Friday, May 02, 2025
 

ਹੋਰ ਦੇਸ਼

ਪਾਕਿਸਤਾਨ 'ਚ ਕੋਰੋਨਾ ਦੇ 4000 ਨਵੇਂ ਮਾਮਲੇ ਆਏ

June 16, 2020 08:15 PM

ਇਸਲਾਮਾਬਾਦ : ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ 4, 443 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪਾਕਿਸਤਾਨ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 148, 919 'ਤੇ ਪਹੁੰਚ ਗਈ, ਜਦੋਂਕਿ 111 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 2, 839 ਤੱਕ ਪਹੁੰਚ ਗਈ।ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ ਆਯੋਜਿਤ ਕੋਵਿਡ-19 ਪਰੀਖਣਾਂ ਦੀ ਕੁੱਲ ਗਿਣਤੀ 922, 665 ਤਕ ਲਿਜਾਣ ਲਈ ਪਿਛਲੇ 24 ਘੰਟਿਆਂ 'ਚ 25, 015 ਟੈਸਟ ਕੀਤੇ ਗਏ। ਕੁੱਲ 148, 919 ਮਾਮਲਿਆਂ ਵਿਚੋਂ ਪੰਜਾਬ ਵਿਚ 55, 878, ਸਿੰਧ ਵਿਚ 55, 581, ਖੈਬਰ-ਪਖਤੂਨਖਵਾ ਵਿਚ 18, 472, ਇਸਲਾਮਾਬਾਦ ਵਿਚ 8, 857, ਬਲੋਚਿਸਤਾਨ ਵਿਚ 8, 327, ਗਿਲਗਿਤ-ਬਾਲਟਿਸਤਾਨ ਵਿਚ 1, 143 ਅਤੇ ਮਕਬੂਜ਼ਾ ਕਸ਼ਮੀਰ ਵਿਚ 663 ਮਾਮਲੇ ਸਾਹਮਣੇ ਆਏ ਹਨ।

 

Have something to say? Post your comment

Subscribe