ਨਵੀਂ ਦਿੱਲੀ,  28 ਜੂਨ : ਭਾਰਤ 'ਚ ਐਤਵਾਰ ਨੂੰ ਪਹਿਲੀ ਵਾਰ ਇਕ ਦਿਨ 'ਚ ਕੋਵਿਡ 19 ਦੇ ਸੱਭ ਤੋਂ ਵੱਧ ਲਗਭਗ 20, 000 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ 5, 28, 859 'ਤੇ ਪਹੁੰਚ ਗਈ ਹੈ ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16, 095 ਹੋ ਗਈ ਹੈ। 
  ਪਿਛਲੇ 24 ਘੰਟਿਆਂ 'ਚ 410 ਮੌਤਾਂ ਹੋਈਆਂ
ਲਗਾਤਾਰ ਪੰਜਵੇ ਦਿਨ 15, 000 ਤੋਂ ਵੱਧ ਮਾਮਲੇ ਆਏ
   ਕੇਂਦਰੀ ਸਹਿਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤਕ ਜਾਰੀ ਅੰਕੜਿਆਂ ਮੁਤਾਬਕ ਇਕ ਦਿਨ 'ਚ ਕੋਰੋਨਾ ਵਾਇਰਸ ਲਾਗ ਦੇ 19, 906 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਪਿਛਲੇ 24 ਘੰਟਿਆਂ ਵਿਚ 410 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਕੋਰੋਨਾ ਵਾਇਰਸ ਦੇ 15, 000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਕ ਜੂਨ ਤੋਂ ਲੈ ਕੇ ਹੁਣ ਤਕ ਮਹਾਂਮਾਰੀ ਦੇ ਮਾਮਲਿਆਂ 'ਚ 3, 38, 324 ਤਕ ਦਾ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਵੀ 2, 03, 051 ਲੋਕ ਪੀੜਤ ਹਨ ਜਦਕਿ 3, 09, 712 ਲੋਕ ਠੀਕ ਹੋ ਗਏ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਜਾ ਚੁੱਕਾ ਹੈ। ਇਕ ਅਧਿਕਾਰੀ ਨੇ ਦਸਿਆ,  ''ਹਾਲੇ ਤਕ ਲਗਭਗ 58.56 ਮਰੀਜ਼ ਠੀਕ ਹੋਏ ਹਨ। ਐਤਵਾਰ ਸਵੇਰੇ ਤਕ ਜਿਨ੍ਹਾਂ 410 ਲੋਕਾਂ ਦੀ ਮੌਤ ਹੋਈ,  ਉਨ੍ਹਾ ਵਿਚ ਮਹਾਰਾਸ਼ਟ 'ਚ 167,  ਤਾਮਿਲਨਾਡੁ 'ਚ 68,  ਦਿੱਲੀ 'ਚ 66,  ਉਤਰ ਪ੍ਰਦੇਸ਼ 'ਚ 19,  ਗੁਜਰਾਤ 'ਚ 18,  ਪਛਮੀ ਬੰਗਾਲ 'ਚ 13,  ਰਾਜਸਥਾਨ ਅਤੇ ਕਰਨਾਟਕ 'ਚ 11-11,  ਆਂਧਰ ਪ੍ਰਦੇਸ਼ 'ਚ 9,  ਹਰਿਆਣਾ 'ਚ 7,  ਪੰਜਾਬ ਅਤੇ ਤਿਲੰਗਾਨਾ 'ਚ 6-6,  ਮੱਧ ਪ੍ਰਦੇਸ਼ 'ਚ ਚਾਰ,  ਜੰਮੂ-ਕਸ਼ਮੀਰ 'ਚ ਦੋ ਅਤੇ ਬਿਹਾਰ,  ਉਡੀਸਾ ਅਤੇ ਪੁਡੁਚੇਰੀ 'ਚ 1-1 ਵਿਅਕੀਤ ਦੀ ਮੌਤ ਹੋਈ ਹੈ।
ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ ਸੱਭ ਤੋਂ ਉੱਤੇ
ਹੁਣ ਤਕ ਹੋਈ 16, 095 ਲੋਕਾਂ ਦੀ ਮੌਤ ਦੇ ਮਾਮਲਿਆਂ 'ਚ ਮਹਾਰਾਸ਼ਟਰ ਸੱਭ ਤੋਂ ਉੱਤੇ ਹੈ। ਮਹਾਰਾਸ਼ਟਰ 'ਚ ਸੱਭ ਤੋਂ ਵੱਧ 7, 273 ਲੋਕਾਂ ਦੀ ਮੌਤ ਹੋਈ। ਇਸ ਦੇ ਬਾਅਦ ਦਿੱਲੀ 'ਚ 2558,  ਗੁਜਰਾਤ 'ਚ 1789,  ਤਾਮਿਲਨਾਡੁ 'ਚ 1025,  ਉਤਰ ਪ੍ਰਦੇਸ਼ 'ਚ 649,  ਪਛਮੀ ਬੰਗਾਲ 'ਚ 629,  ਮੱਧ ਪ੍ਰਦੇਸ਼ 'ਚ 550,  ਰਾਜਸਥਾਨ 'ਚ 391 ਅਤੇ ਤਿਲੰਗਾਨਾ 'ਚ 243 ਲੋਕਾਂ ਤੀ ਮੌਤ ਹੋਈ।
ਹਰਿਆਣਾ 'ਚ ਕੋਵਿਡ 19 ਨਾਲ 218,  ਕਰਨਾਟਕ 'ਚ 191,  ਆਂਧਰ ਪ੍ਰਦੇਸ਼ 'ਚ 157,  ਪੰਜਾਬ 'ਚ 128,  ਜੰਮੂ ਕਸ਼ਮੀਰ 'ਚ 93,  ਬਿਹਾਰ 'ਚ 59,  ਉਤਰਾਖੰਡ 'ਚ 37,  ਕੇਰਲ 'ਚ 22 ਅਤੇ ਉਡੀਸਾ 'ਚ 18 ਲੋਕਾਂ ਦੀ ਜਾਨ ਜਾ ਚੁੱਕੀ ਹੈ।