ਨਵੀਂ ਦਿੱਲੀ : ਚੀਨ ਨਾਲ ਗਲਵਾਨ ਘਾਟੀ 'ਚ ਅਸਲ ਕੰਟਰੋਲ ਲਾਈਨ (ਐਲਏਸੀ) 'ਚ ਚੱਲ ਰਹੇ ਗਤੀਰੋਧ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੋਸਤੀ ਨਿਭਾਉਣਾ ਵੀ ਜਾਣਦਾ ਹੈ ਪਰ ਜੇ ਕੋਈ ਉਸ ਦੀ ਜ਼ਮੀਨ 'ਤੇ ਅੱਖ ਚੁੱਕੇਗਾ ਤਾਂ ਇਸਦਾ ਚੰਗਾ ਜਵਾਬ ਵੀ ਦੇਣਾ ਜਾਣਦਾ ਹੈ। ਆਕਾਸ਼ਵਾਣੀ 'ਤੇ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ 2.0' 'ਚ ਪ੍ਰਧਾਨ ਮੰਤਰੀ ਨੇ ਗਲਵਾਨ ਘਾਟੀ 'ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਖ਼ਾਲੀ ਨਹੀਂ ਜਾਵੇਗੀ। ਉਨ੍ਹਾਂ ਕਿਹਾ,  '' ਅਪਣੀ ਸਰਹੱਦਾਂ ਅਤੇ ਪ੍ਰਭੁਸੱਤਾ ਦੀ ਰਖਿਆ ਲਈ ਭਾਰਤ ਦੀ ਵਚਨਬੱਧਤਾ ਦੁਨੀਆਂ ਨੇ ਦੇਖੀ ਹੈ। ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਜੇ ਭਾਰਤ ਦੀ ਜ਼ਮੀਨ 'ਤੇ ਕੋਈ ਅੱਖ ਰੱਖਦਾ ਹੈ ਤਾਂ ਉਸ ਦੀ ਅੱਖ ਵਿਚ ਅੱਖ ਪਾ  ਕੇ ਬਣਦਾ ਜਵਾਬ ਦੇਣਾ ਵੀ ਜਾਣਦਾ ਹੈ। ''ਮੋਦੀ ਨੇ ਕਿਹਾ,  ''ਸਾਡੇ ਬਹਾਦੁਰ ਫ਼ੌਜੀਆਂ ਨੇ ਦਿਖਾ ਦਿਤਾ ਕਿ ਉਹ ਕਦੇ ਵੀ ਭਾਰਤ ਦੇ ਮਾਣ ਨੂੰ ਘੱਟ ਨਹੀਂ ਹੋਣ ਦੇਣਗੇ। ਲੱਦਾਖ਼ 'ਚ ਸਾਡੇ ਜੋ ਵੀ ਜਵਾਨ ਸ਼ਹੀਦ ਹੋਏ,  ਉਨ੍ਹਾਂ ਦੀ ਬਹਾਦੁਰੀ ਨੂੰ ਸਾਰਾ ਦੇਸ਼ ਯਾਦ ਕਰ ਰਿਹਾ ਹੈ। 
  ਕਿਹਾ,  ਸਾਡੀ ਜ਼ਮੀਨ 'ਤੇ ਅੱਖ ਚੁੱਕਣ ਵਾਲੇ ਨੂੰ ਭਾਰਤ ਜਵਾਬ ਦੇਣਾ ਜਾਣਦਾ ਹੈ 
