Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਉੱਤਰ ਪ੍ਰਦੇਸ਼

ਖੇਡਦੇ-ਖੇਡਦੇ ਕਾਰ 'ਚ ਬੰਦ ਹੋਏ 4 ਬੱਚੇ

June 15, 2020 10:00 PM

ਮੁਰਦਾਬਾਦ : ਉੱਤਰ ਪ੍ਰਦੇਸ਼ ਦੇ ਮੁਰਦਾਬਾਦ 'ਚ ਇਕੋ ਪਰਵਾਰ ਦੇ 2 ਮਾਸੂਮ ਭਰਾਵਾਂ ਦੀ ਕਾਰ 'ਚ ਖੇਡਦੇ ਸਮੇਂ ਦਮ ਘੁੱਟਣ ਨਾਲ ਮੌਤ ਹੋ ਗਈ ਅਤੇ 2 ਹੋਰ ਬੀਮਾਰ ਹੋ ਗਏ। ਪੁਲਿਸ ਸੂਤਰਾਂ ਨੇ ਦਸਿਆ ਕਿ ਮੂੰਢਾਪਾਂਡੇ ਖੇਤਰ ਵੀਰਪੁਰ ਪਿੰਡ ਵਾਸੀ ਬੱਬਨ ਦੀ ਕਾਰ ਘਰ ਦੇ ਬਾਹਰ ਖੜ੍ਹੀ ਸੀ।

ਦੋ ਨੇ ਤੋੜਿਆ ਦਮ ਤੇ ਦੋ ਦੀ ਹਾਲਤ ਗੰਭੀਰ

ਸਵੇਰੇ ਬੱਬਨ ਦੇ ਭਰਾ ਅਤੇ ਭੈਣ ਦੇ ਬੱਚੇ ਖੇਡਦੇ-ਖੇਡਦੇ ਕਾਰ ਤਕ ਜਾ ਪਹੁੰਚੇ। ਖੇਡਦੇ ਸਮੇਂ ਕਾਰ ਦਾ ਦਰਵਾਜ਼ਾ ਕਿਸੇ ਤਰ੍ਹਾਂ ਅੰਦਰੋਂ ਬੰਦ ਹੋ ਗਿਆ। ਕਾਰ 'ਚ ਆਕਸੀਜਨ ਖ਼ਤਮ ਹੋਣ ਤਕ ਮਾਸੂਮ ਖੇਡਣ 'ਚ ਰੁਝੇ ਰਹੇ। ਕੁੱਝ ਸਮੇਂ ਬਾਅਦ ਕਾਰ ਦੇ ਅੰਦਰੋਂ ਆਕਸੀਜਨ ਖ਼ਤਮ ਹੁੰਦੇ ਹੀ ਚਾਰੇ ਮਾਸੂਮ ਬੇਹੋਸ਼ ਹੋ ਗਏ। ਇਸ 'ਚ ਬੱਬਨ ਦਾ ਭਰਾ ਨਾਸਿਰ ਦਾ 5 ਸਾਲਾ ਬੇਟਾ ਅਲਤਾਫ਼ ਅਤੇ 4 ਸਾਲਾ ਸਾਦ ਦੋਹਾਂ ਭਰਾਵਾਂ ਨੇ ਕਾਰ 'ਚ ਹੀ ਦਮ ਤੋੜ ਦਿਤਾ। ਉਨ੍ਹਾਂ ਦਸਿਆ ਕਿ ਬੱਬਨ ਦੀ ਭੈਣ ਦੇ ਦੋਵੇਂ ਬੱਚੇ ਕਾਰ 'ਚ ਹੀ ਤੜਫ਼ਦੇ ਰਹੇ। ਕੁੱਝ ਦੇਰ ਬਾਅਦ ਪਰਵਾਰ ਵਾਲਿਆਂ ਨੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਬੱਚੇ ਕਾਰ 'ਚ ਬੇਹੋਸ਼ ਪਏ ਮਿਲੇ। ਜਲਦੀ 'ਚ ਕਾਰ ਖੋਲ੍ਹ ਕੇ ਬੱਚਿਆਂ ਨੂੰ ਬਾਹਰ ਕਢਿਆ ਪਰ ਉਦੋਂ ਤਕ ਦੋ ਮਾਸੂਮਾਂ ਦੀ ਮੌਤ ਹੋ ਚੁਕੀ ਸੀ ਤੇ ਦੋ ਬੱਚੇ ਬੇਹੋਸ਼ ਪਏ ਸਨ। ਬੇਹੋਸ਼ੀ ਦੀ ਹਾਲਤ 'ਚ ਮਿਲੇ 2 ਬੱਚਿਆਂ ਨੂੰ ਗੰਭੀਰ ਹਾਲਤ 'ਚ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

 

Have something to say? Post your comment

 

ਹੋਰ ਉੱਤਰ ਪ੍ਰਦੇਸ਼ ਖ਼ਬਰਾਂ

 
 
 
 
Subscribe