੇ ਖਤਮ ਨਹੀਂ ਹੋਈ: ਗਾਜ਼ਾ ਅਤੇ ਹਮਾਸ ਬਾਰੇ ਨੇਤਨਯਾਹੂ ਦੇ ਮਨ ਵਿੱਚ ਕੀ ਚੱਲ ਰਿਹਾ ਹੈ?ਪਿਤਾ DGP, ਭਰਾ MLA, ਗ੍ਰਿਫ਼ਤਾਰ DIG ਭੁੱਲਰ ਕੌਣ ; ਕਿੰਨਾ ਪ੍ਰਭਾਵਸ਼ਾਲੀ ?ਡਾਕਟਰ ਬਣਿਆ ਕਾਤਲ, ਪਤਨੀ ਨੂੰ ਲਾਇਆ ਜ਼ਹਿਰੀਲਾ ਟੀਕਾਆਈਐਸਆਈ ਦੀ ਪੰਜਾਬ ਵਿੱਚ ਵੱਡੀ ਸਾਜ਼ਿਸ਼: ਹਥਿਆਰਾਂ ਦੀ ਤਸਕਰੀ ਪੰਜ ਗੁਣਾ ਵਧੀ, 'ਆਪ੍ਰੇਸ਼ਨ ਸਿੰਦੂਰ' ਤੋਂ ਪਾਕਿਸਤਾਨ ਦੀ ਘਬਰਾਹਟWeather Update : ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (16 ਅਕਤੂਬਰ 2025)ਅਫਗਾਨਿਸਤਾਨ-ਪਾਕਿਸਤਾਨ ਜੰਗ ਭੜਕੀ: ਨਵੇਂ ਹਵਾਈ ਹਮਲੇ 'ਚ 12 ਤਾਲਿਬਾਨ ਲੜਾਕੇ ਮਾਰੇ ਗਏ, ਚੌਕੀਆਂ 'ਤੇ ਕਬਜ਼ਾਹਮਾਸ ਦੀ ਬੇਰਹਿਮੀ ਦਾ ਨਵਾਂ ਵੀਡੀਓ: 'ਅੱਲ੍ਹਾ ਹੂ ਅਕਬਰ' ਦੇ ਨਾਅਰਿਆਂ ਦੌਰਾਨ ਅੱਠ ਲੋਕਾਂ ਨੂੰ ਗੋਡੇ ਟੇਕ ਕੇ ਸਿਰ ਵਿੱਚ ਮਾਰੀ ਗੋਲੀBihar Election : JDU ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ: 57 ਉਮੀਦਵਾਰਾਂ ਦੇ ਨਾਵਾਂ 'ਤੇ ਲੱਗੀ ਮੋਹਰBihar Election : ਭਾਜਪਾ ਉਮੀਦਵਾਰਾਂ ਦੀ ਸੂਚੀ ਜਾਰੀ: ਉਪ ਚੋਣਾਂ ਲਈ ਮੁਸਲਿਮ ਉਮੀਦਵਾਰ ਵੀ ਸ਼ਾਮਲ

ਹੁਕਮਨਾਮਾ

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (21 ਸਤੰਬਰ 2025)

September 21, 2025 05:48 AM

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (21 ਸਤੰਬਰ 2025)
ਸਲੋਕ ॥ ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥ ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥ ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥
ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ।੧। ਹੇ ਨਾਨਕ! (ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ?।੨।
सलोक ॥ रचंति जीअ रचना मात गरभ असथापनं ॥ सासि सासि सिमरंति नानक महा अगनि न बिनासनं ॥१॥ मुखु तलै पैर उपरे वसंदो कुहथड़ै थाइ ॥ नानक सो धणी किउ विसारिओ उधरहि जिस दै नाइ ॥२॥

Shalok: Creating the soul, the Lord places this creation in the womb of the mother. With each and every breath, it meditates in remembrance on the Lord, O Nanak; it is not consumed by the great fire. ||1|| With its head down, and feet up, it dwells in that slimy place. O Nanak, how could we forget the Master? Through His Name, we are saved. ||2||

ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ।੧। ਹੇ ਨਾਨਕ! (ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ?।੨।

जो परमात्मा जीवों की बनावट बनता है और उनको माँ के पेट में जगह देता है, हे नानक! जीव उस को हरेक साँस के साथ साथ याद करते रहते हैं और (और माँ के पेट की) बड़ी (भयानक) अग्नि उसका नास नहीं कर सकती।१। हे नानक! (कह-हे भाई!) जब तेरा मुख निचे को था, पैर ऊपर को थे, बहुत मुश्किल जगह पर तू बस्ता था तब जिस प्रभु के नाम की बरकत से तू बचा रहा, अब उस मालिक को तुमने क्यों भुला दिया।२।

Have something to say? Post your comment

ਹੋਰ ਹੁਕਮਨਾਮਾ ਖ਼ਬਰਾਂ

Subscribe