    ਕੋਵਿਡ-19 ਮਹਾਂਮਰੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਜਿਥੇ ਇਕ ਪਾਸੇ ਮਜ਼ਬੂਤੀ ਨਾਲ ਇਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ,  ਉਥੇ ਦੂਜੇ ਪਾਸੇ ''ਕੁੱਝ ਗੁਆਂਢੀਆਂ'' ਵਲੀ ਪੇਸ਼ ਕੀਤੀ ਗਈ ਚੁਣੌਤੀਆਂ ਨਾਲ ਵੀ ਨਜਿੱਠ ਰਿਹਾ ਹੈ। ਉਨ੍ਹਾਂ ਕਿਹਾ,  ''ਹੁਣ ਤੋਂ 6-7 ਮਹੀਨੇ ਪਹਿਲਾਂ ਅਸੀਂ ਕਿਥੇ ਜਾਣਦੇ ਸੀ ਕਿ ਕੋਰੋਨਾ ਵਰਗਾ ਸੰਕਟ ਆ ਜਾਵੇਗਾ ਅਤੇ ਇਸ ਵਿਰੁਧ ਇਹ ਜੰਗ ਇੰਨੀ ਲੰਮੀ ਚੱਲੇਗੀ। ਇਹ ਸੰਕਟ ਤਾਂ ਬਣਿਆ ਹੀ ਹੈ,  ਉੱਤੇ ਤੋਂ ਦੇਸ਼ 'ਚ ਹੋਰ ਵੀ ਕਈ ਨਵੀਆਂ ਚੁਣੌਤੀਆਂ ਸਾਹਮਣੇ ਆਉਂਦੀ ਜਾ ਰਹੀਆਂ ਹਨ।  
ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦੀ ਕੀਤੀ ਕੋਸ਼ਿਸ਼ 
ਖੇਤੀ 'ਚ ਵੀ ਦਹਾਕਿਆਂ ਤੋਂ ਲਾਤਾਬੰਦੀ ਲੱਗੀ ਹੋਈ ਸੀ,  ਇਸ ਨੂੰ ਅਨਲਾਕ ਕਰ ਦਿਤਾ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਅਪਣੀ ਫਸਲਾਂ ਕਿਸੇ ਨੂੰ ਵੀ ਕਿਤੇ ਵੀ ਵੇਚਣ ਦੀ ਆਜ਼ਾਦੀ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿਆਦਾ ਕਰਜ਼ਾ ਮਿਲਣਾ ਵੀ ਯਕੀਨੀ ਬਣਾਇਆ ਗਿਆ ਹੈ। ਦੇਸ਼ਵਾਸੀਆਂ ਅਸੀਂ ਹਰ ਹਫ਼ਤੇ ਅਜਿਹੀਆਂ ਖ਼ਬਰਾਂ ਪੜਦੇ ਹਨ ਜੋ ਸਾਨੂੰ ਭਾਵੁਕ ਕਰ ਦਿੰਦੀਆਂ ਹਨ। ਜੋ ਇਹ ਦੱਸਦੀ ਹੈ ਹਰ ਭਾਰਤੀ ਵਿਅਕਤੀ ਲੋਕਾਂ ਦੀ ਮਦਦ ਕਰਨ ਵਿਚ ਲੱਗਾ ਹੋਇਆ ਹੈ।
ਬੱਚੇ ਅਪਣੇ ਘਰਾਂ ਵਿਚ ਦਾਦਾ-ਦਾਦੀ ਦਾ ਇੰਟਰਵੀਊ ਲੈਣ
