Wednesday, August 06, 2025
 
BREAKING NEWS
ਇਸ ਦੇਸ਼ ਵਿਚ ਭੂਚਾਲ ਦੇ ਝਟਕੇਡੋਨਾਲਡ ਟਰੰਪ: ਟਰੰਪ 100 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਧਮਕੀ ਤੋਂ ਪਿੱਛੇ ਹਟਿਆ, ਅਮਰੀਕਾ-ਰੂਸ ਕਾਰੋਬਾਰ 'ਤੇ ਕਿਹਾ- ਮੈਨੂੰ ਨਹੀਂ ਪਤਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (6 ਅਗੱਸਤ 2025)ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਗੋਲੀਬਾਰੀ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ; ਗਾਇਕ ਦੀ ਮਾਂ ਗੁੱਸੇ ਵਿੱਚ ਆਈਉੱਤਰਾਖੰਡ ਵਿਚ ਫਟਿਆ ਬੱਦਲ, 50-60 ਲੋਕ ਲਾਪਤਾ, ਦਰਜਨਾਂ ਘਰ ਮਲਬੇ ਹੇਠ ਦੱਬੇ10 ਅਗਸਤ ਤੱਕ ਭਰੇ ਜਾ ਸਕਣਗੇ ਜਵਾਹਰ ਨਵੋਦਿਆ ਵਿਦਿਆਲਿਆ ਗਿਆਰਵੀਂ ਜਮਾਤ ਦੇ ਆਨਲਾਈਨ ਫਾਰਮਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤस्कारलेट जोहानसन की तरह ताकत, स्टाइल और चुलबुलेपन का प्रतीक हैं निकिता रावलਮੋਹਨ ਭਾਗਵਤ 26 ਤੋਂ 28 ਅਗਸਤ ਤੱਕ ਦਿੱਲੀ ਵਿੱਚ ਬੁੱਧੀਜੀਵੀਆਂ ਨਾਲ ਗੱਲਬਾਤ ਕਰਨਗੇਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਪ੍ਰੇਮ ਵਿਆਹ 'ਤੇ ਪਾਬੰਦੀ

ਹੋਰ ਰਾਜ (ਸੂਬੇ)

ਗੁਆਂਢ ਵਿੱਚ ਰੌਲਾ ਪਾਉਂਦੇ ਜਵਾਕਾਂ ਨੂੰ ਸਖ਼ਸ਼ ਨੇ ਦਿੱਤੀ ਭਿਆਨਕ ਸਜ਼ਾ

June 15, 2020 09:32 PM

ਕੋਲਕਾਤਾ : ਕੋਲਕਾਤਾ ਵਿਚ ਇਕ ਵਿਅਕਤੀ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਦੋ ਬੱਚਿਆਂ ਨੂੰ ਸਿਰਫ਼ ਰੌਲਾ ਪਾਉਣ ਕਾਰਨ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿਤਾ। ਜਿਸ ਕਾਰਨ ਦੋ ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਇਕ ਹੋਰ 6 ਸਾਲਾ ਬੱਚਾ ਜ਼ਖ਼ਮੀ ਹੋ ਗਿਆ। ਘਟਨਾ ਬੁਰਰਾਬਾਜ਼ਾਰ ਖੇਤਰ ਦੀ ਹੈ। ਮੁਲਜ਼ਮ ਦੀ ਪਛਾਣ 55 ਸਾਲਾ ਸ਼ਿਵ ਕੁਮਾਰ ਗੁਪਤਾ ਵਜੋਂ ਹੋਈ ਹੈ।

ਖੇਡਦੇ ਸਮੇਂ ਰੌਲਾ ਪਾ ਰਹੇ ਸਨ ਦੋ ਬੱਚੇ, ਗੁਆਂਢੀ ਨੇ ਦੋਹਾਂ ਨੂੰ ਚੌਥੀ ਮੰਜ਼ਿਲ ਤੋਂ ਥੱਲੇ ਸੁੱਟਿਆ, ਇਕ ਦੀ ਮੌਤ

ਪੁਲਿਸ ਨੇ ਉਸ 'ਤੇ ਕਤਲ ਅਤੇ ਕਤਲ ਦੀ ਕੋਸ਼ਿਸ਼ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਕੋਲਕਾਤਾ ਦੇ ਸੰਯੁਕਤ ਪੁਲਿਸ ਕਮਿਸ਼ਨਰ (ਅਪਰਾਧ) ਮੁਰਲੀਧਰ ਸ਼ਰਮਾ ਨੇ ਕਿਹਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਅਪਣਾ ਗੁਨਾਹ ਕਬੂਲ ਕੀਤਾ ਹੈ।
ਕਮਿਸ਼ਨਰ ਨੇ ਕਿਹਾ ਹੈ ਕਿ ਦੋਸ਼ੀ ਬੱਚਿਆਂ ਦੇ ਰੌਲਾ ਪਾਉਣ ਕਾਰਨ ਪ੍ਰੇਸ਼ਾਨ ਸੀ। ਕੁੱਝ ਦਿਨ ਪਹਿਲਾਂ ਵੀ ਉਹ ਇਸੇ ਕਾਰਨ ਬੱਚਿਆਂ 'ਤੇ ਭੜਕ ਪਿਆ ਸੀ ਪਰ ਫਿਰ ਬੱਚਿਆਂ ਦੇ ਮਾਪਿਆਂ ਨੇ ਇਸ ਮਾਮਲੇ ਨੂੰ ਸ਼ਾਂਤ ਕੀਤਾ ਪਰ ਬੱਚਿਆਂ ਨੇ ਫਿਰ ਖੇਡਣਾ ਸ਼ੁਰੂ ਕਰ ਦਿਤਾ। ਸ਼ਿਵ ਕੁਮਾਰ ਗੁੱਸੇ 'ਚ ਆ ਗਿਆ ਅਤੇ ਫਿਰ ਉਸ ਨੇ ਅਜਿਹਾ ਕੰਮ ਕੀਤਾ। ਇਸ ਘਟਨਾ ਪਿਛੇ ਇਕ ਹੋਰ ਕਾਰਨ ਵੀ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ. ਬੱਚਿਆਂ ਦੇ ਪਿਤਾ ਨਾਲ ਪੰਦਰਾਂ ਦਿਨ ਪਹਿਲਾਂ ਝਗੜ ਪਿਆ ਸੀ।
 ਇਹ ਵੀ ਪਤਾ ਲਗਿਆ ਹੈ ਕਿ ਸ਼ਿਵ ਕੁਮਾਰ ਗੁਪਤਾ ਇਕ ਝਗੜਾਲੂ ਕਿਸਮ ਦਾ ਆਦਮੀ ਹੈ ਅਤੇ ਗੁਆਂਢੀਆਂ ਨਾਲ ਅਕਸਰ ਝਗੜਾ ਕਰਦਾ ਰਹਿੰਦਾ ਹੈ। ਹਾਲਾਂਕਿ ਕਮਿਸ਼ਨਰ ਸ਼ਰਮਾ ਨੇ ਕਿਹਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ, ਦੋਸ਼ੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 
 
 
 
 
Subscribe