ਕੋਰੋਨਾ ਕਾਰਨ ਕਈ ਲੋਕਾਂ ਨੇ ਮਾਨਸਿਕ ਤਣਾਅ 'ਚ ਜ਼ਿੰਦਗੀ ਗੁਜ਼ਾਰੀ ਹੈ। ਉਥੇ ਹੀ ਕੁੱਝ ਲੋਕਾਂ ਨੇ ਦਸਿਆ ਕਿ ਕਿਵੇਂ ਉਨ੍ਹਾਂ ਨੇ ਇਸ ਦੌਰਾਨ ਛੋਟੇ ਛੋਟੇ ਪਲਾਂ ਨੂੰ ਪ੍ਰਵਾਰਾਂ ਨਾਲ ਬਿਤਾਇਆ। ਮੇਰੇ ਨਿੱਕੇ ਦੋਸਤਾਂ ਨੂੰ ਵੀ ਮੈਂ ਅਪੀਲ ਕਰਨਾ ਚਾਹੁੰਦਾ ਹਾਂ। ਇਕ ਕੰਮ ਕਰੋ,  ਮਾਂ-ਬਾਪ ਤੋਂ ਪੁੱਛ ਕੇ ਮੋਬਾਈਲ ਚੁੱਕੋ ਤੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦਾ ਇੰਟਰਵੀਊ ਕਰੋ। ਪੁੱਛੋ,  ਉਨ੍ਹਾਂ ਦਾ ਬਚਪਨ 'ਚ ਰਹਿਣ-ਸਹਿਣ ਕਿਵੇਂ ਦਾ ਸੀ,  ਕੀ ਖੇਡਦੇ ਸਨ,  ਮਾਮਾ ਦੇ ਘਰ ਜਾਂਦੇ ਸਨ,  ਤਿਉਹਾਰ ਕਿਵੇਂ ਮਨਾਉਂਦੇ ਸਨ। ਉਨ੍ਹਾਂ ਨੂੰ 40-50 ਸਾਲ ਪੁਰਾਣੀ ਜ਼ਿੰਦਗੀ ਵਿਚ ਜਾਣਾ ਚੰਗਾ ਲਗੇਗਾ ਅਤੇ ਤੁਹਾਨੂੰ ਉਸ ਸਮੇਂ ਦੀ ਚੀਜ਼ਾਂ ਸਿਖਣ ਨੂੰ ਮਿਲਣਗੀਆਂ।
ਸਾਲ 2020 ਇਕ ਨਵਾਂ ਰੀਕਾਰਡ ਬਣਾਏਗਾ
2020 ਨੇ ਅਪਣਾ ਅੱਧਾ ਸਫ਼ਰ ਤਾਂ ਪੂਰਾ ਕਰ ਲਿਆ ਹੈ। ਹਰ ਪਾਸੇ ਗਲੋਬਲ ਮਹਾਂਮਾਰੀ ਦੀ ਗੱਲ ਹੋ ਰਹੀ ਹੈ। ਹਰ ਕੋਈ ਇਕ ਵਿਸ਼ੇ 'ਤੇ ਚਰਚਾ ਕਰ ਰਿਹਾ ਹੈ ਕਿ ਇਹ ਸਾਲ ਛੇਤੀ ਕਿਉਂ ਨਹੀਂ ਲੰਘਦਾ,  ਇਹ ਬਿਮਾਰੀ ਕਦੋਂ ਖ਼ਤਮ ਹੋਵੇਗੀ। ਕੋਈ ਕਹਿ ਰਿਹਾ ਹੈ,  2020 ਚੰਗਾ ਨਹੀਂ ਹੈ। ਕਦੇ ਕਦੇ ਸੋਚਦਾ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ? ਸੰਕਟ ਆਉਂਦੇ ਰਹੇ,  ਪਰ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਦੇ ਹੋਏ ਨਵੀਆਂ ਰਚਨਾਵਾਂ ਕੀਤੀਆਂ ਗਈਆਂ। ਸਾਡੇ ਦੇਸ਼ ਅੱਗੇ ਵੱਧ ਰਿਹਾ ਹੈ। ਭਾਰਤ ਨੇ ਸੰਕਟ ਨੂੰ ਸਫ਼ਲਤਾ ਦੀ ਪੌੜੀ ਵਿਚ ਤਬਦੀਲ ਕੀਤਾ ਹੈ। ਤੁਸੀਂ ਇਸੇ ਸੰਕਲਪ ਨਾਲ ਅੱਗੇ ਵਧੋਗੇ ਤਾਂ ਸਾਲ 2020 ਨਵਾਂ ਰੀਕਾਰਡ ਬਣਾਏਗਾ। ਮੈਨੂੰ 130 ਕਰੋੜ ਲੋਕਾਂ ਦੀ ਸ਼ਕਤੀਆਂ 'ਤੇ ਵਿਸ਼ਵਾਸ਼ ਹੈ।